Thursday, March 28, 2024
BREAKING NEWS
CM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਫੋਰਟਿਸ ਹਸਪਤਾਲ ‘ਚ ਦਾਖਲਸਮਾਜ ਸੇਵੀ ਗੁਰਜੰਟ ਸਿੰਘ ਉਪਲੀ ਨੂੰ ਅਲੀਵਾਲ ਚ ਕੀਤਾ ਸਨਮਾਨਿਤਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ : ਅਨੁਰਾਗ ਅਗਰਵਾਲਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਧੀਕ ਕੰਟਰੋਲਰ ਪ੍ਰੀਖਿਆਵਾਂ ਡਾ. ਬਾਲ ਕ੍ਰਿਸ਼ਨ ਦਾ ਦੇਹਾਂਤਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਰਿਸ਼ਵਤ ਲੈਂਦਾ ਪੁਲਿਸ ਚੌਕੀ ਇੰਚਾਰਜ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਨੂੰ ਲੱਖਾਂ ਰੁਪਏ ਦਾ ਜੁਰਮਾਨਾਜ਼ਮੀਨ ਦੀ ਨਿਸ਼ਾਨਦੇਹੀ ਬਦਲੇ 5200 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

Doaba

ਪੰਜਾਬ ਕਾਂਗਰਸ ਦਾ ਸਾਢੇ ਚਾਰ ਸਾਲ ਦਾ ਕਾਰਜਕਾਲ ਦਲਿਤਾਂ ਅਤੇ ਪਛੜੇ ਵਰਗਾਂ ਨਾਲ ਧੋਖਾ - ਜਸਵੀਰ ਸਿੰਘ ਗੜ੍ਹੀ

May 19, 2021 07:42 PM
SehajTimes
ਜਲੰਧਰ :ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ  ਪੰਜਾਬ ਕਾਂਗਰਸ ਦਾ ਸਾਢੇ ਚਾਰ ਸਾਲ ਦਾ ਕਾਰਜਕਾਲ ਅਸਫਲ ਸਿੱਧ ਹੋਇਆ ਹੈ ਕਿਸਾਨ ,ਮਜ਼ਦੂਰ, ਵਪਾਰੀ, ਨੌਜਵਾਨ, ਗਰੀਬ ਦਲਿਤਾਂ ਆਦਿ ਨਾਲ ਕੀਤੇ ਹਰ ਚੋਣ ਵਾਅਦੇ ਪੂਰੇ ਕਰਨ ਵਿਚ ਕਾਂਗਰਸ ਸਰਕਾਰ ਫੇਲ ਹੋਈ ਹੈ। ਪੰਜਾਬ ਕਾਂਗਰਸ ਛੇ ਕੱਕਿਆ ਵਿੱਚ ਉਲਝੀ ਪਈ ਹੈ ਜਿਸ ਵਿਚ ਕਾਂਗਰਸ, ਕੁਰਸੀ, ਕਰੋਨਾ, ਕੈਪਟਨ ਅਮਰਿੰਦਰ ਸਿੰਘ, ਕੈਪਟਨ ਸੰਦੀਪ ਸੰਧੂ ਅਤੇ ਹਾਕੀ ਦਾ ਕੈਪਟਨ ਪਰਗਟ ਸਿੰਘ ਸ਼ਾਮਲ ਹੈ।
ਕਾਂਗਰਸ ਦੇ ਰਾਜ ਵਿੱਚ ਜਦੋਂ ਕਰੋਨਾ ਮਹਾਮਾਰੀ ਦੋਰਾਨ ਜ਼ਹਿਰੀਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਰਾਸ਼ਨ ਦੇ ਪੈਕਟਾਂ ਦੀ ਵੰਡ ਦਾ ਘੁਟਾਲਾ ਹੋਇਆ ਉਥੇ ਹੀ ਗਰੀਬ ,ਮਜ਼ਦੂਰ, ਵਪਾਰੀ ਨੂੰ ਕੋਈ ਵੀ ਸਮਾਜਕ ਸੁਰੱਖਿਆ ਨਹੀਂ ਦਿੱਤੀ ਗਈ। ਸਗੋਂ ਕਾਂਗਰਸ ਸਰਕਾਰ ਨੇ ਕਰੋਨਾ ਮਾਹਵਾਰੀ ਦੌਰਾਨ ਪੰਜਾਬੀਆਂ ਨੂੰ ਕਰੋਨਾ ਮਹਾਮਾਰੀ ਅੱਗੇ ਮਰਨ ਲਈ ਸੁਟਿਆ ਹੋਇਆ ਹੈ ਅਤੇ ਸਮੁੱਚੀ ਕਾਂਗਰਸ ਕੁਰਸੀ ਕੁਰਸੀ ਖੇਡ ਰਹੀ ਹੈ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਉਸ ਦਾ ਖਾਸਮ-ਖਾਸ ਕੈਪਟਨ ਸੰਦੀਪ ਸੰਧੂ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਖਿਲਾਫ਼ ਕੁਰਸੀ ਕੁਰਸੀ ਖੇਡ ਰਹੇ ਹਨ ਅਤੇ ਆਮ ਪੰਜਾਬੀਆਂ ਦਾ ਧਿਆਨ ਮੁੱਖ ਮੁੱਦਿਆਂ ਤੋਂ ਭਟਕਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਆੜ ਵਿਚ ਸਮੁੱਚੀ ਕਾਂਗਰਸ ਪਾਰਟੀ ਅੱਜ ਪੰਜਾਬੀਆਂ ਨੂੰ ਮੁੱਖ ਮੁੱਦਿਆਂ ਤੋਂ ਭਟਕਾਕੇ, ਸਮਾਜਿਕ ਸੁਰੱਖਿਆ ਤੋਂ ਵਾਂਝੇ ਕਰਕੇ, ਕਰੋਨਾ ਮਹਾਂਮਾਰੀ ਅੱਗੇ ਮਰਨ ਲਈ ਪੰਜਾਬੀਆਂ ਨੂੰ ਸੁੱਟਕੇ ਸਾਰੀ  ਕਾਂਗਰਸ  ਪਾਰਟੀ ਦੇ ਵੱਡੇ ਵੱਡੇ ਲੀਡਰ ਸੇਵਾ ਭਾਵਨਾ ਭੁੱਲਕੇ ਲਾਲਚੀ ਭਾਵਨਾ ਨਾਲ ਸੂਬੇ ਦੀ  ਪ੍ਰਧਾਨਗੀ, ਸਰਕਾਰ ਵਿਚ ਡਿਪਟੀ ਮੁੱਖ ਮੰਤਰੀ ਤੇ ਕੈਬਨਿਟ ਰੈਂਕ ਲਈ ਲੜ ਰਹੇ ਹਨ ਜਿਸਦੀ ਬਹੁਜਨ ਸਮਾਜ ਪਾਰਟੀ ਨਿੰਦਾ ਕਰਦੀ ਹੈ। ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਗੜ੍ਹੀ ਨੇ ਅਪੀਲ ਕੀਤੀ ਹੈ ਕਿ ਕਾਂਗਰਸ ਸਰਕਾਰ ਆਪਣੀ ਪਾਰਟੀ ਦੇ ਪੰਜ ਕੱਕਿਆਂ ਚੋਂ ਬਾਹਰ ਨਿਕਲੇ ਅਤੇ ਕਰੋਨਾ ਦੇ ਕੱਕੇ ਨਾਲ ਲੜਾਈ ਲੜੇ ਅਤੇ  ਪੰਜਾਬੀਆਂ ਦੀ ਸਮਾਜਿਕ ਤੇ ਸਿਹਤ ਸੁਰੱਖਿਆ ਯਕੀਨੀ ਬਣਾਵੇ।

Have something to say? Post your comment

 

More in Doaba

ਜਲੰਧਰ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ; ਦੋਸ਼ੀ ਫ਼ਰਾਰ

ਹੋਲਾ ਮਹੱਲਾ ਦੇਖਣ ਆ ਰਹੇ ਨੌਜਵਾਨਾਂ ਦਾ ਪਲਟਿਆ ਟ੍ਰੈਕਟਰ

ਮੁੱਖ ਮੰਤਰੀ ਦੇ ਹਲਕੇ ਵਿੱਚ ਸ਼ਰਾਬ ਨਾਲ ਮੌਤਾਂ ਹੋਣਾਂ ਬਹੁਤ ਦੁਖਦਾਈ ਘਟਨਾ : ਸੁਭਾਸ਼ ਸ਼ਰਮਾ

ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਕਾਤਲ ਦਾ ਹੋਇਆ ਐਨਕਾਊਂਟਰ

ਮੁੱਖ ਮੰਤਰੀ ਨੇ ਪੰਜਾਬ ਨੂੰ ਮੋਹਰੀ ਸੂਬਾ ਬਣਾ ਕੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਦਾ ਅਹਿਦ ਦੁਹਰਾਇਆ

ਮੁੱਖ ਮੰਤਰੀ ਵੱਲੋਂ ਕੰਢੀ ਖੇਤਰ ਦੇ ਲੋਕਾਂ ਨੂੰ ਤੋਹਫ਼ਾ; ਪੀ.ਏ.ਯੂ. ਦਾ ਪਹਿਲਾ ਖੇਤੀਬਾੜੀ ਕਾਲਜ ਕੀਤਾ ਲੋਕਾਂ ਨੂੰ ਸਮਰਪਿਤ

ਸਾਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਸ਼੍ਰੀ ਆਖੰਡ ਪਾਠਾਂ ਦੀ ਤੀਸਰੀ ਲੜੀ ਸ਼ੁਰੂ

ਪੰਜਾਬੀਆਂ ਨੂੰ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਦਾ ਦਿੱਤਾ ਸੱਦਾ

ਮੁੱਖ ਮੰਤਰੀ ਵੱਲੋਂ ਸੂਬੇ ਦੇ ਬੱਸ ਅੱਡਿਆਂ ਅਤੇ ਦਾਣਾ ਮੰਡੀਆਂ ਦੀ ਕਾਇਆਕਲਪ ਕਰਨ ਲਈ ਵਿਸ਼ੇਸ਼ ਸਕੀਮ ਸ਼ੁਰੂ ਕਰਨ ਦਾ ਐਲਾਨ

ਰਾਈਟਵੇ ਏਅਰਲਿੰਕਸ ਬੰਧਨਪ੍ਰੀਤ ਕੌਰ ਨੂੰ ਮਿਲਿਆ ਆਸਟਰੇਲੀਆ ਦਾ ਸਟੱਡੀ ਵੀਜ਼ਾ