Tuesday, November 11, 2025

Malwa

ਕਿਸਾਨਾਂ ਨੇ ਕੇਂਦਰ ਸਰਕਾਰ ਤੇ ਵਿਤਕਰੇਬਾਜ਼ੀ ਦੇ ਲਾਏ ਇਲਜ਼ਾਮ 

February 04, 2025 06:34 PM
ਦਰਸ਼ਨ ਸਿੰਘ ਚੌਹਾਨ

 

ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਹੈਪੀ ਨਮੋਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਤੇ ਵਿਤਕਰੇਬਾਜ਼ੀ ਦੇ ਇਲਜ਼ਾਮ ਲਾਏ ਹਨ। ਜਥੇਬੰਦੀ ਦਾ ਤਰਕ ਹੈ ਕਿ ਕੇਂਦਰ ਸਰਕਾਰ ਕਿਸਾਨੀ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਹੀ ਹੈ। ਮੰਗਲਵਾਰ ਨੂੰ ਸੁਨਾਮ ਨੇੜਲੇ ਪਿੰਡ ਨਮੋਲ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਹੈਪੀ ਨਮੋਲ, ਸਤਗੁਰ ਸਿੰਘ, ਭੋਲਾ ਸਿੰਘ, ਲੀਲਾ ਸਿੰਘ, ਤੇਜਾ ਸਿੰਘ, ਗੁਰਜੰਟ ਸਿੰਘ, ਭਗਵੰਤ ਸਿੰਘ, ਜੀਤ ਸਿੰਘ ਰੋਮਾਣਾ, ਗੁਰਮੀਤ ਸਿੰਘ ਅਤੇ ਮਤਵਾਲ ਸਿੰਘ ਨੇ ਆਖਿਆ ਕਿ ਕਿਸਾਨ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਪਿਛਲੇ ਸਾਲ ਦੀ 13 ਫਰਵਰੀ ਤੋਂ ਸ਼ੰਭੂ, ਖਨੌਰੀ ਅਤੇ ਰਤਨਪੁਰਾ ਬਾਰਡਰਾਂ ਤੇ ਧਰਨੇ ਲਾਕੇ ਬੈਠੇ ਹਨ ਲੇਕਿਨ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 13 ਫ਼ਰਵਰੀ ਨੂੰ ਬਾਰਡਰਾਂ ਤੇ ਵੱਡੇ ਇਕੱਠ ਕਰਕੇ ਕਿਸਾਨੀ ਮੰਗਾਂ ਪੂਰੀਆਂ ਕਰਵਾਉਣ ਲਈ ਨਰਿੰਦਰ ਮੋਦੀ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ। ਕਿਸਾਨ ਮੋਦੀ ਹਕੂਮਤ ਦੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਗੇ, ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਨਫ਼ਰਤੀ ਵਤੀਰਾ ਵਰਤਕੇ ਕਿਸਾਨਾਂ ਉਪਰ ਪੰਜਾਬ ਵਿੱਚ ਵੀ ਲਾਠੀਚਾਰਜ ਕੀਤਾ ਜਾ ਰਿਹਾ 307 ਵਰਗੀਆਂ ਸੰਗੀਨ ਧਾਰਾਵਾਂ ਤਹਿਤ ਝੂਠੇ ਪਰਚਿਆਂ ਵਿੱਚ ਕਿਸਾਨ ਲੀਡਰਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਦੀ ਮੰਗਾਂ ਤੋ ਕਿਨਾਰਾ ਕਰਕੇ ਮੋਦੀ ਦੀ ਗੋਦ ਦਾ ਨਿੱਘ ਮਾਣ ਰਿਹਾ ਪੰਜਾਬ ਦਾ ਪੈਸਾ ਦਿਲੀਂ ਦੀਆਂ ਹੋ ਰਹੀਆਂ ਚੋਣਾਂ ਉਪਰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਸੁਨਾਮ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਹਿੰਦੋਸਤਾਨ ਪੈਟਰੋਲੀਅਮ ਦੀ ਇੱਕ ਪਾਇਪ ਲਾਈਨ ਦਾ ਮਸਲਾ ਚੱਲ ਰਿਹਾ ਹੈ ਜੋ ਸੰਗਰੂਰ ਤੋਂ ਬਠਿੰਡਾ ਵੱਲ ਲੱਗ ਰਹੀ ਹੈ ਇਹ ਪਾਇਪ ਲਾਈਨ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਲਗਾਉਣ ਲਈ ਸੰਗਰੂਰ ਦਾ ਸਾਰਾ ਪ੍ਰਸ਼ਾਸਨ ਪੱਬਾਂ ਭਾਰ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ ਤਾਂ ਜਥੇਬੰਦੀ ਜ਼ੋਰਦਾਰ ਸੰਘਰਸ਼ ਕਰੇਗੀ।

Have something to say? Post your comment

 

More in Malwa

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ

ਰਣ ਚੱਠਾ ਦੀ ਅਗਵਾਈ 'ਚ ਕਿਸਾਨ ਚੰਡੀਗੜ੍ਹ ਰਵਾਨਾ 

ਕਿਸਾਨਾਂ ਨੇ ਸੰਗਰੂਰ ਧਰਨੇ ਦੀ ਵਿਢੀ ਤਿਆਰੀ 

ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਮੰਤਰੀ ਅਮਨ ਅਰੋੜਾ ਨੇ ਹੜ੍ਹ ਪੀੜਤਾਂ ਨੂੰ ਸੌਂਪੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ

ਅਮਨ ਅਰੋੜਾ ਨੇ ਵਿਰਾਸਤੀ ਦਰਵਾਜੇ ਦਾ ਕੀਤਾ ਉਦਘਾਟਨ 

ਅਕੇਡੀਆ ਸਕੂਲ 'ਚ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ 

ਜਦੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਪਰਾਲੀ ਦੀ ਅੱਗ ਬੁਝਾਉਣ ਲਈ ਖੇਤਾਂ ਵਿਚ ਖੁਦ ਪਹੁੰਚੇ

ਬਾਬਾ ਨਾਨਕ ਨੇ ਲੋਕਾਈ ਨੂੰ ਅਗਿਆਨਤਾ ਦੇ ਹਨ੍ਹੇਰੇ ਚੋਂ ਕੱਢਿਆ : ਅਵਿਨਾਸ਼ ਰਾਣਾ 

ਪੇਂਡੂ ਖੇਤਰਾਂ ਦੀ ਪ੍ਰਗਤੀ ਸਾਡੀ ਪਹਿਲੀ ਤਰਜੀਹ : ਹਡਾਣਾ