Friday, January 02, 2026
BREAKING NEWS

Malwa

ਸੁਨਾਮ ਵਿਖੇ ਜੀਐਸਟੀ ਰਜਿਸਟ੍ਰੇਸ਼ਨ ਲਈ ਸਰਵੇ ਕੀਤਾ ਸ਼ੁਰੂ

January 10, 2025 05:01 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਕਾਰੋਬਾਰੀਆਂ ਨੂੰ ਜੀਐਸਟੀ ਰਜਿਸਟਰ ਕਰਨ ਲਈ ਸੁਨਾਮ ਵਿਖੇ ਸ਼ੁੱਕਰਵਾਰ ਨੂੰ ਆਬਕਾਰੀ ਤੇ ਕਰ ਵਿਭਾਗ ਵੱਲੋਂ ਡੋਰ ਟੂ ਡੋਰ ਸਰਵੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇੱਥੋਂ ਦੇ ਬੱਸ ਸਟੈਂਡ ਨੇੜੇ ਕਰੀਬ ਦਸ ਕਾਰੋਬਾਰੀ ਥਾਵਾਂ ਦਾ ਸਰਵੇ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਓ ਨਿਤਿਨ ਗੋਇਲ ਨੇ ਦੱਸਿਆ ਕਿ ਵਿਭਾਗ ਦੇ ਇੰਸਪੈਕਟਰ ਨੀਤੂ ਕਾਂਸਲ ਦੀ ਅਗਵਾਈ 'ਚ ਵਿਭਾਗ ਦੀ ਟੀਮ ਨੇ ਸੁਨਾਮ 'ਚ 10 ਕਾਰੋਬਾਰੀ ਥਾਵਾਂ ਤੋਂ ਅੰਕੜਾ ਇਕੱਠਾ ਕੀਤਾ ਹੈ ਇਕੱਤਰ ਕੀਤੇ ਅੰਕੜਿਆਂ ਦੇ ਆਧਾਰ 'ਤੇ ਜੋ ਵੀ ਕਾਰੋਬਾਰੀ ਜੀਐਸਟੀ ਨੰਬਰ ਲੈਣ ਦੇ ਯੋਗ ਹੈ ਉਸ ਨੂੰ ਇਸ ਪ੍ਰਣਾਲੀ ਨਾਲ ਜੋੜਿਆ ਜਾਵੇਗਾ। ਵਿਭਾਗ ਦਾ ਉਦੇਸ਼ ਕਿਸੇ ਵੀ ਵਪਾਰੀ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ ਪਰ ਜਿਹੜੇ ਵਪਾਰੀ ਜੀਐਸਟੀ ਰਜਿਸਟਰੇਸ਼ਨ ਲਈ ਯੋਗ ਹਨ ਉਨ੍ਹਾਂ ਨੂੰ ਜੀਐਸਟੀ ਪ੍ਰਣਾਲੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਜੀਐਸਟੀ ਰਜਿਸਟਰਡ ਕਾਰੋਬਾਰੀ ਆਪਣੀਆਂ ਦੁਕਾਨਾਂ ਦੇ ਬਾਹਰ ਜੀਐਸਟੀ ਨੰਬਰ ਜ਼ਰੂਰ ਲਿਖਣ। ਉਨ੍ਹਾਂ ਦੇ ਕਾਰੋਬਾਰੀ ਸਥਾਨਾਂ ਦਾ ਕੋਈ ਸਰਵੇਖਣ ਨਹੀਂ ਹੋਵੇਗਾ। ਜਿਨ੍ਹਾਂ ਕਾਰੋਬਾਰਾਂ ਦਾ ਸਾਲਾਨਾ ਟਰਨਓਵਰ 40 ਲੱਖ ਰੁਪਏ ਤੋਂ ਵੱਧ ਹੈ ਉਨ੍ਹਾਂ ਨੂੰ ਜੀਐਸਟੀ ਨਾਲ ਜੋੜਿਆ ਜਾਵੇਗਾ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਰੋਬਾਰੀਆਂ ਲਈ ਜੀਐਸਟੀ ਨੰਬਰ ਪ੍ਰਾਪਤ ਕਰਨਾ ਲਾਜ਼ਮੀ ਹੈ ਜੇਕਰ ਉਨ੍ਹਾਂ ਦਾ ਟਰਨਓਵਰ 20 ਲੱਖ ਰੁਪਏ ਤੋਂ ਵੱਧ ਹੈ।
 

Have something to say? Post your comment

 

More in Malwa

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਨਵੇਂ ਵਰ੍ਹੇ ਦੇ ਪਹਿਲੇ ਦਿਨ ਸੁਨਾਮ ਨੂੰ ਮਿਲਿਆ 55 ਕਰੋੜ ਰੁਪਏ ਦਾ ਤੋਹਫ਼ਾ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਵਰੇਜ਼ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ 

ਸਾਹਿਬਜ਼ਾਦਿਆਂ ਦੀ ਯਾਦ 'ਚ ਟੇਕਸੀ ਸਟੈਂਡ ਵੱਲੋਂ ਪਿੰਡ ਸੰਦੌੜ ਵਿਖੇ ਚਾਹ ਦਾਲ ਰੋਟੀ ਦਾ ਲੰਗਰ ਲਗਾਇਆ ਗਿਆ

ਮੰਤਰੀ ਅਮਨ ਅਰੋੜਾ ਨੇ ਸੜਕ ਦਾ ਰੱਖਿਆ ਨੀਂਹ ਪੱਥਰ 

ਨਵੇਂ ਸਾਲ ਮੌਕੇ ਸ਼੍ਰੀ ਰਾਮ ਆਸ਼ਰਮ ਮੰਦਰ 'ਚ ਸਮਾਗਮ ਆਯੋਜਿਤ 

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਕਾਸ਼ ਕੁਟੀਆ ਪਿੰਡ ਮਹੌਲੀ ਖੁਰਦ ਵਿਖੇ ਨਗਰ ਕੀਰਤਨ ਆਯੋਜਿਤ

ਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾ

ਵਿੱਤ ਮੰਤਰੀ ਚੀਮਾ ਨੇ ਐੱਸ.ਸੀ.ਪਰਿਵਾਰਾਂ ਨੂੰ ਪਲਾਟਾਂ ਦੇ ਮਾਲਕੀ ਹੱਕ ਦੀਆਂ ਸਨਦਾਂ ਸੌਂਪੀਆਂ