Sunday, July 13, 2025

Majha

ਸਰਕਾਰ ਨਾਮ ਦੀ ਕੋਈ ਚੀਜ ਨਾ ਹੋਣ ਕਰਕੇ ਪੰਜਾਬ ਜੰਗਲ ਰਾਜ ਬਣਿਆ ਹੋਇਆ : ਭਾਈ ਗੁਰਵਤਨ ਸਿੰਘ

December 25, 2024 05:55 PM
SehajTimes
ਸ੍ਰੀ ਅੰਮ੍ਰਿਤਸਰ ਸਾਹਿਬ : ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਨੇ ਜੋ 328 ਪਾਵਨ ਸਰੂਪ ਚੋਰੀ ਵੇਚ ਦਿੱਤੇ ਹਨ। ਜਿਸ ਦੇ ਇਨਸਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਪਿਛਲੇ ਪੰਜਾਹ ਮਹੀਨਿਆਂ ਤੋਂ ਸ਼ਾਂਤਮਈ ਦਿੱਤੇ ਜਾ ਰਹੇ ਪੰਥਕ ਹੋਕੇ ਤੋਂ ਗੱਲਬਾਤ ਕਰਦਿਆਂ ਭਾਈ ਗੁਰਵਤਨ ਸਿੰਘ ਮੁਕੇਰੀਆਂ ਕਾਰਜਕਾਰੀ ਪੰਜਾਬ ਪ੍ਰਧਾਨ ਸਿੱਖ ਸਦਭਾਵਨਾ ਦਲ ਨੇ ਕਿਹਾ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਵਿੰਧਾਨ ਕਾਨੂੰਨ ਜਮਹੂਰੀਅਤ ਦਾ ਕੋਈ ਖਿਆਲ ਨਹੀ ਜੇ ਹੁੰਦਾਂ ਤਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਇਨਸਾਫ ਨਾਂ ਕਰਦੇ? ਪੰਜਾਹ ਮਹੀਨਿਆਂ ਤੋਂ ਬੈਠੇ ਹਾਂ ਕੋਈ ਸ਼ਰਮ ਹੀ ਹੈ ਨੀ ਸਰਕਾਰ ਨੂੰ ਕਿਹਾ ਕਿਸੇ ਪਾਸੇ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਕਿਸੇ ਪਾਸੇ ਕੋਈ 400 ਫੁੱਟ ਉੱਚੇ ਟਾਵਰ ਤੇ ਬੈਠਾ ਕਿਸੇ ਪਾਸੇ ਸਰਕਾਰ ਵੱਲੋਂ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਹੋਣ ਕਰਕੇ ਕੋਈ ਡੱਲੇਵਾਲ ਵਰਗੇ ਕਈ ਦਿਨਾਂ ਭੁੱਖੇ ਭਾਣੇ ਮਰਨ ਵਰਤ ਤੇ ਬੈਠੇ ਹਨ। ਕੀ ਇਹ ਲੋਕਤੰਤਰ ਹੈ ਇਹ ਸਵਿੰਧਾਨ ਕਾਨੂੰਨ ਹੈ ? ਫਿਰ ਮੰਨਣ ਪੰਜਾਬ 'ਚ ਕੋਈ ਸਰਕਾਰ ਜਾਂ ਕੋਈ ਕਾਨੂੰਨ ਨਹੀ ਜੰਗਲ ਰਾਜ ਹੈ। ਹਰ ਰੋਜ ਕੋਈ ਨਸ਼ੇ ਨਾ ਮਰ ਰਿਹਾ ਕੋਈ ਪੁਲਸ ਦੀ ਗੋਲੀ ਨਾਲ ਤੇ ਕੋਈ ਗੈਂਗਵਾਰ ਵੱਲੋਂ ਮਾਰਿਆ ਜਾ ਰਿਹਾ। ਸ਼ਹੀਦੀ ਪੰਦਰਵਾੜੇ 'ਚ ਚਾਹੀਦਾ ਸੀ ਸਰਕਾਰ ਵੱਲੋਂ ਸ਼ਹੀਦੀ ਪੰਦਰਵਾੜਾ ਐਲਾਨ ਕਰਕੇ ਮੀਟ ਸ਼ਰਾਬ ਤੇ ਹੋਰ ਖਰੂਦੀ ਸਮਾਗਮਾਂ 'ਚ ਪਾਬੰਦੀ ਲਾਈ ਜਾਂਦੀ ਪਰ ਏਥੇ ਤਾਂ ਸ਼ਹੀਦੀ ਸਾਕਿਆਂ 'ਚ ਨਗਰ ਨਿਗਮ ਦੀਆਂ ਚੋਣਾਂ ਦਾ ਬੁਖਾਰ ਵੇਖਣ ਨੂੰ ਮਿਲਿਆ ਉਨਾਂ 28 ਦਸੰਬਰ ਨੂੰ ਪੰਥਕ ਹੋਕੇ 'ਚ ਹੋ ਰਹੇ ਸ਼ਹੀਦੀ ਸਮਾਗਮ 'ਚ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਕਿਸਾਨ ਮਜਦੂਰ ਸਮਾਜ ਸੇਵੀ ਜਥੇਬੰਦੀਆਂ ਨੂੰ ਪਹੁੰਚਣ ਲਈ ਅਪੀਲ ਵੀ ਕੀਤੀ। ਉਨਾਂ ਪੰਜਾਬ ਅਤੇ ਪੰਥ ਦੇ ਭਲੇ ਲਈ ਭਾਈ ਬਲਦੇਵ ਸਿੰਘ ਵਡਾਲਾ ਤੇ ਓਨਾਂ ਦੀ ਸਮੁੱਚੀ ਟੀਮ ਦੇ ਹੱਥ ਮਜਬੂਤ ਕਰਨ ਲਈ ਵੀ ਅਪੀਲ ਕੀਤੀ।

Have something to say? Post your comment

 

More in Majha

ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ ’ਚ ਦਿੱਤੀ ਟਿੱਪਣੀ ਸਿੱਖ ਭਾਵਨਾਵਾਂ ਨਾਲ ਖਿਲਾਫ ਤਤਕਾਲ ਮਾਫ਼ੀ ਮੰਗੇ” : ਪ੍ਰੋ. ਸਰਚਾਂਦ ਸਿੰਘ ਖਿਆਲਾ

ਦਿੱਲੀ ਹਵਾਈ ਅੱਡੇ ਦਾ ਨਾਮ ਬਦਲ ਕੇ 'ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਅੰਤਰਰਾਸ਼ਟਰੀ ਹਵਾਈ ਅੱਡਾ' ਰੱਖਿਆ ਜਾਵੇ: ਪ੍ਰੋ. ਸਰਚਾਂਦ ਸਿੰਘ ਖਿਆਲਾ

ਪਾਕ-ਆਈ.ਐਸ.ਆਈ. ਹਮਾਇਤ ਪ੍ਰਾਪਤ ਬੀ.ਕੇ.ਆਈ. ਦੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ ਗੁਰਦਾਸਪੁਰ ਤੋਂ ਦੋ ਏਕੇ-47 ਰਾਈਫਲਾਂ, ਦੋ ਗ੍ਰਨੇਡ ਬਰਾਮਦ

ਸਾਕਾ ਨੀਲਾ ਤਾਰਾ ’ਚ ਬ੍ਰਿਟੇਨ ਦੀ ਸ਼ਮੂਲੀਅਤ ਬਾਰੇ ਨਿਸ਼ੀਕਾਂਤ ਦੂਬੇ ਦਾ ਦਾਅਵਾ ਸਹੀ: ਪ੍ਰੋ. ਸਰਚਾਂਦ ਸਿੰਘ ਖਿਆਲਾ

ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਮੁਲਾਕਾਤ

ਸਰਹੱਦ ਪਾਰੋਂ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼ l 8 ਪਿਸਤੌਲਾਂ,1 ਕਿਲੋ ਹੈਰੋਇਨ, 2.9 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ

ਸੱਤ ਰੋਜ਼ਾ ਦਸਤਾਰ ਦੁਮਾਲਾ ਸਿਖਲਾਈ ਕੈਂਪ ਜੈਕਾਰਿਆਂ ਦੀ ਗੂੰਜ ਵਿੱਚ ਹੋਇਆ ਸਮਾਪਤ

ਬਾਈਕ ਸਵਾਰਾਂ ਨੇ ਜੱਗੂ ਭਗਵਾਨਪੁਰੀਆ ਦੀ ਮਾਂ 'ਤੇ ਚਲਾਈਆਂ ਗੋਲੀਆਂ

ਜਿਨ੍ਹਾਂ ਸੰਸਥਾਵਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼ਾਮਲ ਨਹੀਂ ਕੀਤਾ ਕਿ ਇਨ੍ਹਾਂ ਸੰਸਥਾਵਾਂ ਨੂੰ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੂਰ ਕਰਨ ਦੀ ਸਾਜਿਸ਼ ਤਾਂ ਨਹੀਂ : ਹਰਮਨਜੀਤ ਸਿੰਘ ਸ੍ਰੀ ਗੁਰੂ ਸਿੰਘ ਸਭਾ 

ਕੈਨੇਡਾ ਤੋਂ ਦੇਸ਼ ਨਿਕਾਲ਼ਾ ਹੋਵੇ ਜਾਂ ਅਮਰੀਕਾ ਤੋਂ ਬੱਚਿਆਂ ਨੂੰ ਅਪਰਾਧੀਆਂ ਵਾਂਗ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਭਾਰਤ ਭੇਜਣਾ, ਖਾਲਿਸਤਾਨੀ ਲੋਕ ਚੁੱਪ ਕਿਉਂ ਰਹੇ? : ਪ੍ਰੋ. ਸਰਚਾਂਦ ਸਿੰਘ ਖਿਆਲਾ