ਸੁਨਾਮ : ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਵਿਤਾਵਾਂ, ਭਾਸ਼ਣ, ਗੀਤ ਅਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਜਿੱਥੇ ਸਕੂਲ ਦੇ ਬੱਚਿਆਂ ਨੇ ਤਿਆਰ ਕੀਤੇ ਇਤਿਹਾਸਿਕ ਗੀਤ ਕਵਿਤਾਵਾਂ ਨੂੰ ਬੜੇ ਜੋਸ਼ ਅਤੇ ਸਤਿਕਾਰ ਨਾਲ ਗਾਇਆ। ਬਹੁਤ ਸਾਰੇ ਬੱਚੇ ਅਤੇ ਬੱਚੀਆਂ ਦਸਤਾਰ ਅਤੇ ਦੁਮਾਲੇ ਸਜਾ ਕੇ ਆਏ। ਦਸਤਾਰ ਅਤੇ ਦੁਮਾਲਿਆਂ ਵਿੱਚ ਸਜੇ਼ ਸਾਰੇ ਬੱਚਿਆਂ ਦੇ ਚਿਹਰਿਆਂ ਤੇ ਨੂਰ ਦੇਖਣ ਵਾਲਾ ਸੀ। ਸਮਾਗਮ ਦੀ ਸ਼ੁਰੂਆਤ ਸ਼ਹੀਦੀ ਜੋੜ ਮੇਲ "ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ" ਸ਼ਬਦ ਗਾਇਨ ਨਾਲ ਹੋਈ। ਸ਼ਬਦ ਗਾਇਨ ਪਿੱਛੋਂ ਸਕੂਲ ਦੀ ਵੱਖ ਵੱਖ ਜਮਾਤ ਦੇ ਬੱਚਿਆਂ ਨੇ ਕਵਿਤਾਵਾਂ, ਭਾਸ਼ਣ ਅਤੇ ਗੀਤ ਸੁਣਾਏ। ਕਵਿਤਾਵਾਂ, ਭਾਸ਼ਣ ਅਤੇ ਗੀਤ ਸੁਣਾਉਣ ਵਾਲੇ ਬੱਚੇ ਪ੍ਰਭਜੋਤ ਕੌਰ, ਅਰਮਾਨ, ਸਾਹਿਬ ਜੋਤ, ਜਸਮੀਨ ਕੌਰ, ਹਰਪ੍ਰੀਤ ਕੌਰ, ਮਨਮੀਤ ਕੌਰ, ਵਾਹਿਨੂਰ ਕੌਰ, ਰਣਦੀਪ ਕੌਰ, ਗੀਤਾਂਜਲੀ, ਮੰਨ੍ਹਤ ਕੌਰ, ਮਨੀਸ਼ਾ, ਗਗਨ ਕੌਰ, ਜਸ਼ਨ ਕੌਰ, ਤਰਨਜੀਤ ਕੌਰ, ਗੁੁਰਜੋਤ ਕੌਰ, ਨੂਰਪ੍ਰੀਤ ਕੌਰ, ਅਮਨਜੋਤ ਸਿੰਘ, ਗੁਰਲੀਨ ਕੌਰ, ਅਰਮਾਨ ਫਤਿਹ, ਸਾਹਿਬ ਜੋਤ ਸਿੰਘ, ਮਨਵੀਰ ਕੌਰ, ਕਮਲਪ੍ਰੀਤ ਕੌਰ ਅਤੇ ਮਮਤਾ ਰਾਣੀ ਹਨ। ਇਸ ਤੋਂ ਬਾਅਦ ਸਤਿਕਾਰਯੋਗ ਅਧਿਆਪਕ ਸਾਹਿਬਾਨ ਮੈਡਮ ਨਿਸ਼ਾ, ਪਰਮਜੀਤ ਕੌਰ ਅਤੇ ਅਮਨਦੀਪ ਸਿੰਘ ਨੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਬੋਲਦਿਆਂ ਸਕੂਲ ਦੇ ਐਮ.ਡੀ. ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ ਨੇ ਕਿਹਾ ਕਿ ਵੱਡੇ ਭਾਗਾਂ ਵਾਲੇ ਹਾਂ ਅਸੀਂ ਜੋ ਸ਼ਾਨ ਦੇ ਨਾਲ ਸਿਰ ਉੱਚਾ ਕਰਕੇ ਜੀਵਨ ਜੀਅ ਰਹੇ ਹਾਂ। ਪਰ ਇਹ ਸਿਰ, ਦਸਤਾਰ, ਰੁਤਬੇ ਐਨੀ ਆਸਾਨੀ ਨਾਲ ਨਹੀਂ ਮਿਲੇ। ਸਾਡੇ ਗੁਰੂਆਂ-ਪੀਰਾਂ ,ਸਿੰਘਾਂ- ਸੂਰਮਿਆਂ ਦੀਆਂ ਕੁਰਬਾਨੀਆਂ ਨੇ ਇਸ ਸਿਰ ਦੀ ਕੀਮਤ ਚੁਕਾਈ ਹੈ। ਸਕੂਲ ਦੇ ਚੇਅਰ ਪਰਸਨ ਮੈਡਮ ਜਸਵੰਤ ਕੌਰ ਹਰੀਕਾ ਨੇ ਬੱਚਿਆਂ ਨੂੰ ਦੱਸਿਆ ਕਿ ਕਿੰਨਾਂ ਦਿਲ ਝੰਜੋੜਨ ਵਾਲਾ ਸਮਾਂ ਸੀ ਜਦ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਚਾਰ ਸਾਹਿਬਜ਼ਾਦੇ, ਪਰਿਵਾਰ ਅਤੇ ਬਾਕੀ ਸਿੰਘ ਇੱਕ ਪਾਸੇ ਤੇ ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣਾਂ ਦੀ ਫੌਜ ਇੱਕ ਪਾਸੇ। ਦੁਸ਼ਮਨ ਫੌਜ ਨਾਲ ਲੜਦਿਆਂ ਕਿੱਦਾਂ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਗੜੀ ਵਿੱਚ ਜੋਸ਼ ਦਿਖਾਇਆ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਗਿੱਲ ਨੇ ਸ਼ਹੀਦੀ ਸਮਾਗਮ ਨਾਲ ਸੰਬੰਧਿਤ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਕਿੱਦਾਂ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ। ਕਿਵੇਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਸੀਂ ਹਰ ਸਾਲ ਇਹ ਇਤਿਹਾਸ ਨੂੰ ਯਾਦ ਕਰਦੇ ਹਾਂ ਅਤੇ ਯਾਦ ਕਰਕੇ ਆਪਣੇ ਜੀਵਨ ਨੂੰ ਸਹੀ ਰਸਤਿਆਂ ਤੇ ਪਾਉਣ ਦਾ ਯਤਨ ਕਰਦੇ ਹਾਂ। ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਵਿਰਸੇ ਨਾਲ ਜੁੜਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਸਕੂਲ ਦੇ ਧਾਰਮਿਕ ਸਿੱਖਿਆ ਦੇ ਅਧਿਆਪਕ ਮੈਡਮ ਜਸਵਿੰਦਰ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜੋ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜ ਕੇ ਰੱਖਦੇ ਹਨ। ਅਖੀਰ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਸਮਾਗਮ ਨੂੰ ਸਮਾਪਤ ਕੀਤਾ ਗਿਆ। ਇਸ ਮੌਕੇ ਦਲਜੀਤ ਕੌਰ, ਚਰਨਜੀਤ ਕੌਰ, ਮਨਜੀਤ ਸਿੰਘ, ਸਤਪਾਲ ਸਿੰਘ, ਪਰਮਿੰਦਰ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਕੌਰ, ਬਿੰਦਰਪਾਲ ਕੌਰ, ਸੁਸ਼ਮਾ ਰਾਣੀ, ਹਰਮਨ ਕੌਰ, ਰਸੀਨਾ, ਮਨਪ੍ਰੀਤ ਕੌਰ, ਕੁਲਦੀਪ ਕੌਰ, ਸ਼ੈਂਪੀ ਅਤੇ ਕੋਮਲਪ੍ਰੀਤ ਕੌਰ ਵੀ ਹਾਜ਼ਰ ਸਨ।