Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Chandigarh

ਛੱਤਬੀੜ ਚਿੜੀਆਘਰ ਦਾ ਹਿੱਸਾ ਬਣੇ ਦੋ ਨੰਨ੍ਹੇ ਟਾਈਗਰ 'ਅਭੈ' ਤੇ 'ਆਰਿਅਨ'

February 19, 2025 08:14 PM
SehajTimes

ਵੈਟਰਨਰੀ ਹਸਪਤਾਲ ਦਾ ਨਵੀਨੀਕਰਨ ਸਮੇਤ ਹੋਰ ਪ੍ਰੋਜੈਕਟਾਂ ਦਾ ਉਦਘਾਟਨ

ਜੰਗਲੀ ਜੀਵ ਸੁਰੱਖਿਆ ਵਿਭਾਗ ਵੰਨ ਸੁਵੰਨੀਆਂ ਗਤੀਵਿਧੀਆਂ ਰਾਹੀਂ ਜੰਗਲੀ ਜੀਵਾਂ ਦੀ ਪ੍ਰਤੀ ਸੰਵੇਦਨਸ਼ੀਲਤਾ ਵਧਾਉਣ ਲਈ ਲਗਾਤਾਰ ਯਤਨਸ਼ੀਲ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ : ਪੰਜਾਬ ਵਿੱਚ ਜੰਗਲਾਤ ਅਤੇ ਜੰਗਲੀ ਜੀਵਾਂ ਦੇ ਢੁਕਵੇਂ ਰੱਖ ਰਖਾਅ ਨੂੰ ਯਕੀਨੀ ਬਣਾਉਣ ਦੀ ਨੀਤੀ ਨੂੰ ਅੱਗੇ ਤੋਰਦੇ ਹੋਏ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਛੱਤਬੀੜ ਚਿੜੀਆਘਰ ਵਿਖੇ ਨਵ ਜੰਮੇ ਟਾਈਗਰ ਦੇ ਬੱਚਿਆਂ ਨੂੰ ਇਨਟੈਂਸਿਵ ਕੇਅਰ ਵਿੱਚੋਂ ਵੱਡੇ ਘਰ (ਕਰਾਲ) ਵਿੱਚ ਛੱਡਿਆ। ਇਹ ਜਿਕਰਯੋਗ ਹੈ ਕਿ ਮਾਦਾ ਗੌਰੀ (ਚਿੱਟੀ ਟਾਈਗਰ) ਅਤੇ ਨਰ ਅਰਜੁਨ (ਪੀਲਾ ਟਾਈਗਰ) ਦੇ ਆਪਸੀ ਮੇਲ ਨਾਲ ਅਕਤੂਬਰ 31, 2024 ਨੂੰ ਦਿਵਾਲੀ ਵਾਲੀ ਰਾਤ ਤਕਰੀਬਨ 12 ਵਜੇ ਦੋ ਬੱਚੇ ਜਿੰਨ੍ਹਾ ਵਿੱਚ ਇੱਕ ਚਿੱਟਾ ਅਤੇ ਇੱਕ ਪੀਲਾ ਸੀ, ਦਾ ਜਨਮ ਹੋਇਆ। ਮੰਤਰੀ ਨੇ ਦੱਸਿਆ ਕਿ ਇਹ ਦੋਵੇ ਬੱਚੇ ਤੰਦਰੁਸਤ ਹਨ ਅਤੇ ਇਹਨਾਂ ਨੂੰ ਇੱਕ ਵੈਕਸਿਨ ਹੋਰ ਦੇਣ ਉਪਰੰਤ ਆਮ ਦਰਸ਼ਕਾਂ ਦੇ ਦੇਖਣ ਲਈ ਪਿੰਜਰੇ (ਐਨਕਲੋਜ਼ਰ) ਵਿੱਚ ਛੱਡਿਆ ਜਾਵੇਗਾ।

ਇਸ ਤੋਂ ਇਲਾਵਾ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਛੱਤਬੀੜ ਚਿੜੀਆਘਰ ਵਿਖੇ ਸਾਲ 2024-25 ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੇ ਫੰਡਾਂ ਵਿੱਚੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਵਿੱਚੋਂ ਹੇਠ ਲਿਖੇ ਕੰਮ ਪੂਰੇ ਹੋਣ ਉਪਰੰਤ ਉਦਘਾਟਨ ਕੀਤਾ। ਇਨ੍ਹਾਂ ਵਿੱਚ ਵੈਟਰਨਰੀ ਹਸਪਤਾਲ ਦੇ ਪੁਰਾਣੇ ਪ੍ਰਸ਼ਾਸਨਿਕ ਬਲਾਕ ਦਾ ਨਵੀਨੀਕਰਨ ਹੋਣ ਉਪਰੰਤ ਉਦਘਾਟਨ ਸ਼ਾਮਿਲ ਸੀ। ਇਸ ਵਿੱਚ ਇੱਕ ਸੀਨੀਅਰ ਵੈਟਰਨਰੀ ਅਫਸਰ ਦਾ ਦਫਤਰ, ਵੈਟਰਨਰੀ ਇੰਸਪੈਕਟਰ ਦਾ ਦਫਤਰ, ਵੈਟਰਨਰੀ ਸਟਾਫ ਦਾ ਕਮਰਾ, ਲੈਬੋਰੇਟਰੀ-1 ਅਤੇ ਲੈਬੋਰੇਟਰੀ-2, ਡਿਸਪੈਂਸਰੀ, ਰਿਸਰਚ ਰੂਮ, ਪੈਂਟਰੀ ਅਤੇ ਦੋ ਵਾਸ਼ਰੂਮ ਸਾਮਿਲ ਹਨ।

ਇਸ ਤੋਂ ਇਲਾਵਾ 3500 ਵਰਗਮੀਟਰ ਸਰਵਿਸ ਸਰਕੂਲੇਸ਼ਨ ਪਾਥ ਦਾ ਕੰਮ ਪੂਰਾ ਹੋਣ ਉਪਰੰਤ ਸਰਵਿਸ ਪਾਥ ਨੂੰ ਸਟਾਫ ਦੇ ਆਉਣ ਜਾਣ ਲਈ, ਫੀਡ ਫੋਡਰ ਦੇ ਵਾਹਨ ਅਤੇ ਬੈਸਟ ਐਨੀਮਲ ਮੈਨੇਜਮੈਂਟ ਪ੍ਰੈਕਟਿਸ ਲਾਗੂ ਕਰਨ ਵਾਸਤੇ ਸਰਵਿਸ ਪਾਥ ਦਾ ਉਦਘਾਟਨ ਕੀਤਾ ਅਤੇ ਸਟਾਫ ਨੂੰ ਸਮਰਪਿਤ ਕੀਤਾ। ਇਸ ਨਾਲ ਜਾਨਵਰਾਂ ਜਾਂ ਆਮ ਜਨਤਾ ਨੂੰ ਬਿਨਾਂ ਔਕੜ ਤੋਂ ਜਾਨਵਰਾਂ ਦੇ ਘਰਾਂ ਵਿੱਚ ਫੀਡ/ਚਾਰਾ ਆਦਿ ਦੀ ਸਪਲਾਈ ਕੀਤੀ ਜਾ ਸਕੇਗੀ। ਇਹ ਇੱਕ ਆਧੁਨਿਕ ਚਿੜੀਆਘਰ ਦੀ ਨਿਸ਼ਾਨੀ ਹੈ। ਇੰਨਾ ਹੀ ਨਹੀਂ ਸਗੋਂ 3200 ਵਰਗਮੀਟਰ ( 800 ਮੀਟਰ ਲੰਬਾਂ ਅਤੇ 4 ਮੀਟਰ ਚੌੜਾ) ਲੰਬਾ ਵਿਜੀਟਰ ਪਾਥ ਦਰਸ਼ਕਾਂ ਦੀ ਸਹੂਲਤ ਲਈ ਵੱਖ ਵੱਖ ਪਿੰਜਰਿਆਂ ਦੇ ਸਾਹਮਣੇ ਬਣਾਇਆ ਗਿਆ ਹੈ, ਉਹ ਵੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਤੋਂ ਛੁੱਟ ਚਿੜੀਆਘਰ ਛੱਤਬੀੜ ਵਿਖੇ ਰਾਤ ਸਮੇਂ ਕੰਮ ਕਰਨ ਵਾਲੇ ਚੌਕੀਦਾਰਾਂ ਵਾਸਤੇ ਨਵੇਂ ਬਣੇ ਦੋ ਨਾਈਟ ਸੈਲਟਰ ਦਾ ਉਦਘਾਟਨ ਕੀਤਾ ਅਤੇ ਸਟਾਫ ਨੂੰ ਸਮਰਪਿਤ ਕੀਤਾ ਅਤੇ ਪੰਜਾਬ ਜ਼ੂਜ਼ ਡਿਵੈਲਪਮੈਂਟ ਸੋਸਾਇਟੀ ਦੇ ਲੋਗੋ ਦੀ ਵੀ ਘੁੰਡ ਚੁਕਾਈ ਕੀਤੀ ਗਈ।

ਇਸਤੋਂ ਇਲਾਵਾ ਮੰਤਰੀ ਵੱਲੋਂ ਪਾਰਕਿੰਗ ਸਟੈਂਡ ਫਾਰ ਵਾਈਲਡਲਾਈਫ ਸਫਾਰੀ ਬੱਸਾਂ, ਵਿਜੀਟਰ ਸ਼ੈਲਟਰ ਨੇੜੇ ਲਾਇਨ ਸਫਾਰੀ ਕੰਟੀਨ ਅਤੇ ਸ਼ੈਲੋਲੇਕ ਕੰਟੀਨ, ਮਗਰਮੱਛ ਇਨਕਲੋਜਰ, ਪਾਰਕਿੰਗ ਸਟੈਂਡ ਫਾਰ ਬੈਟਰੀ ਓਪਰੇਟਡ ਵਹੀਕਲ (ਬੀ.ਓ.ਟੀ.) ਅਤੇ ਫੀਡਿੰਗ ਪਲੇਟਫਾਰਮ ਫਾਰ ਅੰਗੂਲੇਟਸ ਇਨ ਡੀਅਰ ਸਫਾਰੀ ਆਦਿ ਕੰਮਾਂਦਾ ਨਿਰੀਖਣ ਵੀ ਕੀਤਾ ਗਿਆ।

ਇਸ ਮੌਕੇ ਸ਼੍ਰੀ ਕਟਾਰੂਚੱਕ ਨੇ ਦੱਸਿਆ ਕਿ ਚਿੜੀਆਘਰ ਛੱਤਬੀੜ ਸਮੇਂ ਸਮੇਂ ਸਿਰ ਲੋਕਾਂ ਵਿੱਚ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਵੱਖੋ ਵੱਖਰੀਆਂ ਗਤੀਵਿਧੀਆਂ ਕਰਦਾ ਰਹਿੰਦਾ ਹੈ, ਜਿਸ ਵਿੱਚ ਖੂਨਦਾਨ ਕੈਂਪ, ਦੌੜ ਮੁਕਾਬਲਾ (ਰਨ ਫਾਰ ਵਾਈਲਡ), ਜੂ ਐਜੂਕੇਸ਼ਨ ਪ੍ਰੋਗਰਾਮ ਆਦਿ ਸ਼ਾਮਲ ਹਨ। ਇਹਨਾਂ ਗਤੀਵਿਧੀਆਂ ਨਾਲ ਬੱਚਿਆਂ, ਨੌਜਵਾਨਾਂ ਅਤੇ ਆਮ ਜਨਤਾ ਨੂੰ ਜੰਗਲੀ ਜੀਵਾਂ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ।

ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਸ਼੍ਰੀ ਧਰਮਿੰਦਰ ਸ਼ਰਮਾ, ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਨੀਰਜ ਕੁਮਾਰ, ਮੁੱਖ ਵਣਪਾਲ ਜੰਗਲਾਤ (ਜੰਗਲੀ ਜੀਵ) ਸਾਗਰ ਸੇਤੀਆ ਆਦਿ ਵੀ ਹਾਜ਼ਿਰ ਸਨ।

Have something to say? Post your comment

 

More in Chandigarh

ਬਿਜਲੀ ਮੰਤਰੀ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਦੇ ਮੋਹਾਲੀ ਸਥਿਤ ਨਵੇਂ ਕਾਲ ਸੈਂਟਰ ਦੀ ਪ੍ਰਬੰਧਨ ਪ੍ਰਣਾਲੀ ਦੇ ਵਿਸਥਾਰ ਦਾ ਐਲਾਨ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 11 ਨਵ-ਨਿਯੁਕਤ ਸੈਕਸ਼ਨ ਅਫਸਰਜ਼ ਨੂੰ ਨਿਯੁਕਤੀ ਪੱਤਰ ਸੌਂਪੇ

ਮਾਨ ਸਰਕਾਰ ਦੀ ਇਤਿਹਾਸਕ ਪਹਿਲਕਦਮੀ ਸਦਕਾ 40 ਵਰ੍ਹਿਆਂ ਬਾਅਦ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਵਿੱਚ ਪੁੱਜਾ

ਉਦਯੋਗ ਬਣੇ ਨਵੇਂ ਕਲਾਸਰੂਮ: ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਨਿਵੇਕਲੇ ਬੀ.ਟੈਕ ਪ੍ਰੋਗਰਾਮ ਦਾ ਕੀਤਾ ਆਗ਼ਾਜ਼

ਸਰਕਾਰੀ ਖਰੀਦ 100 ਲੱਖ ਮੀਟ੍ਰਿਕ ਟਨ ਤੋਂ ਪਾਰ; 6 ਲੱਖ ਕਿਸਾਨਾਂ ਨੂੰ 22,815 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ: ਲਾਲ ਚੰਦ ਕਟਾਰੂਚੱਕ

'ਆਪ' ਸਰਕਾਰ ਨੇ ਨਸ਼ਿਆਂ ਵਿਰੁੱਧ ਲੜਾਈ ਹੋਰ ਤੇਜ਼ ਕੀਤੀ-ਪੀੜਤਾਂ ਦਾ ਨਸ਼ਾ ਛੁਡਾਉਣ ਤੇ ਮੁੜ ਵਸੇਬੇ ‘ਤੇ ਧਿਆਨ ਕੇਂਦਰਿਤ ਕੀਤਾ

ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਵਪਾਰ ਮੰਡਲ ਕਮਿਸ਼ਨ, ਇੰਡਸਟਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ  

ਮੋਹਾਲੀ ਸ਼ਹਿਰ ਨੂੰ ਟਰਾਈਸਿਟੀ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਇਆ ਜਾਵੇਗਾ : ਡਾ. ਰਵਜੋਤ ਸਿੰਘ

ਹਰੇਕ ਪਿੰਡ ਅਤੇ ਵਾਰਡ ਤੱਕ ਮਈ-ਜੂਨ 2025 ਤੱਕ ਪਹੁੰਚ ਕਰਨ ਲਈ ਪੰਜਾਬ ਨੇ 'ਨਸ਼ਾ ਮੁਕਤੀ ਯਾਤਰਾ' ਕੀਤੀ ਸ਼ੁਰੂ

ਨਗਰ ਕੌਂਸਲ ਨਵਾਂ ਗਾਉਂ ਵੱਲੋਂ ਸ਼ਹਿਰ ਦੀ ਰਾਤਰੀ ਸਾਫ਼-ਸਫਾਈ ਲਈ ਮੁਹਿੰਮ ਦੀ ਸ਼ੁਰੂਆਤ