Saturday, December 13, 2025

Chandigarh

ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਫੇਜ਼-1 ਅਤੇ ਫੇਜ਼-7 ਦੀ ਖੋਖਾ ਮਾਰਕਿਟ ਨੂੰ ਪੱਕੇ ਬੂਥ ਬਣਾਉਣ ਸਬੰਧੀ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ

February 25, 2025 11:38 AM
SehajTimes
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸ਼ਹਿਰ ਦੇ ਫੇਜ਼-1 ਵਿਖੇ ਸਥਿਤ ਗੁਰੂ ਨਾਨਕ ਖੋਖਾ ਮਾਰਕਿਟ ਅਤੇ ਫੇਜ਼-7 ਵਿਖੇ ਸਥਿਤ ਰਾਜੀਵ ਗਾਂਧੀ ਖੋਖਾ ਮਾਰਕਿਟ ਵਿਖੇ ਪਿਛਲੇ ਲਗਭਗ 40 ਸਾਲਾਂ ਦੇ ਵੱਧ ਸਮੇਂ ਤੋਂ ਕੱਚੇ ਖੋਖਿਆਂ ਵਿੱਚ ਕੰਮ ਚਲਾ ਰਹੇ ਦੁਕਾਨਦਾਰਾਂ ਨੂੰ ਸਬੰਧਤ ਥਾਵਾਂ ਤੇ ਵਾਜਬ ਕੀਮਤ ਵਸੂਲ ਕਰਕੇ ਪੱਕੇ ਬੂਥ ਬਣਾ ਕੇ ਅਲਾਟ ਕਰਨ ਦਾ ਮੁੱਦਾ ਪਿਛਲੇ 2 ਸਾਲਾਂ ਤੋਂ ਸ. ਕੁਲਵੰਤ ਸਿੰਘ ਹਲਕਾ ਵਿਧਾਇਕ ਐਸ.ਏ.ਐਸ. ਨਗਰ ਵੱਲੋਂ ਗਮਾਡਾ ਪਾਸ ਉਠਾਉਣ ਤੋਂ ਬਾਅਦ, ਅੱਜ ਇਹ ਮੁੱਦਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਠਾਉਂਦੇ ਹੋਏ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਤੋਂ ਪੁੱਛਿਆ ਗਿਆ ਕਿ ਐਸ.ਏ.ਐਸ. ਨਗਰ ਦੇ ਫੇਜ਼-1 ਵਿਖੇ ਲਗਭਗ 280 ਦੁਕਾਨਾਂ ਵਾਲੀ ਗੁਰੂ ਨਾਨਕ ਖੋਖਾ ਮਾਰਕਿਟ ਅਤੇ ਫੇਜ਼-7 ਵਿਖੇ ਮੋਟਰ ਮਾਰਕਿਟ ਦੇ ਨਾਲ ਲਗਦੀ ਲਗਭਗ 70 ਦੁਕਾਨਾਂ ਵਾਲੀ ਰਾਜੀਵ ਗਾਂਧੀ ਖੋਖਾ ਮਾਰਕਿਟ ਵਿਖੇ ਪਿਛਲੇ ਲਗਭਗ 40 ਸਾਲਾਂ ਤੋਂ ਕਾਰੋਬਾਰ ਚਲਾ ਰਹੇ ਮੌਜੂਦਾ ਕਾਬਜਕਾਰਾਂ/ਦੁਕਾਨਦਾਰਾਂ ਨੂੰ ਉਨ੍ਹਾ ਦੇ ਕਬਜੇ ਹੇਠ ਵਾਲੀ ਜਮੀਨ ਦੇ ਮਾਲਕੀ ਹੱਕ ਕੁਝ ਵਾਜਬ ਕੀਮਤ ਵਸੂਲ ਕਰਕੇ ਜਾਂ ਪੱਕੇ ਬੂਥ ਬਣਾ ਕੇ ਅਲਾਟ ਕਰਨ ਦੀ ਕੋਈ ਤਜਵੀਜ ਸਰਕਾਰ ਦੇ ਵਿਚਾਰ ਅਧੀਨ ਹੈ ?
     ਹਲਕਾ ਵਿਧਾਇਕ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਮਕਾਨ ਤੇ ਸ਼ਹਿਰੀ ਵਿਕਾਸ ਵੱਲੋਂ ਦੱਸਿਆ ਕਿ 2006 ਵਿੱਚ ਗਮਾਡਾ ਦੇ ਹੋਂਦ ਵਿੱਚ ਆਉਣ ਤੇ ਇਨ੍ਹਾਂ ਮਾਰਕਿਟਾਂ ਦੇ ਦੁਕਾਨਦਾਰਾਂ ਦੇ ਕਬਜੇ ਨੂੰ ਲੋਕ ਹਿੱਤ ਵਿੱਚ ਜਿਉਂ ਦਾ ਤਿਉਂ ਰਹਿਣ ਦਿੱਤਾ ਗਿਆ ਸੀ ਅਤੇ ਹੁਣ ਇਨ੍ਹਾਂ ਦੁਕਾਨਾਂ ਦੇ ਕਾਬਜਕਾਰਾਂ ਨੂੰ ਕਬਜੇ ਦੇ ਅਧਾਰ ਤੇ ਮਾਲਕੀ ਹੱਕ ਅਲਾਟ ਕਰਨ ਸਬੰਧੀ ਮੁੱਖ ਪ੍ਰਸ਼ਾਸਕ ਗਮਾਡਾ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਲਦ ਤੋਂ ਜਲਦ ਸਾਰੇ ਤੱਥਾਂ ਨੂੰ ਵਾਚਣ/ਘੋਖਣ ਉਪਰੰਤ ਆਪਣੀ ਰਿਪੋਰਟ ਪੇਸ਼ ਕਰੇਗੀ ਜੋ ਕਿ ਯੋਗ ਫੈਸਲੇ ਲਈ ਸਰਕਾਰ ਨੂੰ ਭੇਜੀ ਜਾਵੇਗੀ। ਇਸ ਤੇ ਹਲਕਾ ਵਿਧਾਇਕ ਵੱਲੋਂ ਮੰਤਰੀ ਸਾਹਿਬ ਤੋਂ ਪੁੱਛਿਆ ਗਿਆ ਕਿ ਗਮਾਡਾ ਨੂੰ ਹੋਂਦ ਵਿੱਚ ਆਏ 19 ਸਾਲ ਹੋ ਚੁੱਕੇ ਹਨ ਅਤੇ ਸਿਰਫ 350 ਦੇ ਕਰੀਬ ਮਿੰਨੀ ਬੂਥ ਬਣਾਉਣ ਲਈ 19 ਸਾਲ ਲੱਗ ਚੁੱਕੇ ਹਨ। ਇਸ ਲਈ ਇਹ ਦੱਸਿਆ ਜਾਵੇ ਕਿ ਇਸ ਕੰਮ ਲਈ ਹੋਰ ਕਿੰਨੇ ਸਾਲ ਲੱਗਣਗੇ ਅਤੇ ਗਮਾਡਾ ਵੱਲੋਂ ਜੋ ਕਮੇਟੀ ਬਣਾਈ ਗਈ ਹੈ ਉਹ ਕਦੋਂ ਬਣਾਈ ਗਈ ਹੈ, ਕਮੇਟੀ ਵੱਲੋਂ ਆਪਣੀ ਰਿਪੋਰਟ ਕਦੋਂ ਤੱਕ ਦੇ ਦਿੱਤੀ ਜਾਵੇਗੀ ਅਤੇ ਕਦੋਂ ਤੱਕ ਬੂਥ ਬਣਾ ਕੇ ਦੇ ਦਿੱਤੇ ਜਾਣਗੇ ? ਹਲਕਾ ਵਿਧਾਇਕ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੰਤਰੀ ਮਕਾਨ ਤੇ ਸ਼ਹਿਰੀ ਵਿਕਾਸ ਵੱਲੋਂ ਦੱਸਿਆ ਗਿਆ ਕਿ ਉਕਤ ਕੰਮ ਲਈ ਬਣਾਈ ਕਮੇਟੀ ਨੂੰ ਥੋੜਾ ਸਮਾਂ ਹੋਇਆ ਹੈ ਅਤੇ 5-7 ਮਹੀਨਿਆਂ ਵਿੱਚ ਇਸ ਕੰਮ ਸਬੰਧੀ ਰਿਜ਼ਲਟ ਸਾਹਮਣੇ ਆ ਜਾਣਗੇ ਕਿਉਂਕਿ ਸਰਕਾਰ ਇਸ ਮਸਲੇ ਤੇ ਕੰਮ ਕਰ ਰਹੀ ਹੈ।
ਸ. ਕੁਲਵੰਤ ਸਿੰਘ ਵੱਲੋਂ ਉਕਤ ਮੁੱਦਾ ਵਿਧਾਨ ਸਭਾ ਵਿੱਚ ਉਠਾਏ ਜਾਣ ਤੇ ਸਬੰਧਤ ਦੁਕਾਨਦਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਿਛਲੇ 40 ਸਾਲਾਂ ਤੋਂ ਪਹਿਲੀ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਗਮਾਡਾ ਉਨ੍ਹਾਂ ਨੂੰ ਜਲਦ ਹੀ ਪੱਕੇ ਬੂਥ ਬਣਾ ਕੇ ਆਲਟ ਕਰ ਦੇਵੇਗਾ।

Have something to say? Post your comment

 

More in Chandigarh

ਪੰਜਾਬ ਵਿੱਚ ਚੋਣਾਂ ਵਾਲਾ ਦਿਨ (14 ਦਸੰਬਰ) "ਡਰਾਈ ਡੇ" ਵਜੋਂ ਘੋਸ਼ਿਤ

'ਯੁੱਧ ਨਸ਼ਿਆਂ ਵਿਰੁੱਧ’ ਦੇ 284ਵੇਂ ਦਿਨ ਪੰਜਾਬ ਪੁਲਿਸ ਵੱਲੋਂ 4 ਕਿਲੋ ਆਈਸੀਈ ਅਤੇ 1.7 ਕਿਲੋ ਹੈਰੋਇਨ ਸਮੇਤ 84 ਨਸ਼ਾ ਤਸਕਰ ਕਾਬੂ

ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀ

ਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਦੱਖਣੀ ਕੋਰੀਆ ਵਿੱਚ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

ਆਪਰੇਸ਼ਨ ਸੀਲ-23: ਪੰਜਾਬ ਵਿੱਚ ਨਸ਼ਾ ਅਤੇ ਸ਼ਰਾਬ ਤਸਕਰਾਂ 'ਤੇ ਪੈਣੀ ਨਜ਼ਰ ਰੱਖਣ ਲਈ 65 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ; 3 ਗ੍ਰਿਫ਼ਤਾਰ

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ

ਜੰਗਲਾਤ ਵਿਭਾਗ ਨੇ ਸੂਬੇ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ 12 ਲੱਖ ਤੋਂ ਵੱਧ ਬੂਟੇ ਲਗਾਏ

'ਯੁੱਧ ਨਸ਼ਿਆਂ ਵਿਰੁੱਧ': 282ਵੇਂ ਦਿਨ, ਪੰਜਾਬ ਪੁਲਿਸ ਨੇ 6.7 ਕਿਲੋ ਹੈਰੋਇਨ ਸਮੇਤ 89 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ

ਆਈ.ਐਨ.ਐਸ. ਕੋਚੀ ਮਾਡਲ ਦੇ ਉਦਘਾਟਨ ਨਾਲ ਐਮ.ਆਰ.ਐਸ.ਏ.ਐਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਹੈਰੀਟੇਜ ਡਿਸਪਲੇਅ ਹੋਇਆ ਮੁਕੰਮਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ