Saturday, May 18, 2024

National

ਅੱਜ ਤਕ ਦੇਸ਼ ਵਿਚ Black Fungus ਦੇ ਕੁੱਲ 5,424 ਮਾਮਲੇ ਮਿਲੇ

May 25, 2021 09:29 AM
SehajTimes

ਨਵੀਂ ਦਿੱਲੀ: ਭਾਰਤ ਦੇਸ਼ ਵਿਚ ਕੋਰੋਨਾ ਦੇ ਨਾਲ ਨਾਲ ਬਲੈਕ ਫ਼ੰਗਸ ਦੇ ਮਾਮਲੇ ਵੱਧ ਰਹੇ ਹਨ ਅਤੇ ਸਰਕਾਰਾਂ ਵੀ ਚੌਕੰਨੀਆਂ ਹੋਈਆਂ ਹਨ। ਇਥੇ ਦਸ ਦਈਏ ਕਿ ਦੇਸ਼ ਦੇ 18 ਸੂਬਿਆਂ 'ਚ Black Fungus ਦੇ ਹੁਣ ਤਕ ਕੁੱਲ 5424 ਮਾਮਲੇ ਆਏ ਹਨ ਜਿੰਨ੍ਹਾਂ 'ਚ ਸਭ ਤੋਂ ਜ਼ਿਆਦਾ ਮਾਮਲੇ ਗੁਜਰਾਤ ਤੇ ਮਹਾਰਾਸ਼ਟਰ ਦੇ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦਿੱਤੀ। ਹਰਸ਼ਵਰਧਨ ਨੇ ਕਿਹਾ, 'ਹੁਣ ਤਕ ਅਸੀਂ ਦੇਸ਼ਵਾਸੀਆਂ ਨੂੰ Corona ਟੀਕੇ ਦੀਆਂ 19-6 ਕਰੋੜ ਖੁਰਾਕਾਂ ਦੇ ਚੁੱਕੇ ਹਾਂ। ਸੂਬਿਆਂ ਕੋਲ ਹੁਣ ਵੀ 60 ਲੱਖ ਖੁਰਾਕਾਂ ਮੌਜੂਦ ਹਨ ਤੇ 21 ਲੱਖ ਖੁਰਾਕ ਮੁਹੱਈਆ ਕਰਾਉਣ ਦੀ ਪ੍ਰਕਿਰਿਆ 'ਚ ਹੈ।' ਉਨ੍ਹਾਂ ਦੱਸਿਆ, 'ਐਮਫੋਟੇਰਿਸਿਨ-ਬੀ ਇੰਜੈਕਸ਼ਨ ਦੀਆਂ 9 ਲੱਖ ਖੁਰਾਕਾਂ ਕੇਂਦਰ ਸਰਕਾਰ ਨੇ ਬਲੈਕ ਫੰਗਸ ਦਾ ਇਲਾਜ ਕਰਨ ਲਈ ਆਯਾਤ ਕੀਤੀਆਂ ਹਨ। ਇਨ੍ਹਾਂ 'ਚ 50 ਹਜ਼ਾਰ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਤੇ ਤਿੰਨ ਲੱਖ ਵਾਧੂ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਤੇ ਤਿੰਨ ਲੱਖ ਵਾਧੂ ਖੁਰਾਕਾਂ ਅਗਲੇ ਸੱਤ ਦਿਨਾਂ 'ਚ ਉਪਲਬਧ ਹੋ ਜਾਣਗੀਆਂ। ਉਨ੍ਹਾਂ ਦੱਸਿਆ ਮਿਊਕੋਰਮਾਇਕੋਸਿਸ ਦੇ 5,424 ਮਾਮਲਿਆਂ 'ਚ 4,556 ਮਰੀਜ਼ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਏ ਸਨ ਜਦਕਿ 875 ਮਰੀਜ਼ ਅਜਿਹੇ ਹਨ ਜਿੰਨ੍ਹਾਂ ਨੂੰ ਕੋਵਿਡ-19 ਦੀ ਬਿਮਾਰੀ ਨਹੀਂ ਹੋਈ ਸੀ। ਉੱਥੇ ਹੀ 55 ਫੀਸਦ ਮਰੀਜ਼ ਮਧੂਮੇਹ ਦੀ ਬਿਮਾਰੀ ਤੋਂ ਪੀੜਤ ਸਨ।


Black Fungus ਦੇ ਦੇਸ਼ ਵਿਚ ਅੰਕੜੇ


ਗੁਜਰਾਤ 'ਚ ਬਲੈਕ ਫੰਗਸ ਦੇ 2165 ਮਾਮਲੇ


ਮਹਾਰਾਸ਼ਟਰ 'ਚ 1188 ਮਾਮਲੇ


ਉੱਤਰ ਪ੍ਰਦੇਸ਼ 'ਚ 663 ਮਾਮਲੇ


ਮੱਧ ਪ੍ਰਦੇਸ਼ 'ਚ 590 ਮਾਮਲੇ


ਹਰਿਆਣਾ 'ਚ 339 ਮਾਮਲੇ


ਆਂਧਰਾ ਪ੍ਰਦੇਸ਼ 'ਚ 248 ਮਾਮਲੇ


ਪੰਜਾਬ 'ਚ 116 ਮਾਮਲੇ

Have something to say? Post your comment