Wednesday, December 17, 2025

Chandigarh

ਪੰਜਾਬ ਸਰਕਾਰ ਵੱਲੋਂ ਕਰਵਾਇਆ ਪਹਿਲਾ ਦੋ ਦਿਨਾਂ ਘੋੜਸਵਾਰੀ ਉਤਸਵ ਸਮਾਪਤ

March 03, 2025 04:17 PM
SehajTimes
ਦੋ ਦਿਨਾਂ ’ਚ 34 ਦੇ ਕਰੀਬ ਹੋਏ ਵੱਖ-ਵੱਖ ਮੁਕਾਬਲੇ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲੇ ਘੋੜ ਸਵਾਰੀ ਉਤਸਵ ਨੂੰ ਸਫ਼ਲ ਬਣਾਉਣ ਲਈ ਭਾਗ ਲੈਣ ਵਾਲੇ ਘੋੜਾ ਪਾਲਕਾਂ, ਜਿਊਰੀ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ

ਸਮਾਪਨ ਮੌਕੇ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਨੇ ਆਪਣੀ ਗਾਇਕੀ ਨਾਲ ਬੰਨ੍ਹਿਆ ਰੰਗ

 
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ’ਤੇ ਸੂਬੇ ਦੀਆਂ ਰਵਾਇਤੀ ਖੇਡਾਂ ਅਤੇ ਮੇਲਿਆਂ ਨੂੰ ਉਤਸ਼ਾਹ ਦੇਣ ਦੇ ਮੰਤਵ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਕਰੋਰਾਂ ਵਿਖੇ ਕਰਵਾਇਆ ਗਿਆ ਰਾਜ ਦਾ ਪਹਿਲਾ ਦੋ ਦਿਨਾਂ ਘੋੜ ਸਵਾਰੀ ਉਤਸਵ ਅੱਜ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ।

ਦੋ ਦਿਨਾਂ ’ਚ ਕਰੀਬ 250 ਮਾਰਵਾੜੀ ਅਤੇ ਨੁੱਕਰਾ ਨਸਲਾਂ ਦੇ ਘੋੜਿਆਂ ਦੀ ਸ਼ਮੂਲੀਅਤ ਵਾਲੇ ਇਸ ਘੋੜ ਸਵਾਰੀ ਉਤਸਵ ਨੇ ਪੰਜਾਬ ਸਮੇਤ ਗੁਆਂਢੀ ਰਾਜਾਂ ਦੇ ਘੋੜਾ ਪਾਲਕਾਂ ਅਤੇ ਪ੍ਰੇਮੀਆਂ ਨੂੰ ਆਪਣੇ ਵੱਲ ਖਿੱਚਿਆ। ਦੋ ਦਿਨਾਂ ਦੌਰਾਨ ਕਰੀਬ 34 ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਮਹਿੰਗੀ ਕੀਮਤ ਦੇ ਪੁੱਤਾਂ ਵਾਂਗ ਪਾਲੇ ਘੋੜਿਆਂ ਦੀ ਪ੍ਰਦਰਸ਼ਨੀ ਵੀ ਖ਼ਾਸ ਰਹੀ।

ਐਤਵਾਰ ਨੂੰ ਘੋੜ ਸਵਾਰੀ ਉਤਸਵ ’ਚ ਪੁੱਜੇ ਜ਼ਿਲ੍ਹਾ ਪਲਾਨਿੰਗ ਕਮੇਟੀ ਚੇਅਰਪਰਸਨ ਇੰਜੀਨੀਅਰ ਪ੍ਰਭਜੋਤ ਕੌਰ ਨੇ ਇਨਾਮਾਂ ਦੀ ਵੰਡ ਕਰਨ ਮੌਕੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ’ਚ ਅਜਿਹੇ ਮੇਲਿਆਂ ਅਤੇ ਤਿਉਹਾਰਾਂ ਦੀ ਪੁਨਰ ਸੁਰਜੀਤੀ ਕਰਕੇ ਸਾਡੇ ਵਿਰਸੇ ਅਤੇ ਰਵਾਇਤਾਂ ਦਾ ਮਾਣ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਅਗਾਂਹਵਧੂ ਅਤੇ ਸਿਹਤਮੰਦ ਬਣਾਉਣ ਲਈ ਵਚਨਬੱਧ ਹੈ।

ਏ ਡੀ ਸੀ ਸੋਨਮ ਚੌਧਰੀ ਅਤੇ ਐਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਬਾਕੀ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਜਿੱਥੇ ਉਨ੍ਹਾਂ ਦਾ ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਉੱਥੇ ਦ ਰੈਂਚ ਦੇ ਪ੍ਰਬੰਧਕਾਂ ਹਰਜਿੰਦਰ ਸਿੰਘ ਖੋਸਾ, ਦਪਿੰਦਰ ਸਿੰਘ ਬਰਾੜ ਅਤੇ ਹਰਮਨਦੀਪ ਸਿੰਘ ਖਹਿਰਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਫ਼ਲ ਆਯੋਜਨ ’ਚ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਉੱਘੇ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਵੱਲੋਂ ਲਾਈ ਗੀਤਾਂ ਦੀ ਛਹਿਬਰ ਨੇ ਸਮਾਪਨ ਸਮਾਰੋਹ ਨੂੰ ਯਾਦਗਾਰੀ ਬਣਾ ਦਿੱਤਾ।

ਦੋ ਦਿਨਾਂ ਦੇ ਮੁਕਾਬਲਿਆਂ ਦੌਰਾਨ ਮਿਲਕ ਟੀਥ ਫ਼ਿਲੀ ’ਚ ਸੰਦੀਪ ਸਿੰਘ ਦੀ ਘੋੜੀ ਹੇਮੀ ਨੇ ਪਹਿਲਾ, ਜਗਵੀਰ ਸਿੰਘ ਦੀ ਘੋੜੀ ਤਕਦੀਰ ਨੇ ਦੂਜਾ, ਹਰਿੰਦਰ ਸਿੰਘ ਦੀ ਘੋੜੀ ਅਫ਼ਸਾਨਾ ਨੇ ਤੀਜਾ ਸਥਾਨ ਹਾਸਲ ਕੀਤਾ। ਟੈਂਟ ਪੈਗਿੰਗ ਵਿਅਕਤੀਗਤ ਮੁਕਾਬਲਿਆਂ ’ਚ ਅੰਕਿਤ ਕੁਮਾਰ ਨੇ ਕਾਜਲ ਨਾਲ ਪਹਿਲਾ, ਸੀਨੀਅਰ ਕਾਂਸਟੇਬਲ ਸ਼ਮੀਰ ਨੇ ਬੈੱਲ ਨਾਲ ਦੂਸਰਾ ਅਤੇ ਅੰਕਿਤ ਕੁਮਾਰ ਨੇ ਬੁਲਿਟ ਨਾਲ ਤੀਸਰਾ ਇਨਾਮ ਜਿੱਤਿਆ। ਮਿਲਕ ਟੀਥ ਕੋਲਟ ’ਚ ਜੰਗੀ ਪਹਿਲਵਾਨ ਨੇ ਭਾਰਤ ਕੇਸਰੀ ਨਾਲ ਪਹਿਲਾ, ਅਮਰਿੰਦਰ ਸਿੰਘ ਮਾਨ ਨੇ ਇੰਦਰ ਨਾਲ ਦੂਸਰਾ ਅਤੇ ਸੁਖਜਿੰਦਰ ਸਿੰਘ ਨੇ ਰਾਜ ਰਤਨ ਨਾਲ ਤੀਸਰਾ ਪੁਰਸਕਾਰ ਹਾਸਲ ਕੀਤਾ।

ਡ੍ਰੈੱਸੇਜ ਵਿਅਕਤੀਗਤ ’ਚ ਰਿਚਪਾਲ ਸਿੰਘ ਨੇ ਸਮਰ ਏਅਰ ਨਾਲ ਪਹਿਲਾ, ਅਨਸ਼ਪਰੀਤ ਸਿੰਘ ਨੇ ਮਿਰਜ਼ਾ ਨਾਲ ਦੂਸਰਾ ਅਤੇ ਆਸ਼ੀਸ਼ ਕੁਮਾਰ ਨੇ ਕ੍ਰਾਊਨ-ਜਿਊਲ ਨਾਲ ਤੀਸਰਾ ਸਥਾਨ ਹਾਸਲ ਕੀਤਾ। ਟੂ-ਟੀਥ ਕੋਲਟ ਮੁਕਾਬਲੇ ’ਚ ਧਰੁਵ ਦੇ ਕਬੀਰ ਨੇ ਪਹਿਲਾ, ਨਵਦੀਪ ਦੇ ਜ਼ੋਰਾ ਨੇ ਦੂਸਰਾ ਅਤੇ ਸੋਨੂ ਦੇ ਸਿਕੰਦਰ ਨੇ ਤੀਸਰਾ ਸਥਾਨ ਲਿਆ। ਟੂ-ਟੀਥ ਫ਼ਿਲੀ ਸ੍ਰੇਣੀ ’ਚ ਦੀਪਕ ਨਿਰਵਾਲ ਦੀ ਪਾਰਵਤੀ ਨੇ ਪਹਿਲਾ, ਸੰਦੀਪ ਸਿੰਘ ਦੀ ਸਾਰੰਗੀ ਨੇ ਦੂਸਰਾ ਅਤੇ ਸੁਖਵੀਰ ਸਿੰਘ ਦੇ ਕਿਰਤ ਨੇ ਤੀਸਰਾ ਸਥਾਨ ਲਿਆ।

ਪੋਲ ਬੈਂਡਿੰਗ ਗਰੁੱਪ -1 ਤੇ -2 ’ਚ ਇਵਾਂਕਾ ਬੇਦੀ ਦੀ ਬਲੈਕ ਬਿਊਟੀ ਦਾ ਪਹਿਲਾ, ਮਹਿਰੀਨ ਦੇ ਓਸੈਨਿਕ ਦਾ ਦੂਸਰਾ ਅਤੇ ਵਾਰਿਸ ਮਗਨ ਸਿੰਘ ਮਾਨ ਦੇ ਸੀ-ਬਿਸਕੁਟ ਦਾ ਤੀਸਰਾ ਸਥਾਨ ਰਿਹਾ। ਪੋਲ ਬੈਂਡਿੰਗ ਗਰੁੱਪ-3 ’ਚ ਗੁਰਨਾਸ਼ ਦੇ ਸੀ-ਬਿਸਕੁਟ ਦਾ ਪਹਿਲਾ, ਅਮਿ੍ਰਤ ਛਾਹਲ ਦੇ ਸਾਮਾ ਦਾ ਦੂਸਰਾ ਅਤੇ ਗੁਰਮੋਹਰ ਸਿੰਘ ਦੇ ਗੱਬਰੂ ਦਾ ਤੀਸਰਾ ਸਥਾਨ ਐਲਾਨਿਆ ਗਿਆ। ਬਾਲਜ਼ ਐਂਡ ਬਾਸਕਟ ਗਰੁੱਪ-3 ’ਚ ਇਵਾਂਨਕਾ ਬੇਦੀ ਨੇ ਸੀ-ਬਿਸਕੁੱਟ ਨਾਲ ਪਹਿਲਾ, ਮਹਿਰੀਨ ਨੇ ਓਸੈਨਿਕ ਨਾਲ ਦੂਸਰਾ ਅਤੇ ਵਾਰਿਸ ਮਗਨ ਸਿੰਘ ਮਾਨ ਨੇ ਬਲੈਕ ਬਿਊਟੀ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਲਜ਼ ਐਂ ਬਾਸਕਟ ਗਰੁੱਪ-2 ’ਚ ਗੁਰਾਂਸ਼ ਨੇ ਸੀ-ਬਿਸਕੁੱਟ ਨਾਲ ਪਹਿਲਾ, ਗੁਰਮੇਹਰ ਨੇ ਓਸੈਨਿਕ ਨਾਲ ਦੂਸਰਾ ਅਤੇ ਅਮਿ੍ਰਤ ਨੇ ਸਾਮਾ ਨਾਲ ਤੀਸਰਾ ਸਥਾਨ ਹਾਸਲ ਕੀਤਾ।

ਮੈਡਲੇ ਰਿਲੇਅ-ਟੀਮ ਇਵੈਂਟ ’ਚ ਹਰਪਾਲ, ਸੰਦੀਪ ਤੇ ਜਤਿੰਦਰ ਦਾ ਪਹਿਲਾ, ਕਪਿੰਦਰ, ਅੰਸ਼ਪ੍ਰੀਤ ਤੇ ਪਰਮਿੰਦਰ ਦਾ ਦੂਸਰਾ, ਵਰਿੰਦਰ, ਗੁਰਤਾਜ ਤੇ ਲਖਵਿੰਦਰ ਦਾ ਤੀਸਰਾ ਸਥਾਨ ਰਿਹਾ।

ਘੋੜੀ ਨੁੱਕਰਾ ਰਿੰਗ ਮੁਕਾਬਲਿਆਂ ’ਚ ਕੁਲਜਿੰਦਰ ਦੀ ਚੰਨੋ ਦਾ ਪਹਿਲਾ, ਹਰਭੁਪਿੰਦਰਜੀਤ ਸਿੰਘ ਦੀ ਹੀਰ ਨੇ ਦੂਸਰਾ ਅਤੇ ਸੁਖਰਾਜ ਸਿੰਘ ਗਰੇਵਾਲ ਦੀ ਮਹਾਰਾਣੀ ਨੇ ਤੀਸਰਾ ਸਥਾਨ ਲਿਆ। ਟੈਂਟ ਪੈਗਿੰਗ ਸਵੋਰਡ ਮੁਕਬਲਿਆਂ ’ਚ ਅੰਕਿਤ (ਇੰਡੀਅਨ ਨੇਵੀ) ਦੀ ਕਾਜਲ ਨੇ ਪਹਿਲਾ, ਸਬ ਇੰਸਪੈਕਟਰ ਲਖਵਿੰਦਰ ਸਿੰਘ (ਪੰਜਾਬ ਪੁਲਿਸ) ਦੀ ਕਿ੍ਰਸ਼ਮਾ ਨੇ ਦੂਸਰਾ ਅਤੇ ਲਖਵਿੰਦਰ ਸਿੰਘ (ਇੰਡੀਅਨ ਨੇਵੀ) ਦੀ ਚਾਂਦਨੀ ਨੇ ਤੀਸਰਾ ਸਥਾਨ ਲਿਆ।

ਡ੍ਰੈਸੇਜ ਐਲੀਮੈਂਟਰੀ ਵਿੱਚ ਅੰਸ਼ਪ੍ਰੀਤ ਸਿੰਘ (ਸੀ ਆਰ ਪੀ ਐਫ਼) ਦੇ ਮਿਰਜ਼ਾ ਨੇ ਪਹਿਲਾ, ਮਨਕੀਰਤ ਸਿੰਘ ਦੇ ਨਵਾਬ ਨੇ ਦੂਸਰਾ ਅਤੇ ਹੈੱਡ ਕਾਂਸਟੇਬਲ ਸੰਦੀਪ ਸਿੰਘ ਦੇ ਆਕਾਸ਼ ਨੇ ਤੀਸਰਾ ਸਥਾਨ ਲਿਆ। ਸਟਾਲੀਅਨ ਨੁੱਕਰਾ ਰਿੰਗ ਮੁਕਾਬਲਿਆਂ ’ਚ ਬਲਜੀਤ ਸਿੰਘ ਦੇ ਕਾਕਾ ਨੇ ਪਹਿਲਾ, ਬੀਰ ਦਵਿੰਦਰ ਦੇ ਰਾਜ ਗੁਲਜਾਰ ਨੇ ਦੂਜਾ ਅਤੇ ਇੰਦਰ ਤੁੰਗ ਦੇ ਹੀਰਾ ਨੇ ਤੀਜਾ ਸਥਾਨ ਲਿਆ। ਘੋੜੀ ਮਾਰਵਾੜੀ ਦੇ ਰਿੰਗ ਮੁਕਾਬਲਿਆਂ ’ਚ ਸੰਦੀਪ ਬਰਾੜ ਦੀ ਨਾਗਮਣੀ ਨੇ ਪਹਿਲਾ, ਸੁਖਜਿੰਦਰ ਸਿੰਘ ਦੇ ਗਜਵ੍ਹੀਨ ਨੇ ਦੂਸਰਾ ਅਤੇ ਬਾਬਾ ਗਗਨਦੀਪ ਸਿੰਘ ਦੇ ਸੇਗ ਨੇ ਤੀਸਰਾ ਸਥਾਨ ਲਿਆ।

ਹੈਕਸ ਰਾਈਡ ’ਚ ਕ੍ਰਾਊਨ ਜਿਊਲ ਦਾ ਪਹਿਲਾ, ਪਿ੍ਰਆ ਦਰਸ਼ਨੀ ਦਾ ਦੂਸਰਾ, ਸਮਰ ਦਾ ਤੀਸਰਾ ਸਥਾਨ ਰਿਹਾ। ਲੇਡੀਜ਼ ਹੈਕ ’ਚ ਪਿ੍ਰਆ ਦਰਸ਼ਨੀ ਨੂੰ ਪਹਿਲੇ, ਗੁਰਵੀਨ ਨੂੰ ਦੂਸਰੇ ਅਤੇ ਰੁਸਾਇਤ ਤੇ ਮਰੀਅਮ ਨੂੰ ਤੀਸਰੇ ਸਥਾਨ ’ਤੇ ਐਲਾਨਿਆ ਗਿਆ। ਓਪਨ ਹੈਕ ’ਚ ਕ੍ਰਾਊਨ ਜਿਊਲ (ਆਸ਼ੀਸ਼ ਕੁਮਾਰ) ਦਾ ਪਹਿਲਾ, ਅਲੈਗਜ਼ੈਂਡਰ (ਪਿ੍ਰਆਦਰਸ਼ਨੀ) ਦਾ ਦੂਸਰਾ ਅਤੇ ਪ੍ਰੈਜ਼ੀਡੈਂਟ (ਮਧੂ ਸੂਦਨ) ਦਾ ਤੀਸਰਾ ਸਥਾਨ ਰਿਹਾ।

ਟੈਂਟ ਪੈਗਿੰਗ ਟੀਮ ਸਵੋਰਡ ਮੁਕਾਬਲਿਆਂ ’ਚ ਪਰਮਿੰਦਰ ਸਿੰਘ, ਅੰਕਿਤ ਕੁਮਾਰ, ਸ਼ਿਵਪਾਲ ਅਤੇ ਲਖਵਿੰਦਰ ਸਿੰਘ ਦੀ ਟੀਮ ਏ ਦਾ ਪਹਿਲਾ, ਲਖਵਿੰਦਰ ਸਿੰਘ, ਜਗਜੀਤ ਸਿੰਘ, ਜਤਿੰਦਰ ਸਿੰਘ ਤੇ ਸ਼ਰਨਵੀਰ ਸਿੰਘ ਦੀ ਟੀਮ ਬੀ ਦਾ ਦੂਸਰਾ ਸਥਾਨ ਅਤੇ ਮਨਕਰਨ ਸਿੰਘ, ਅਸਲਮ, ਜਗਜੀਤ ਅਤੇ ਨੀਰਜ ਦੀ ਟੀਮ ਸੀ ਦਾ ਤੀਸਰਾ ਸਥਾਨ ਰਿਹਾ। ਸ਼ੋਅ ਜੰਪਿੰਗ 6 ਬਾਰ ’ਚ ਕ੍ਰਾਊਨ ਜਿਊਲ (ਅੰਸ਼ਪ੍ਰੀਤ ਸਿੰਘ), ਮਸਤਾਨਾ (ਗੁਰਤੇਰਾ ਸਿੰਘ) ਦਾ ਦੂਸਰਾ ਅਤੇ ਮਾਸਟਰ (ਜਤਿੰਦਰ ਸਿੰਘ) ਦਾ ਤੀਸਰਾ ਸਥਾਨ ਰਿਹਾ। ਸਟਾਲੀਅਨ ਮਾਰਵਾੜੀ ਰਿੰਗ ਮੁਕਾਬਲਿਆਂ ’ਚ ਸ਼ਵਤੇਸ਼ (ਸੰਦੀਪ ਬਰਾੜ) ਦਾ ਪਹਿਲਾ, ਗੋਲਡਨ ਖ਼ਲੀਫ਼ਾ (ਅਮਰਿੰਦਰ ਸਿੰਘ) ਦਾ ਦੂਸਰਾ ਅਤੇ ਬੁਲੰਦ (ਜਤਿੰਦਰ ਸਿੰਘ) ਦਾ ਤੀਸਰਾ ਸਥਾਨ ਰਿਹਾ।

Have something to say? Post your comment

 

More in Chandigarh

ਪੰਜਾਬ ਵਿੱਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨਾਲ ਮੁਲਾਕਾਤ, ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਵਿਚਾਰ-ਵਟਾਂਦਰਾ

ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਮੌਕੇ ਸੰਗਤ ਲਈ ਸਿਹਤ ਸਹੂਲਤਾਂ, ਆਵਾਜਾਈ, ਸਾਫ-ਸਫਾਈ ਅਤੇ ਸੁਰੱਖਿਆ ਵਿਵਸਥਾ ਦੇ ਵਿਆਪਕ ਬੰਦੋਬਸਤ : ਮੁੱਖ ਮੰਤਰੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਐਨ.ਐਚ.ਐਮ. ਅਧੀਨ ਏ.ਐਨ.ਐਮ. ਅਤੇ ਸਟਾਫ ਨਰਸਾਂ ਦੀਆਂ 1,568 ਖਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ

ਮੁਹਾਲੀ ਦੀ ਅਦਾਲਤ ਨੇ ਹੈੱਡ ਕਾਂਸਟੇਬਲ ਨੂੰ 4 ਸਾਲ ਦੀ ਸਖ਼ਤ ਕੈਦ ਅਤੇ 20000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ

ਵਿਧਾਇਕ  ਕੁਲਵੰਤ ਸਿੰਘ ਨੇ 17. 71 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਚੌਂਕਾਂ ਅਤੇ ਟੀ-ਜੰਕਸ਼ਨਾਂ ਦੇ ਕੰਮ ਦੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਕੀਤੀ ਸ਼ੁਰੂਆਤ

ਕਬੱਡੀ ਪ੍ਰਮੋਟਰ ਕਤਲ ਮਾਮਲਾ: ਮੋਹਾਲੀ ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ