Monday, November 03, 2025

National

ਏਅਰ ਇੰਡੀਆ ਮਗਰੋਂ ਹੁਣ ਡੋਮੀਨੋਜ਼ ਇੰਡੀਆ ਦਾ ਡਾਟਾ ਲੀਕ

May 24, 2021 10:27 AM
SehajTimes

ਨਵੀਂ ਦਿੱਲੀ: ਦੋ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਏਅਰ ਇੰਡੀਆ ਦੇ ਯਾਤਰੀਆਂ ਦਾ ਡਾਟਾ ਹੈਕਰਾਂ ਨੇ ਚੋਰੀ ਕਰ ਲਿਆ ਹੈ ਅਤੇ ਹੁਣ ਖ਼ਬਰ ਆ ਰਹੀ ਹੈ ਕਿ ਪੀਜ਼ਾ ਕੰਪਨੀ ਡੋਮੀਨੋਜ਼ ਕੋਲੋਂ 18 ਕਰੋੜ ਭਾਰਤੀਆਂ ਦਾ ਡਾਟਾ ਪਿਛਲੇ ਮਹੀਨੇ ਚੋਰੀ ਹੋ ਗਿਆ ਸੀ ਜਿਸ ਦਾ ਪਤਾ ਹੁਣ ਲੱਗਾ ਹੈ। ਇਥੇ ਦਸ ਦਈਏ ਕਿ ਪੀਜ਼ਾ ਖਾਣ ਦੇ ਸ਼ੌਂਕੀਆਂ ਦੀ ਹੁਣ ਜਾਣਕਾਰੀ ਜਨਤਕ ਹੋ ਗਈ ਹੈ। ਹੁਣ ਕੋਈ ਵੀ ਗਾਹਕ ਦਾ ਮੋਬਾਈਲ ਨੰਬਰ ਸਰਚ ਕਰਕੇ ਉਸਦੀ ਲੋਕੇਸ਼ਨ, ਆਰਡਰ ਦਾ ਸਥਾਨ, ਮਿਤੀ ਤੇ ਸਮਾਂ ਪਤਾ ਕਰ ਸਕਦਾ ਹੈ। ਇਹ ਪ੍ਰਾਈਵੇਸੀ ਦੀ ਘੋਰ ਉਲੰਘਣਾ ਹੈ। ਰਾਜਹਰੀਆ ਨੇ ਇੱਕ ਸਕਰੀਨ ਸ਼ਾਟ ਪਾਇਆ ਜਿਸ ਵਿੱਚ ਇਹ ਦਰਸਾਇਆ ਗਿਆ ਸੀ ਕਿ ਗਾਹਕਾਂ ਦਾ ਤੈਅ ਸਥਾਨ ਨਕਸ਼ਾ ਇਸ ਚੋਰੀ ਹੋਏ ਡੇਟਾ ਦੀ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ। ਹੈਕਰਾਂ ਨੇ ਡਾਰਕ ਵੈੱਬ ਤੇ ਇਸ ਡਾਟਾ ਲਈ ਸਰਚ ਇੰਜਣ ਬਣਾ ਦਿੱਤਾ ਹੈ। ਜਿੱਥੇ ਗਾਹਕਾਂ ਦੀ ਨਿਜੀ ਜਾਣਕਾਰੀ ਅਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ। ਇਸ ਵਿੱਚ ਲੋਕਾਂ ਦੇ ਮੋਬਾਈਲ ਨੰਬਰ, ਈਮੇਲ, ਜੀਪੀਐਸ ਲੋਕੇਸ਼ਨ ਤੱਕ ਸ਼ਾਮਲ ਹੈ। ਜਾਣਕਾਰੀ ਅਨੁਸਾਰ ਜੇ ਤੁਸੀਂ ਕਦੇ ਡੋਮੀਨੋਜ਼ 'ਤੇ ਇੱਕ ਆਨਲਾਈਨ ਆਰਡਰ ਦਿੱਤਾ ਹੈ, ਤਾਂ ਸੰਭਵ ਹੈ ਕਿ ਤੁਹਾਡੀ ਜਾਣਕਾਰੀ ਵੀ ਚੋਰੀ ਹੋ ਗਈ ਹੋਵੇ। ਜਨਤਕ ਕੀਤੀ ਗਈ ਇਹ ਨਿੱਜੀ ਜਾਣਕਾਰੀ ਗਾਹਕਾਂ ਦੀ ਜਾਸੂਸੀ ਕਰਨ ਲਈ ਵਰਤੀ ਜਾ ਰਹੀ ਹੈ। ਅਪ੍ਰੈਲ ਵਿੱਚ, ਹੈਕਰਸ ਨੇ ਡੋਮੀਨੋਜ਼ ਇੰਡੀਆ ਤੋਂ 13 ਟੈਰਾਬਾਈਟ (ਟੀਬੀ) ਡਾਟਾ ਚੋਰੀ ਕਰਨ ਦਾ ਦਾਅਵਾ ਕੀਤਾ ਸੀ। ਉਸਨੇ ਕਿਹਾ ਸੀ, ਉਨ੍ਹਾਂ 250 ਕਰਮਚਾਰੀਆਂ ਤੇ 18 ਕਰੋੜ ਗਾਹਕਾਂ ਦੀ ਨਿੱਜੀ ਜਾਣਕਾਰੀ ਹਾਸਲ ਕੀਤੀ ਹੈ। 

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ