Wednesday, December 17, 2025

Malwa

ਛੋਟੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਗ੍ਰੰਥੀ ਗ੍ਰਿਫ਼ਤਾਰ

May 23, 2021 11:49 AM
SehajTimes

ਬਠਿੰਡਾ : (ਨੰਦਗੜ੍ਹ ਕੋਟੜਾ) : ਛੋਟੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਇਕ ਗ੍ਰੰਥੀ ਸਿੰਘ ਕਾਬੂ ਕੀਤਾ ਗਿਆ ਹੈ। ਇਹ ਘਟਨਾ ਬਠਿੰਡਾ ਦੇ ਨੇੜਲੇ ਪਿੰਡ ਨੰਦਗੜ੍ਹ ਕੋਟੜਾ ਦੀ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਗ੍ਰੰਥੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਇਸ ਗ੍ਰੰਥੀ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਜਿਹੀ ਹਰਕਤ ਕਰਨ ’ਤੇ ਪਿੰਡ ਦੇ ਲੋਕਾਂ ਨੇ ਗ੍ਰੰਥੀ ਨੂੰ ਇਕ ਥੰਮ ਨਾਲ ਬੰਨਿਆ ਹੋਇਆ ਹੈ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਗੁਰਦੁਆਰੇ ਵਿਚ ਗੁਰਨਾਮ ਸਿੰਘ ਨਾਮ ਦਾ ਗ੍ਰੰਥੀ ਤਾਇਨਾਤ ਹੈ ਜਿਸ ਦਾ ਪਿੰਡ ਕੌਰੇਆਣਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਗ੍ਰੰਥੀ ਨੂੰ 9 ਸਾਲ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਕਾਬੂ ਕੀਤਾ ਅਤੇ ਥਾਣਾ ਬਾਲਿਆਂਵਾਲੀ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਉਕਤ ਗ੍ਰੰਥੀ ਨੂੰ ਦੇਰ ਸ਼ਾਮ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ ਅਤੇ ਇਸ ਸਬੰਧੀ ਤਫਤੀਸ਼ ਕਰਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਬਾਰੇ ਇਕ ਵੀਡੀਉ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਪਿੰਡ ਵਾਸੀਆਂ ਨੇ ਗ੍ਰੰਥੀ ਨੂੰ ਥਮਲੇ ਨਾਲ ਬੰਨਿਆ ਹੋਇਆ ਹੈ। ਹੁਣ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਮਗਰੋਂ ਸੱਭ ਸਾਫ਼ ਹੋ ਜਾਵੇਗਾ।

Have something to say? Post your comment