Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Doaba

ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਨੂੰ ਕਿਸ਼ਤਾਂ ਵਿੱਚ ਬਕਾਏ ਦੇਣ ਵਾਲੇ ਜਾਰੀ ਪੱਤਰ ਦੀ ਕੀਤੀ ਪੁਰਜੋਰ ਨਿਖੇਧੀ

February 22, 2025 02:13 PM
SehajTimes

ਹੁਸ਼ਿਆਰਪੁਰ : ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਅਤੇ ਜਨਰਲ ਸਕੱਤਰ ਕੁਲਵਰਨ ਸਿੰਘ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ( ਵਿੱਤ ਪਰਸੋਨਲ-1ਬ੍ਰਾਂਚ) ਵਲੋਂ ਜਾਰੀ ਪੱਤਰ ਨੰਬਰ 03/1/2021-1 6P1/12 ਮਿਤੀ 18-2-20 25 ਦੇ ਰਾਹੀਂ ਤੇ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਆਧਾਰ ‘ਤੇ ਤਨਖਾਹ / ਪੈਨਸ਼ਨ ਵਿੱਚ ਸੋਧ ਉਪਰੰਤ 1-1-2016 ਤੋਂ 30-6-2021 ਤੱਕ ਦੇ ਰਹਿੰਦੇ ਬਕਾਏ ਦੇਣ ਦਾ ਪੱਤਰ ਜਾਰੀ ਕੀਤਾ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਪੈਨਸ਼ਨਰਾਂ ਨੂੰ ਬਕਾਏ ਕਿਸ਼ਤਾਂ ਵਿੱਚ ਦੇਣ ਸਮੇਂ ਉਨ੍ਹਾਂ ਦੀ ਵਡੇਰੇ ਉਮਰ ਦਾ ਧਿਆਨ ਵਿੱਚ ਨਹੀਂ ਰੱਖਿਆ ਗਿਆ। ਜਾਰੀ ਪੱਤਰ ਅਨੁਸਾਰ ਪੈਨਸ਼ਨਰਾਂ / ਪਰਿਵਾਰਕ ਪੈਨਸ਼ਨਰਾਂ ਨੂੰ ਬਕਾਏ ਸਤੰਬਰ 2028 ਤੱਕ ਅਦਾ ਕੀਤੇ ਜਾਣਗੇ। ਜਦ ਕਿ 01-01-2026 ਤੋਂ ਅਗਲਾ 7ਵਾਂ ਤਨਖਾਹ ਕਮਿਸ਼ਨ ਬਣਦਾ ਹੈ। ਸਰਕਾਰ ਦੀ ਨੈਤਿਕ ਜਿੰਮੇਵਾਰੀ ਹੈ ਕਿ ਪਿਛਲੇ ਤਨਖਾਹ ਕਮਿਸ਼ਨ ਦੇ ਬਕਾਏ ਅਗਲੇ ਤਨਖਾਹ ਕਮਿਸ਼ਨ ਤੋਂ ਪਹਿਲਾਂ ਅਦਾ ਕੀਤੇ ਜਾਣ। ਇੱਥੇ ਅਫਸੋਸ ਅਤੇ ਅਤਿ ਦੁੱਖ ਨਾਲ ਇਹ ਗੱਲ ਵਰਨਯੋਗ ਹੈ ਕਿ ਬਕਾਏ ਉਡੀਕਦੇ ਉਡੀਕਦੇ 35000 ਤੋਂ ਵੱਧ ਪੈਨਸ਼ਨਰ ਅਕਾਲ ਚਲਾਣਾ ਕਰ ਗਏ ਹਨ। ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਸੂਬਾਈ ਆਗੂਆਂ ਵਲੋਂ ਸਰਕਾਰ ਦੇ ਉਪਰੋਕਤ ਜਾਰੀ ਪੱਤਰ ਨੂੰ ਰੱਦ ਕਰਦਿਆਂ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਨੂੰ ਕਿਸ਼ਤਾਂ ਵਿੱਚ ਬਕਾਏ ਦੇਣ ਵਾਲੇ ਇਸ ਫੈਸਲੇ ਦੀ ਪੁਰਜੋਰ ਨਿਖੇਧੀ ਕੀਤੀ ਜਾਂਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਉਹ ਉਪਰੋਕਤ ਕਿਸ਼ਤਾਂ ਵਾਲੇ ਜਾਰੀ ਪੱਤਰ ‘ਤੇ ਪੁਨਰ ਵਿਚਾਰ ਕਰਕੇ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਨੂੰ ਬਣਦੇ ਬਕਾਇਆਂ ਦੀ ਅਦਾਇਗੀ ਯਕਮੁਸ਼ਤ ਦੇਣੀ ਯਕੀਨੀ ਬਣਾਵੇ।

Have something to say? Post your comment

 

More in Doaba

ਲਿਵਾਸਾ ਹਸਪਤਾਲ ਨੇ ਕਮਲ ਕਾਂਤ ਗੰਭੀਰ ਨੂੰ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ

ਸਤਲੋਕ ਧਾਮ, ਰਤੇਵਾਲ ਵਿਖੇ ਬ੍ਰਹਮਲੀਨ ਸਤਿਗੁਰੂ ਗੰਗਾ ਨੰਦ ਮਹਾਰਾਜ ਜੀ ਦੇ 109ਵੇਂ ਅਵਤਾਰ ਦਿਵਸ ਸਬੰਧੀ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਵਿੱਚ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਹੋਏ ਨਤਮਸਤਕ

ਇੰਪਲਾਈਜ਼ ਫੈਡਰੇਸ਼ਨ ਪੰਜਾਬ ਅਤੇ ਪਾਵਰਕਾਮ ਜਥੇਬੰਦੀ ਵੱਲੋਂ ਝੰਡਾ ਝੁਲਾਉਣ ਉਪਰੰਤ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਮੰਗਾਂ ਲਾਗੂ ਨਾ ਹੋਣ ਤੋਂ ਭੜਕੇ ਪਾਵਰਕਾਮ ਦੇ ਠੇਕਾ ਕਾਮੇ, ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਮੁਕੰਮਲ ਹੜਤਾਲ

ਡਿਪਟੀ ਕਮਿਸ਼ਨਰ ਆਪਣੀ ਜਾਣਕਾਰੀ ਸਵੈ ਗਣਨਾ ਪੋਰਟਲ ਤੇ ਭਰ ਕੇ ਕੀਤੀ ਗਈ ਸੈਲਫ ਐਨਯੂਮੇਰੇਸ਼ਨ ਦੀ ਸ਼ੁਰੂਆਤ; ਨਾਗਰਿਕਾਂ ਨੂੰ ਪੂਰੇ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ

ਮਾਨ ਸਰਕਾਰ ਵਲੋਂ ਸੂਬੇ ’ਚ ਹੜ੍ਹ ਰੋਕੂ ਪ੍ਰਬੰਧਾਂ ’ਤੇ ਖ਼ਰਚੇ ਜਾ ਰਹੇ 600 ਕਰੋੜ ਰੁਪਏ: ਬਰਿੰਦਰ ਕੁਮਾਰ ਗੋਇਲ

ਚੀਨੀ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ ਲਾਈਵ ਫੁਟੇਜ਼ ਭੇਜਣ ਵਾਲੇ ਦੋ ਆਈਐਸਆਈ ਸਮਰਥਿਤ ਜਾਸੂਸੀ ਮਾਡਿਊਲਾਂ ਦਾ ਪਰਦਾਫਾਸ਼; ਤਿੰਨ ਗ੍ਰਿਫ਼ਤਾਰ

ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਪਿੰਡ ਨੀਲੇਵਾੜੇ (ਰੱਤੇਵਾਲ) ਦੀ ਪੰਚਾਇਤ ਨੂੰ ਮਿਲੇ 7 ਲੱਖ: ਕਰਨਵੀਰ ਕਟਾਰੀਆ

ਯੂਥ ਲੀਡਰਸ਼ਿਪ ਟ੍ਰੇਨਿੰਗ ਵਰਕਸ਼ਾਪ ਪੀ.ਏ.ਯੂ.–ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿੱਚ ਆਯੋਜਿਤ