Monday, May 20, 2024

National

ਸਾਈਬਰ ਹਮਲੇ 'ਚ Air India ਦੇ ਯਾਤਰੀਆਂ ਦਾ ਡਾਟਾ ਲੀਕ

May 22, 2021 11:00 AM
SehajTimes

ਨਵੀਂ ਦਿੱਲੀ : ਹੈਕਰਾਂ ਨੇ ਹੁਣ Air India ਨੂੰ ਨਿਸ਼ਾਨਾ ਬਣਾਇਆ ਹੈ ਅਤੇ ਯਾਤਰੀਆਂ ਦਾ ਜ਼ਰੂਰੀ ਡਾਟਾ ਲੀਕ ਕਰ ਦਿਤਾ ਹੈ। ਇਸ ਡਾਟੇ ਵਿਚ ਯਾਤਰੀਆਂ ਦੇ ਕਰੈਡਿਟ ਕਾਰਡ ਵੀ ਸ਼ਾਮਲ ਹਨ। ਕੰਪਨੀ ਨੇ ਖੁਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਈਬਰ ਹਮਲਾ ਕਰ ਕੇ ਡਾਟਾ ਚੋਰੀ ਕਰ ਲਿਆ ਗਿਆ ਹੈ। ਏਅਰ ਇੰਡੀਆ ਨੇ ਦੱਸਿਆ ਕਿ ਐਸਆਈਟੀ 'ਤੇ ਸਾਈਬਰ ਹਮਲਾ ਫਰਵਰੀ ਦੇ ਆਖਰੀ ਹਫ਼ਤੇ 'ਚ ਹੋਇਆ। ਇਸ 'ਚ ਏਅਰ ਇੰਡੀਆ ਸਣੇ ਦੁਨੀਆ ਦੀਆਂ ਕਈ ਹੋਰ ਏਅਰਲਾਈਨਜ਼ ਦੇ 45 ਯਾਤਰੀਆਂ ਦਾ ਡਾਟਾ ਚੋਰੀ ਹੋਇਆ ਹੈ। ਇਨ੍ਹਾਂ 'ਚ 11 ਅਗਸਤ 2011 ਤੋਂ ਤਿੰਨ ਫਰਵਰੀ 2021 'ਚ ਰਜਿਸਟਰ ਹੋਏ ਯਾਤਰੀਆਂ ਦੀਆਂ ਨਿੱਜੀ ਜਾਣਕਾਰੀਆਂ ਹਨ।
ਲੀਕ ਹੋਏ ਡਾਟਾ 'ਚ ਨਾਂ, ਜਨਮ ਮਿਤੀ, ਕਾਂਟੈਕਟ ਇਨਫਰਮੇਸ਼ਨ, ਪਾਸਪੋਰਟ ਦੀ ਜਾਣਕਾਰੀ, ਟਿਕਟ ਦੀ ਜਾਣਕਾਰੀ ਤੇ ਕ੍ਰੈਡਿਟ ਕਾਰਡ ਡਾਟਾ ਸ਼ਾਮਲ ਹੈ। ਏਅਰਲਾਈਨਜ਼ ਨੇ ਸਾਰੇ ਯਾਤਰੀਆਂ ਨੂੰ ਪਾਸਵਰਡ ਬਦਲਣ ਨੂੰ ਕਿਹਾ ਹੈ। ਨਾਲ ਹੀ ਹੋਰ ਜ਼ਰੂਰੀ ਕਦਮ ਚੁੱਕਣ ਦਾ ਭਰੋਸਾ ਦਿਵਾਇਆ। ਏਅਰ ਇੰਡੀਆ ਨੇ ਕਿਹਾ ਹੈ ਕਿ ਡਾਟਾ ਲੀਕ ਹੋਣ ਨਾਲ ਸੰਭਾਵਿਤ ਖਤਰੇ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਐਸਆਈਟੀ ਨੇ ਸੁਨਿਸ਼ਚਿਤ ਕੀਤਾ ਹੈ ਕਿ ਡਾਟਾ ਲੀਕ ਤੋਂ ਬਾਅਦ ਕੋਈ ਅਣਅਧਿਕਾਰਤ ਗਤੀਵਿਧੀ ਨਹੀਂ ਦੇਖੀ ਗਈ ਹੈ।

 

Have something to say? Post your comment