Wednesday, September 17, 2025

Malwa

ਪੰਜਾਬ ਹਾਰਟੀਕਲਚਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਬਾਗਬਾਨੀ ਮੰਤਰੀ ਪੰਜਾਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ

January 08, 2025 02:38 PM
SehajTimes

 

ਪੰਜਾਬ ਹਾਰਟੀਕਲਚਰ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਪ੍ਰਧਾਨ ਸ.ਜਸਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਮਾਨਯੋਗ ਬਾਗਬਾਨੀ ਮੰਤਰੀ ਪੰਜਾਬ ਸ੍ਰੀ ਮਹਿੰਦਰ ਭਗਤ ਜੀ ਨਾਲ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਬਾਗਬਾਨੀ ਵਿਭਾਗ ਵਿੱਚ ਕੰਮ ਕਰਦੇ ਬਾਗਬਾਨੀ ਸਬ ਇੰਸਪੈਕਟਰ, ਕਲਾਸ ਫੋਰ ਅਤੇ ਐਨ.ਐਚ.ਐਮ ਸਕੀਮ ਅਧੀਨ ਆਊਟਸੋਰਸਿੰਗ ਸਟਾਫ ਵੱਲੋਂ ਲੰਬੇ ਸਮੇਂ ਤੋ ਲਟਕ ਰਹੀਆਂ ਆਪਣੀਆਂ ਮੰਗਾਂ ਬਾਰੇ ਬਾਗਬਾਨੀ ਮੰਤਰੀ ਪੰਜਾਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਬਾਗਬਾਨੀ ਵਿਭਾਗ ਪੰਜਾਬ ਵਿੱਚ ਬਾਗਬਾਨੀ ਸਬ ਇੰਸਪੈਕਟਰਾਂ ਨੂੰ ਪਦਉਨਤੀ ਵਿੱਚ ਐਸ.ਸੀ ਕੋਟਾ,ਅੰਗਹੀਨ ਕੋਟਾ ਅਤੇ ਨਾ ਹੀ 20 ਪ੍ਰਤੀਸ਼ਤ  ਕੋਟਾ ਬਾਗਬਾਨੀ ਵਿਭਾਗ ਦੇ ਭਰਾਤਰੀ ਖੇਤੀਬਾੜੀ ਵਿਭਾਗ ਅਤੇ ਭੂਮੀ ਰੱਖਿਆ ਵਿਭਾਗ ਦੀ ਤਰਾਂ ਨਹੀ ਦਿੱਤਾ ਜਾ ਰਿਹਾ ਜੋ ਕਿ ਬਹਾਲ ਕਰਨ ਬਾਰੇ ਮੰਗ ਕੀਤੀ ਗਈ। ਇਸ ਤਰਾਂ ਬਾਗਬਾਨੀ ਵਿਭਾਗ ਵਿੱਚ ਫੀਲਡ ਸਟਾਫ ਕਲਾਸ ਫੋਰ ਦੀਆਂ ਪਦਉਨਤੀਆਂ ਵਾਸਤੇ ਪੋਸਟਾਂ ਘੱਟ ਹੋਣ ਕਰਕੇ ਪ੍ਰਦਉਨਤੀ ਦੇ ਮੋਕੇ ਬਹੁਤ ਘੱਟ ਹਨ ਇਸ ਲਈ ਬਲਾਕ ਪੱਧਰ ਤੇ 1 ਪੋਸਟ ਬਾਗਬਾਨੀ ਸਬ ਇੰਸਪੈਕਟਰ ਅਤੇ ਬਾਗਬਾਨੀ ਯੂਨਿਟਾਂ ਦੇ ਪੱਧਰ ਤੇ 1 ਪੋਸਟ ਬਾਗਬਾਨੀ ਸੁਪਰਵਾਈਜਰ ਦੀ ਪੋਸਟ ਬਾਗਬਾਨੀ ਵਿਭਾਗ ਦਾ ਪੁਨਰਗਠਨ ਵਿੱਚ ਫੀਲਡ ਦੇ ਕੰਮਾਂ ਨੂੰ ਮੁੱਖ ਰੱਖਦਿਆਂ ਨਵੀਆਂ ਪੋਸਟਾਂ ਸਿਰਜਣ ਬਾਰੇ ਸਰਕਾਰ ਨੂੰ ਤਜਵੀਜ ਭੇਜਣ ਬਾਰੇ ਮੰਗ ਕੀਤੀ ਗਈ। ਇਸੇ ਤਰਾਂ ਬਾਗਬਾਨੀ ਵਿਭਾਗ ਵਿੱਚ ਸਾਲ 2005 ਤੋਂ ਚੱਲ ਰਹੀ ਐਨ.ਐਚ.ਐਮ ਸਕੀਮ ਅਧੀਨ ਤਕਰੀਬਨ 18 ਸਾਲਾਂ ਤੋਂ ਕੰਮ ਕਰ ਰਹੇ ਸਟਾਫ ਦੀ ਤਨਖਾਹ ਵਿੱਚ (ਜੋ ਕਿ ਕਦੇ ਵਾਧਾ ਨਹੀ ਹੋਇਆ) ਜਿਸ ਵਿੱਚ ਵਾਧਾ ਕਰਨ ਅਤੇ ਸਲਾਨਾਂ 10 ਪ੍ਰਤੀਸ਼ਤ ਇੰਨਕਰੀਮੈਂਟ ਅਤੇ ਇਸ ਸਟਾਫ ਨੂੰ ਆਊਟਸੋਰਸਿੰਗ ਵਿੱਚੋ ਕੱਢ ਕੇ ਸਰਕਾਰ ਦੀ ਨਵੀਂ ਕੰਟਰੈਕਟ ਦੀ ਪਾਲਸੀ ਵਿੱਚ ਲਿਆਉਣ ਦੀ ਮੰਗ ਕੀਤੀ ਗਈ । ਮੀਟਿੰਗ ਦੇ ਅੰਤ ਵਿੱਚ ਬਾਗਬਾਨੀ ਮੰਤਰੀ ਪੰਜਾਬ ਜੀ ਵੱਲੋ ਐਸੋਸੀਏਸ਼ਨ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਪੂਰਾ ਆਸ਼ਵਾਸਨ ਦਿੱਤਾ ਗਿਆ। ਇਸ ਮੀਟਿੰਗ ਸੂਬਾ ਪ੍ਰਧਾਨ ਸ ਜਸਬੀਰ ਸਿੰਘ ਸਰਾਂ, ਕਨਵੀਨਰ ਸ. ਮੰਨਜੀਤ ਸਿੰਘ ਸੈਣੀ, ਉਪ ਪ੍ਰਧਾਨ ਗੁਰਦਿਆਲ ਸਿੰਘ, ਜਾਇੰਟ ਸੈਕਟਰੀ ਸ.ਜਸਵੀਰ ਸਿੰਘ ਸਿੱਧੂ, ਸੈਕਟਰੀ ਸ਼੍ਰੀ ਸਚਿਨ ਸਹਿਗਲ,ਕੈਸ਼ੀਅਰ ਸ੍ਰੀ ਦੀਪਕ ਪਾਲ ਸਿੰਘ ਭੰਡਾਲ, ਮੀਡੀਆ ਸਲਾਹਕਾਰ ਮਨਜੀਤ ਕੁਮਾਰ ਅਤੇ ਕਾਰਜਕਾਰੀ ਮੈਂਬਰ ਗੀਤਿਕਾ ਧਵਨ, ਸਤਨਾਮ ਸਿੰਘ, ਸਪਨਾ  ਅਸੋਸੀਏਸ਼ਨ ਦੇ ਮੈਬਰ ਸ਼ਾਮਲ ਸਨ।

 

 

 

 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ