Tuesday, September 16, 2025

Malwa

ਮਾਤਾ ਗੁਜਰੀ ਜੀ 4 ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 8 ਹਸਪਤਾਲਾਂ ਵਿੱਚ ਭੇਜਿਆ ਗਿਆ ਲੰਗਰ

December 23, 2024 06:49 PM
SehajTimes
ਨਾਭਾ : ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ ਚਾਰੋਂ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਹੋਰ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿ ਨਾਭਾ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਅਥਾਹ ਸਹਿਯੋਗ ਦਾ ਸਦਕਾ 8 ਹਸਪਤਾਲਾਂ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਮੈਂਬਰ ਰਵਿੰਦਰ ਸਿੰਘ ਜੰਗ ਸਿੰਘ ਅੰਟਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਮੁੱਖ ਰੱਖਦਿਆਂ ਪੀਜੀਆਈ ਹਸਪਤਾਲ ਚੰਡੀਗੜ੍ਹ ਦੇ ਮੇਨ ਗੇਟ ਤੇ ਓਪੀਡੀ ਵਾਲਾ ਗੇਟ, ਸੈਕਟਰ 32 ਛੋਟੀ ਪੀਜੀਆਈ , ਕੈਂਸਰ ਹਸਪਤਾਲ ਸੰਗਰੂਰ, ਕੈਂਸਰ ਹਸਪਤਾਲ ਨਿਊ ਚੰਡੀਗੜ੍ਹ, ਪਟਿਆਲਾ ਰਜਿੰਦਰਾ ਹਸਪਤਾਲ, ਕੈਂਸਰ ਹਸਪਤਾਲ ਸੰਗਰੂਰ, ਸਰਕਾਰੀ ਹਸਪਤਾਲ ਨਾਭਾ ਅਤੇ ਸਰਕਾਰੀ ਹਸਪਤਾਲ ਸੰਗਰੂਰ ਸਮੇਤ ਅੱਠ ਥਾਵਾਂ ਤੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ ਸੰਸਥਾ ਇਲਾਕੇ ਵਿੱਚ ਲੋੜਵੰਦਾਂ ਦੀ ਹਰ ਪੱਖੋਂ ਮਦਦ ਕਰਨ ਲਈ ਤਤਪਰ ਹੈ ਮੈਡੀਕਲ ਅਤੇ ਪੜ੍ਹਾਈ ਲਈ ਸਹੂਲਤਾਂ ਸੰਸਥਾ ਵੱਲੋਂ ਪੜਤਾਲ ਕਰਨ ਉਪਰੰਤ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਮਹੀਨਾਵਾਰੀ ਰਾਸ਼ਨ ਅਤੇ ਖਾਸ ਕਰਕੇ ਕੰਨਸਨਟੈਂਟਰ ਆਕਸੀਜਨ ਵਾਲੀ ਮਸ਼ੀਨ ਦੀਆਂ ਸੇਵਾਵਾਂ ਵੀ ਲਗਾਤਾਰ ਜਾਰੀ ਹਨ ਕੜਾਕੇ ਦੀ ਠੰਡ ਦੇ ਵਿੱਚ ਸੰਗਤਾਂ ਵੱਲੋਂ ਫੁਲਕੇ ਪ੍ਰਸ਼ਾਦੇ ਸਾਰੀ ਰਾਤ ਲਗਾ ਪਕਾਏ ਗਏ ਇਸ ਮੌਕੇ ਸੰਸਥਾ ਦੇ ਮੈਂਬਰ ਕਰਮਜੀਤ ਸਿੰਘ ਪ੍ਰਧਾਨ ਆੜਤੀਆ ਐਸੋਸੀਏਸ਼ਨ, ਸਰਪਰਸਤ ਸੁਖਵੰਤ ਸਿੰਘ ਕੌਲ, ਜਗਜੀਤ ਸਿੰਘ ਖੋਖ, ਜਸਵਿੰਦਰ ਪਾਲ ਸਿੰਘ, ਹਰਦੇਵ ਸਿੰਘ, ਦਵਿੰਦਰ ਕੁਮਾਰ ,ਸੁਰੇਸ਼ ਕੁਮਾਰ ,ਸੰਜੀਵ ਕੁਮਾਰ , ਰਾਣਾ ਨਾਭਾ ਅਸ਼ੋਕ ਅਰੋੜਾ ਸ਼ਹਿਰੀ ਪ੍ਰਧਾਨ, ਹਰੀ ਕ੍ਰਿਸ਼ਨ ਸੇਠ, ਦਰਸ਼ਨ ਅਰੋੜਾ, ਕੁਲਵਿੰਦਰ ਸਿੰਘ,ਹਾਕਮ ਸਿੰਘ ਮੁੱਖ ਸੇਵਾਦਾਰ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੋਸਾਇਟੀ, ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਗੁਰਦੀਪ ਸਿੰਘ ,ਬਾਬੂ ਸਿੰਘ, ਅਮਰਜੋਤ ਸਿੰਘ ਚੱਡਾ, ਸੁਖਲੀਨ ਸਿੰਘ, ਸੌਰਵ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ