Wednesday, April 29, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਸ਼੍ਰੀ ਬਾਲਾ ਜੀ ਦੇ ਸ਼ਰਧਾਲੂ ਧਾਰਮਿਕ ਸਮਾਗਮ ਵਿੱਚ ਰਾਜਸਥਾਨ ਪੁੱਜੇ

January 16, 2025 04:51 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਦੇ ਸ਼ਰਧਾਲੂ ਰਾਜਸਥਾਨ ਦੇ ਘਾਟਾ ਸ਼੍ਰੀ  ਮਹਿੰਦੀਪੁਰ ਬਾਲਾ ਜੀ ਪਹੁੰਚੇ। ਸ਼੍ਰੀ ਬਾਲਾ ਜੀ ਮੰਦਿਰ ਦੇ ਮੈਂਬਰ ਗੌਰਵ ਬਾਂਸਲ ਜਨਾਲੀਆ  ਨੇ ਦੱਸਿਆ ਕਿ ਐਮ. ਪੀ. ਜੀ. ਗੁਰੂ ਕਿਰਪਾ ਫਾਊਂਡੇਸ਼ਨ ਦੇ ਮੁਖੀ ਸਦਗੁਰੂਦੇਵ ਗੁਰੂ ਮਹਾਰਾਜ ਸ਼੍ਰੀ ਮੋਹਨ ਪੂਰੀ ਜੀ ਗੋਸਵਾਮੀ,ਸ਼੍ਰੀ ਮਹਿੰਦੀਪੁਰ ਧਾਮ  ਰਾਜਸਥਾਨ ਦੇ ਜਨਮ ਦਿਵਸ ਦੇ ਸ਼ੁਭ ਮੌਕੇ ਤੇ ਸ਼੍ਰੀ ਗੁਰੂ ਕ੍ਰਿਪਾ ਆਸ਼ਰਮ ਮੇਹੰਦੀਪੁਰ ਦੇ ਵੱਲੋੰ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਭਗਤਾਂ ਨੇ ਗੁਰੂ ਜੀ ਦਾ ਜਨਮ ਦਿਨ ਮਨਾਇਆ ਤੇ ਗੁਰੂ ਜੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਓਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗੋਸਵਾਮੀ ਜੀ ਨੇ ਦੱਸਿਆ ਕਿ ਅੱਜ ਤੋਂ 1000 ਸਾਲ ਪਹਿਲਾਂ ਸ਼੍ਰੀ ਮਹਿੰਦੀਪੁਰ ਧਾਮ ਵਿੱਚ ਸ਼੍ਰੀ ਬਾਲਾ ਜੀ ਮਹਾਰਾਜ, ਪ੍ਰੇਤਰਾਜ ਸਰਕਾਰ ਜੀ ਅਤੇ ਭੈਰਵ ਬਾਬਾ ਜੀ ਸਮੇਤ ਤਿੰਨੋਂ ਮੂਰਤੀਆ ਆਪਣੇ ਆਪ ਧਰਤੀ ਵਿੱਚੋਂ ਪ੍ਰਗਟ ਹੋਈਆਂ ਸਨ। ਸ਼੍ਰੀ ਮੇਹੰਦੀਪੁਰ ਵਿੱਚ ਹਨੂਮਾਨ ਜੀ ਭਗਤਾਂ ਨੂੰ ਬਾਲ ਰੂਪ ਵਿਚ ਦਰਸ਼ਨ ਦਿੰਦੇ ਹਨ। ਸ਼੍ਰੀ ਮਹਿੰਦਪੁਰ ਧਾਮ ਦੀ ਸੱਭ ਤੋਂ ਵੱਡੀ ਮਹੱਤਤਾ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਬਿਮਾਰੀ ਹੋਵੇ ਜਾਂ ਭੂਤ ਪ੍ਰੇਤ ਦੀ ਬਾਧਾ ਹੋਵੇ ਜੇ ਉਹ ਵਿਅਕਤੀ ਸੱਚੀ ਸ਼ਰਧਾ ਨਾਲ ਇੱਥੇ ਆਉਂਦਾ ਹੈ ਤਾਂ ਸ਼੍ਰੀ ਬਾਲਾ ਜੀ ਮਹਾਰਾਜ ਆਪਣੇ ਸ਼ਰਧਾਲੂਆਂ ਦੇ ਸਾਰੇ ਦੁੱਖ ਹਰ ਲੈਂਦੇ ਹਨ। ਇਸ ਲਈ ਉਨ੍ਹਾਂ ਨੂੰ ਸੰਕਟ ਮੋਚਨ ਬਾਲਾ ਜੀ ਕਿਹਾ ਜਾਂਦਾ ਹੈ। ਜਨਾਲੀਆ ਨੇ ਦੱਸਿਆ ਕਿ ਸ਼੍ਰੀ ਗੁਰੂ ਮਹਾਰਾਜ ਜੀ ਨੇ ਅਪਣੇ ਜਨਮ ਦਿਨ ਦੇ ਮੌਕੇ ਤੇ ਪਿਛਲੇ 25 ਸਾਲਾਂ ਤੋਂ ਛੋਟੀ ਛੋਟੀ ਕੰਨਿਆਂ ਨੂੰ ਲੰਗਰ ਲਗਾਉਂਦੇ ਹਨ ਅਤੇ ਉਨ੍ਹਾਂ ਨੂੰ ਜਰੂਰਤ ਦਾ ਸਾਮਾਨ ਦਾਨ ਦਿੰਦੇ ਹਨ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 600 ਛੋਟੀਆਂ ਕੰਨਿਆਵਾਂ ਨੂੰ ਗਰਮ ਕੱਪੜੇ, ਸਕੂਲ ਬੈਗ, ਕਾਪੀ ਪੇੰਸਿਲ ,ਦਾਨ ਰਾਸ਼ੀ ਦਿੱਤੀ ਗਈ ਅਤੇ ਜਰੂਰਤਮੰਦ ਲੌਕਾ ਦੀ ਮਦਦ ਕੀਤੀ ਗਈ। ਆਈ ਹੋਈ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਜਨਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਪੂਜਾ ਕਰਨ ਤੋੰ ਬਾਅਦ ਸਮੂਹਿਕ ਸ਼੍ਰੀ ਸੁੰਦਰਕਾਂਡ ਜੀ ਦਾ ਪਾਠ ਕੀਤਾ ਗਿਆ ਅਤੇ ਸੰਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਾਥ ਨਗਰੀ ਬਰੇਲੀ ਦੀ ਪ੍ਰਸਿੱਧ ਭਜਨ ਗਾਇਕਾ ਅੰਜਲੀ ਦਿਵੇਦੀ ਨੇ ਪਹੁੰਚ ਕੇ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਸਮੂਹ ਸੰਗਤਾਂ ਨੇ ਨੱਚ ਕੇ ਗੁਰੂ ਜੀ ਦਾ ਜਨਮ ਦਿਵਸ ਮਨਾਇਆ।
ਇਸ ਸ਼ੁਭ ਮੌਕੇ ਸਮਰਥ ਗੋਸਵਾਮੀ, ਆਕਾਸ਼ ਗੋਸਵਾਮੀ,ਅਮਨ ਗੋਸਵਾਮੀ, ਮੁੰਬਈ ਤੋਂ ਸੰਜੇ ਅਗਰਵਾਲ, ਮੁਰਾਦਾਬਾਦ ਤੋਂ ਨਿਮੀਸ਼ ਰਸਤੋਗੀ, ਪੰਕਜ ਦਿਵੇਦੀ,ਸਹਾਰਨਪੁਰ ਤੋਂ ਹਰੀਸ਼ ਰਸਤੋਗੀ, ਦਿੱਲੀ ਤੋਂ ਲਲਿਤ ਗੰਭੀਰ, ਮੇਰਠ ਤੋਂ ਉਦਿਤ ਰਸਤੋਗੀ,ਸੁਨਾਮ ਤੋਂ ਅਜੇ ਗੁਪਤਾ, ਰਜਤ ਜੈਨ, ਪੰਕਜ ਗਰਗ, ਸ਼ੀਤਲ ਮਿੱਤਲ, ਅਨਿਲ ਗੋਇਲ, ਵਿਜੇ ਕੁਮਾਰ,ਬੁਢਲਾਡਾ ਤੋਂ ਰਤਨ ਗੋਇਲ,ਮਨੋਜ ਕੁਮਾਰ, ਹਿਸਾਰ, ਅਲੀਗੜ, ਦੇਹਰਾਦੂਨ, ਪਾਣੀਪਤ ਤੋਂ ਸੰਗਤਾਂ ਨੇ ਪਹੁੰਚ ਕੇ ਅਸ਼ੀਰਵਾਦ ਲਿਆ।

Have something to say? Post your comment

 

More in Malwa

ਰਾਘਵ ਚੱਢਾ ਨੇ ਸਾਥੀਆਂ ਸਮੇਤ ਪੰਜਾਬ ਨਾਲ ਕੀਤੀ ਵੱਡੀ ਗੱਦਾਰੀ : ਸੰਦੀਪ ਸਿੰਘ ਕੰਮੇਆਣਾ

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂ ਅੰਮ੍ਰਿਤਸਰ ਰਵਾਨਾ 

ਸੁਨਾਮ ਵਿਖੇ ਨਗਰ ਕੀਰਤਨ ਸਜਾਇਆ 

ਕੁਲਵਿੰਦਰ ਨਾਮਧਾਰੀ ਲਾਇਨਜ ਕਲੱਬ ਰਾਇਲਜ ਦੇ ਪ੍ਰਧਾਨ ਬਣੇ 

ਮੇਅਰ ਕੁੰਦਨ ਗੋਗੀਆ ਦੇ ਨਿਰਦੇਸ਼ਾਂ 'ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖਤੀ; ਭੂਪਿੰਦਰਾ ਰੋਡ 'ਤੇ ਕੀਤੇ ਚਲਾਨ

ਉਮੰਗ ਵੈਲਫ਼ੇਅਰ ਫਾਊਂਡੇਸ਼ਨ ਰਜਿ. ਨੇ ਥਾਪਰ ਕਾਲਜ ਵਿਖੇ ਫੋਟੋਆਂ ਦੀ ਲਗਾਈ ਪ੍ਰਦਰਸ਼ਨੀ,

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਰਿਸ਼ੀ ਕਾਲੋਨੀ ਤੋਂ ਦੂਜੀ ਵਾਰ ਸ਼ਰਧਾਲੂਆਂ ਦੀ ਬੱਸ ਰਵਾਨਾ

ਜੈਮਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਮੰਜਰੀ ਤੇਜਪਾਲ ਨੂੰ ਦਿੱਲੀ ਵਿਖੇ 'ਅਕਾਦਮਿਕ ਉੱਤਮਤਾ ਪੁਰਸਕਾਰ 2026' ਨਾਲ ਕੀਤਾ ਸਨਮਾਨਿਤ

ਬਲਾਕ ਪ੍ਰਧਾਨਾਂ ਸਮੇਤ ਸੀਨੀ: ਲੀਡਰਸ਼ਿਪ ਵਲੋਂ ਆਪੇ ਬਣੇ ਟਿਕਟ ਦੇ ਅਖੌਤੀ ਦਾਅਵੇਦਾਰਾਂ ਖਿਲਾਫ ਕਾਰਵਾਈ ਦੀ ਮੰਗ

ਬੈਡਮਿੰਟਨ ਖਿਡਾਰੀ ਨੂੰ ਡੀ ਸੀ ਨੇ ਮੈਡਲ ਦੇ ਕੇ ਕੀਤਾ ਸਨਮਾਨਤ