Sunday, November 02, 2025

National

ਕੋਰੋਨਾ ਇੰਤਜ਼ਾਮਾਂ ਕਾਰਨ ਪ੍ਰਭਾਵਸ਼ਾਲੀ ਲੀਡਰਾਂ ਦੀ ਸੂਚੀ ਵਿੱਚ ਹੇਠਾਂ ਆਏ ਮੋਦੀ : ਸਰਵੇਖਣ

May 20, 2021 11:30 AM
SehajTimes

ਮੋਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠੇ ਸਵਾਲਾਂ ਨੇ ਕੀਤਾ ਬੇੜਾ ਗਰਕ


ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਨੇ ਹਰ ਦੇਸ਼ ਨੂੰ ਇੱਕ ਵਾਰ ਦਰੜ ਕੇ ਰੱਖ ਦਿਤਾ ਹੈ ਪਰ ਭਾਰਤ ਵਿਚ ਇਸ ਦਾ ਅਸਰ ਕੁੱਝ ਜਿ਼ਆਦਾ ਨਜ਼ਰ ਆ ਰਿਹਾ ਹੈ। ਇਸੇ ਕਾਰਨ ਕੋਰੋਨਾ ਦੇ ਨਾਲ ਨਾਲ ਦਿੱਲੀ ਵਿਖੇ ਚਲ ਰਹੇ ਕਿਸਾਨ ਅੰਦੋਲਨ ਦਾ ਅਸਰ ਵੀ ਖਾਸ ਕਰ ਕੇ ਮੋਦੀ ਸਰਕਾਰ ਉਤੇ ਤਾਂ ਪਿਆ ਹੀ ਹੈ ਪਰ ਅਜਿਹੇ ਵਿਚ ਮੋਦੀ ਦੀ ਛਵੀ ਵੀ ਖ਼ਰਾਬ ਹੋ ਗਈ ਹੈ। ਦਰਅਸਲ ਆਲਮੀ ਆਗੂਆਂ ਦੇ ਰੁਤਬੇ ਉੱਤੇ ਨਜ਼ਰ ਰੱਖਣ ਵਾਲੀ ਅਮਰੀਕੀ ਡੇਟਾ ਇੰਟੈਲੀਜੈਂਸ ਕੰਪਨੀ 'ਮੌਰਨਿੰਗ ਕੰਸਲਟ' ਨੇ ਇਸ ਦਾ ਖ਼ੁਲਾਸਾ ਕੀਤਾ ਹੈ ਕਿ ਕਿਸਾਨ ਅੰਦੋਲਨ ਤੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਦੇਸ਼ ਦੇ ਨਾਲ-ਨਾਲ ਕੌਮਾਂਤਰੀ ਪੱਧਰ 'ਤੇ ਪ੍ਰਭਾਵਸ਼ਾਲੀ ਲੀਡਰ ਵਜੋਂ ਮੋਦੀ ਦੀ ਦਿਖ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਦੋ ਸਰਵੇਖਣਾਂ 'ਚ ਦਰਸਾਇਆ ਗਿਆ ਹੈ ਕਿ ਮੋਦੀ ਦੀ ਰੇਟਿੰਗ ਹੋਰ ਹੇਠਾਂ ਚਲੀ ਗਈ ਹੈ। ਸਾਲ 2014 'ਚ ਸੱਤਾ 'ਚ ਆਏ ਮੋਦੀ ਨੇ 2019 'ਚ ਮੁੜ ਚੋਣ ਜਿੱਤ ਕੇ ਤਾਕਤਵਰ ਰਾਸ਼ਟਰਵਾਦੀ ਲੀਡਰ ਵਜੋਂ ਆਪਣਾ ਰੁਤਬਾ ਵਧਾਇਆ ਸੀ ਪਰ ਦੇਸ਼ 'ਚ ਇਸ ਹਫ਼ਤੇ ਕਰੋਨਾ ਦੇ ਕੇਸ ਢਾਈ ਕਰੋੜ ਤੋਂ ਜ਼ਿਆਦਾ ਹੋਣ ਮਗਰੋਂ ਮਹਾਮਾਰੀ ਨਾਲ ਜੂਝਣ ਦੀ ਤਿਆਰੀ ਵਿੰਚ ਕਮੀ ਨੇ ਮੋਦੀ ਦੇ ਰੁਤਬੇ ਨੂੰ ਖੋਰਾ ਲਗਾ ਦਿੱਤਾ।
ਮੋਦੀ ਦੀ ਓਵਰਆਲ ਰੇਟਿੰਗ ਇਸ ਹਫ਼ਤੇ 63 ਫ਼ੀਸਦ ਰਹੀ ਜੋ ਅਗਸਤ 2019 ਤੋਂ ਸਭ ਤੋਂ ਘੱਟ ਹੈ। ਰੇਟਿੰਗ 'ਚ ਸਭ ਤੋਂ ਵੱਧ ਗਿਰਾਵਟ ਅਪਰੈਲ 'ਚ ਦਰਜ ਹੋਈ ਜਦੋਂ ਇਹ 22 ਅੰਕ ਡਿੱਗ ਗਈ ਸੀ। ਭਾਰਤੀ ਪੋਲਿੰਗ ਏਜੰਸੀ ਸੀ-ਵੋਟਰ ਦੇ ਸਰਵੇਖਣ 'ਚ ਪਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਪਿਛਲੇ ਸਾਲ ਦੇ 65 ਫ਼ੀਸਦੀ ਦੇ ਮੁਕਾਬਲੇ ਐਤਕੀਂ 37 ਫ਼ੀਸਦ ਤੱਕ ਡਿੱਗ ਗਈ। ਸੱਤ ਸਾਲਾਂ 'ਚ ਪਹਿਲੀ ਵਾਰ ਹੈ ਕਿ ਲੋਕਾਂ ਨੇ ਮੋਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆਂ ਇਸ ਨੂੰ ਤਸੱਲੀਬਖ਼ਸ਼ ਨਹੀਂ ਕਰਾਰ ਦਿੱਤਾ। ਸੀ-ਵੋਟਰ ਦੇ ਬਾਨੀ ਯਸ਼ਵੰਤ ਦੇਸ਼ਮੁਖ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਸਿਆਸੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ