Sunday, November 02, 2025

Malwa

ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਨਾਅਰੇਬਾਜ਼ੀ 

December 31, 2024 05:39 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਸੁਨਾਮ ਬਲਾਕ ਦੇ ਪਿੰਡ ਬਖਸ਼ੀਵਾਲਾ ਵਿਖੇ ਮਨਰੇਗਾ ਮਜਦੂਰਾਂ ਨੂੰ ਕੰਮ ਦੀ ਵੰਡ ਸਮੇਂ ਕੀਤੇ ਜਾ ਰਹੇ ਕਥਿਤ ਪੱਖਪਾਤੀ ਰਵਈਏ ਦੇ ਖਿਲਾਫ਼ ਮਨਰੇਗਾ ਮਜ਼ਦੂਰਾਂ ਨੇ ਬੀਡੀਪੀਓ ਦਫਤਰ ਸੁਨਾਮ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀ ਜਸਪਾਲ ਸਿੰਘ, ਭਗਵਾਨ ਸਿੰਘ, ਹੰਸਾ ਸਿੰਘ,ਜੱਗਾ ਸਿੰਘ, ਰਾਜਵਿੰਦਰ ਕੌਰ,ਗੁਰਮੀਤ ਕੌਰ,ਪਰਮਜੀਤ ਕੌਰ,ਆਦਿ ਨੇ ਕਿਹਾ ਕਿ ਉਨ੍ਹਾ ਦੇ ਪਿੰਡ ਦੀ ਨਰੇਗਾ ਮੇਟ ਇਮਾਨਦਾਰੀ ਨਾਲ ਕੰਮ ਨਹੀ ਕਰ ਰਹੀ ਬਲਕਿ ਪੱਖਪਾਤ ਕਰਕੇ ਆਪਣੇ ਜਾਣ ਪਛਾਣ ਵਾਲਿਆ ਨੂੰ ਹੀ ਕੰਮ ਦੇ ਰਹੀ ਹੈ। ਉਕਤ ਮੇਟ ਨੇ ਪੰਚਾਇਤੀ ਚੋਣਾਂ ਦੋਰਾਨ ਖੁੱਲ ਕੇ ਇੱਕ ਧੜੇ ਦੀ ਹਮਾਇਤ ਕੀਤੀ ਸੀ ਅਤੇ ਨਰੇਗਾ ਵਰਕਰਾਂ ਨੂੰ ਬਲੈਕਮੇਲ ਕਰਕੇ ਇੱਕ ਖਾਸ ਪਾਰਟੀ ਨੂੰ ਵੋਟਾਂ ਪਵਾਉਣ ਲਈ ਮਜਬੂਰ ਕਰਦੀ ਰਹੀ।ਜੋ ਧਿਰ ਇਨ੍ਹਾਂ ਚੋਣਾ ਵਿੱਚ ਹਾਰ ਗਈ ਹੈ ਉਕਤ ਨਰੇਗਾ ਮੇਟ ਨਾ ਤਾਂ ਉਨ੍ਹਾ ਨੂੰ ਕੰਮ ਦੇ ਰਹੀ ਹੈ ਬਲਕਿ ਹਾਰੀ ਹੋਈ ਧਿਰ ਅਤੇ ਮੋਜਦਾ ਪੰਚਾਇਤ ਵਿੱਚ ਟਕਰਾਅ ਪੈਦਾ ਕਰਵਾ ਰਹੀ ਹੈ ਜਿਸ ਨਾਲ ਪਿੰਡ ਵਿੱਚ ਮਾਹੋਲ ਖਰਾਬ ਹੋ ਰਿਹਾ ਹੈ। ਇਸ ਮੋਕੇ ਪ੍ਰਦਰਸ਼ਨਕਾਰੀਆ ਨੇ ਬੀਡੀਪੀਓ ਦਫਤਰ ਵਿੱਚ ਆਪਣਾ ਮੰਗ ਪੱਤਰ ਦੇ ਮੰਗ ਕੀਤੀ ਕਿ ਉਕਤ ਨਰੇਗਾ ਮੇਟ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸ ਦੀ ਆਈ ਡੀ ਰੱਦ ਕੀਤੀ ਜਾਵੇ। ਉਧਰ ਨਰੇਗਾ ਮੇਟ ਮੋਹਪਾਲ ਕੌਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਕਿ ਹਰ ਇਕ ਨਰੇਗਾ ਮਜਦੂਰ ਨੂੰ ਵਾਰੀ ਸਿਰ ਕੰਮ ਦਿੱਤਾ ਜਾ ਰਿਹਾ ਹੈ ਅਤੇ ਪਿੰਡ ਬਖਸ਼ੀਵਾਲਾ 'ਚ 398 ਨਰੇਗਾ ਮਜਦੂਰਾਂ ਦੇ ਕਾਰਡ ਬਣੇ ਹੋਏ ਹਨ। ਜਿੰਨਾਂ 'ਚੋਂ ਹੁਣ ਤੱਕ 337 ਮਜਦੂਰਾਂ ਨੂੰ ਕੰਮ ਮਿਲ ਚੁੱਕਿਆ ਹੈ। ਫਿਰ ਵੀ ਮੈਂ ਕਿਸੇ ਤਰਾਂ ਦੀ ਪੜ੍ਹਤਾਲ ਕਰਵਾਉਣ ਲਈ ਤਿਆਰ ਹਾਂ।ਇਸ ਮੌਕੇ ਦਫਤਰ ਦੇ ਸੁਪਰਡੈਂਟ ਨਰਿੰਦਰ ਬੀਰ ਸਿੰਘ ਤੂਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ