Wednesday, December 17, 2025

Malwa

ਨਵੇਂ ਸਾਲ ਦੇ ਤੋਹਫ਼ੇ ਵਜੋਂ ਪਟਿਆਲਾ ਰੇਂਜ ਦੇ 126 ਕਾਂਸਟੇਬਲਾਂ ਦੀ ਤਰੱਕੀ : ਮਨਦੀਪ ਸਿੰਘ ਸਿੱਧੂ

January 01, 2025 03:54 PM
SehajTimes

ਪਟਿਆਲਾ ਰੇਂਜ ਪਟਿਆਲਾ ਦੇ ਡੀ.ਆਈ.ਜੀ ਸ. ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੈਂਟਰਲ ਸਨਿਓਰਟੀ ਰੋਸਟਰ ਦੇ ਆਧਾਰ 'ਤੇ ਪਟਿਆਲਾ ਰੇਂਜ ਅਧੀਨ ਆਉਂਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਵੱਡੀ ਗਿਣਤੀ ਕਾਂਸਟੇਬਲਾਂ ਨੂੰ ਡਿਪਾਰਟਮੈਂਟਲ ਪ੍ਰਮੋਸ਼ਨਲ ਕਮੇਟੀ (ਡੀ.ਪੀ.ਸੀ) ਦੀ ਮੀਟਿੰਗ ਉਪਰੰਤ ਤਰੱਕੀ ਦੇ ਕੇ ਆਫੀਸ਼ੀਏਟਿੰਗ ਹੈਡ ਕਾਂਸਟੇਬਲ ਬਣਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਨਵੇਂ ਸਾਲ ਦੇ ਤੋਹਫ਼ੇ ਵਜੋਂ ਜ਼ਿਲ੍ਹਾ ਪਟਿਆਲਾ ਦੇ 73 ਕਾਂਸਟੇਬਲਾਂ, ਜੀ.ਆਰ.ਪੀ ਦੇ 19 ਕਾਂਸਟੇਬਲਾਂ, ਸੰਗਰੂਰ ਦੇ 18 ਕਾਂਸਟੇਬਲਾਂ, ਬਰਨਾਲਾ ਦੇ 10 ਕਾਂਸਟੇਬਲਾਂ ਅਤੇ ਮਾਲੇਰਕੋਟਲਾ ਦੇ 6 ਕਾਂਸਟੇਬਲਾਂ ਨੂੰ ਪਦਉੱਨਤ ਕੀਤਾ ਗਿਆ ਹੈ। ਪਦ ਉਨਤ ਹੋਏ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਡੀ.ਆਈ.ਜੀ ਪਟਿਆਲਾ ਰੇਂਜ ਅਧੀਨ ਆਉਂਦੇ 4 ਜ਼ਿਲ੍ਹਿਆਂ ਦੇ 107 ਅਤੇ ਜੀ.ਆਰ.ਪੀ ਦੇ 19 ਕਰਮਚਾਰੀਆਂ ਸਮੇਤ ਕੁੱਲ 126 ਪੁਲਿਸ ਮੁਲਾਜ਼ਮਾਂ ਨੂੰ ਇਹ ਤਰੱਕੀ ਦਿੱਤੀ ਗਈ ਹੈ।

Have something to say? Post your comment