Tuesday, September 16, 2025

Malwa

ਮੁਖਤਿਆਰ ਸਿੱਧੂ ਸਹਿਕਾਰੀ ਸਭਾ ਛਾਜਲੀ ਦੇ ਪ੍ਰਧਾਨ ਬਣੇ 

March 07, 2025 02:22 PM
ਦਰਸ਼ਨ ਸਿੰਘ ਚੌਹਾਨ

ਸੁਨਾਮ : ਸੁਨਾਮ ਨੇੜਲੇ ਪਿੰਡ ਛਾਜਲੀ ਵਿਖੇ ਸਹਿਕਾਰੀ ਬਹੁਮੰਤਵੀ ਕੋਆਪਰੇਟਿਵ ਸੁਸਾਇਟੀ ਦੀ 11 ਮੈਂਬਰੀ ਕਮੇਟੀ ਦੀ ਚੋਣ  ਕੀਤੀ ਗਈ। ਜਿਸ ਵਿੱਚ ਮੁਖਤਿਆਰ ਸਿੰਘ ਸਿੱਧੂ ਨੂੰ ਪ੍ਰਧਾਨ ਚੁਣਿਆ ਗਿਆ, ਗੁਰਬਾਜ ਸਿੰਘ ਛਾਜਲਾ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਸਮਰਾਓ ਨੂੰ ਜੂਨੀਅਰ ਮੀਤ ਚੁਣਿਆ ਗਿਆ। ਜਸਵੀਰ ਕੌਰ ਛਾਜਲਾ ਪਤਨੀ ਪ੍ਰਗਟ ਸਿੰਘ ਛਾਜਲਾ, ਗੁਰਮਿਲਾਪ ਸਿੰਘ, ਪ੍ਰਗਟ ਸਿੰਘ ਪੂਨੀਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਦੱਸਣਯੋਗ ਹੈ ਕਿ ਮੁਖਤਿਆਰ ਸਿੰਘ ਸਿੱਧੂ ਨੂੰ ਸਹਿਕਾਰੀ ਸਭਾ ਦਾ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਹੈ। ਨਵੀਂ ਚੁਣੀ ਕਮੇਟੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਮੈਂਬਰਾਂ ਦੇ ਸਹਿਯੋਗ ਨਾਲ ਸੁਸਾਇਟੀ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਗੁਰਬਿਆਸ ਸਿੰਘ ਸਰਪੰਚ ਛਾਜਲੀ, ਬਿਕਰਮਜੀਤ ਸਿੰਘ ਵਿੱਕੀ, ਜਥੇਦਾਰ ਭਰਪੂਰ ਸਿੰਘ ਕਾਹਲ, ਗੁਰਮੇਲ ਸਿੰਘ ਪੂਨੀਆਂ, ਗੁਰਸੇਵਕ ਸਿੰਘ ਧਾਲੀਵਾਲ ਪੰਚ, ਸੰਸਾਰ ਸਿੰਘ ਬੋਲਾ, ਸਪਿੰਦਰ ਸਿੰਘ ਕਾਹਲ, ਸਤਨਾਮ ਸਿੰਘ ਨੰਬਰਦਾਰ, ਦੀਪ ਕੰਬੋਜ ਪੰਚ, ਸਤਗੁਰ ਸਿੰਘ ਨੰਬਰਦਾਰ ਰਾਜਪਾਲ ਸਿੰਘ ਪੂਨੀਆਂ, ਭਗਵਾਨ ਸਿੰਘ, ਜਗਸੀਰ ਸਿੰਘ ਸਾਬਕਾ ਸਰਪੰਚ ਛਾਜਲਾ, ਨਿਸ਼ਾਨ ਸਿੰਘ ਭੱਠੇ ਵਾਲਾ, ਰਿਖੀ ਸਿੰਘ ਸਰਾਓ ਆਦਿ ਹਾਜ਼ਰ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ