Wednesday, September 17, 2025

Malwa

ਸੁਨਾਮ ਵਿਖੇ ਸੰਤ ਕਬੀਰ ਸੰਸਕਾਰ ਕੇਂਦਰ ਖੋਲਿਆ 

February 03, 2025 02:59 PM
ਦਰਸ਼ਨ ਸਿੰਘ ਚੌਹਾਨ

ਸੁਨਾਮ : ਸ੍ਰੀ ਸੂਰਜਕੁੰਡ ਸਰਵਹਿਤਕਾਰੀ ਵਿਦਿਆ ਮੰਦਿਰ ਵੱਲੋਂ ਹਨੂੰਮਾਨ ਮੰਦਿਰ ਨੇੜੇ, ਇੰਦਰਾ ਬਸਤੀ ਸੁਨਾਮ, ਵਿਖੇ ਸੰਤ ਕਬੀਰ ਸੰਸਕਾਰ ਕੇਂਦਰ ਖੋਲ੍ਹਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੂਰਜਕੁੰਡ ਸਰਵਹਿਤਕਾਰੀ ਵਿਦਿਆ ਮੰਦਰ ਦੇ ਪ੍ਰਿੰਸੀਪਲ ਅਮਿੱਤ ਡੋਗਰਾ ਨੇ ਦੱਸਿਆ ਕਿ ਸ਼੍ਰੀ ਸੂਰਜਕੁੰਡ ਸਰਵਹਿਤਕਾਰੀ ਵਿਦਿਆ ਮੰਦਿਰ ਵੱਲੋਂ ਇਸ ਬਸਤੀ ਦੇ ਬੱਚਿਆਂ ਨੂੰ ਸਿੱਖਿਆ ਅਤੇ ਸੰਸਕਾਰ ਪ੍ਰਦਾਨ ਕਰਨ ਲਈ ਇਹ ਸੰਸਕਾਰ ਕੇਂਦਰ ਖੋਲ੍ਹਿਆ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਵਿਦਿਆ ਮੰਦਰ ਵੱਲੋਂ ਪਹਿਲਾਂ ਹੀ ਵੱਖ-ਵੱਖ ਬਸਤੀਆਂ ਵਿੱਚ ਅਜਿਹੇ ਤਿੰਨ ਸੰਸਕਾਰ ਕੇਂਦਰ ਚਲਾਏ ਜਾ ਰਹੇ ਹਨ।  ਇਹ ਸੰਸਕਾਰ ਕੇਂਦਰ ਸਮਾਜ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ ਜਿੱਥੇ ਸਮਾਜ ਵਿੱਚ ਵਿੱਦਿਆ ਦਾ ਦੀਵਾ ਜਗਾਉਣ ਦੀ ਲੋੜ ਹੈ ਉੱਥੇ ਹੀ ਅਸੀਂ ਗਿਆਨ ਦਾ ਦੀਵਾ ਵੀ ਜਗਾਉਂਦੇ ਹਾਂ। ਇਸ ਸੰਸਕਾਰ ਕੇਂਦਰ ਦੇ ਸ਼ੁਭ ਆਰੰਭ ਮੌਕੇ ਅਮਰਨਾਥ ਕਾਂਸਲ, ਬਲਵਿੰਦਰ ਭਾਰਦਵਾਜ, ਡਾਕਟਰ ਮਨੋਜ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਉਨ੍ਹਾਂ ਇਸ ਕਾਰਜ ਲਈ ਸਕੂਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਬੱਚਿਆਂ ਨੂੰ ਸਿੱਖਿਆ ਦਾ ਦਾਨ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸੰਨੀ ਖੱਟਕ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਅਧਿਆਪਕਾ ਰਜਨੀ ਡਾਬਲਾ, ਐਡਵੋਕੇਟ ਪ੍ਰਵੇਸ਼ ਖੇੜਾ, ਡਾ. ਅਮਿਤ ਖੱਟਕ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

Have something to say? Post your comment

 

More in Malwa

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ