Saturday, November 01, 2025

Malwa

ਅਮਨ ਅਰੋੜਾ ਨੇ ਨਵੇਂ ਬਿਜਲੀ ਗਰਿੱਡ ਦਾ ਕੀਤਾ ਉਦਘਾਟਨ

December 06, 2024 08:10 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਈਲਵਾਲ ਵਿਖੇ 4.84 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਬਣੇ 66 ਕੇ.ਵੀ ਗਰਿੱਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਡੇਢ ਸਾਲ ਦੇ ਸਮੇਂ ਵਿੱਚ ਉਕਤ ਗਰਿੱਡ ਨੂੰ  ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 3.81 ਕਰੋੜ ਰੁਪਏ ਦੀ ਲਾਗਤ ਨਾਲ 20 ਐਮ.ਵੀ.ਏ 66/11 ਕੇ.ਵੀ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ 1.03 ਕਰੋੜ ਰੁਪਏ ਦੀ ਲਾਗਤ ਨਾਲ ਸੁਨਾਮ- ਨਾਗਰਾ ਲਾਈਨ ਤੋਂ 3.5 ਕਿਲੋਮੀਟਰ ਦੀ ਨਵੀਂ ਲਾਈਨ ਉਸਾਰੀ ਗਈ ਹੈ ਤਾਂ ਜੋ 66 ਕੇ.ਵੀ ਗਰਿੱਡ ਨਾਗਰਾ, ਕਲੌਦੀ ਅਤੇ ਕਨੋਈ ਨੂੰ ਰਾਹਤ ਮਿਲ ਸਕੇ। ਉਹਨਾਂ ਦੱਸਿਆ ਕਿ ਇਸ ਗਰਿਡ ਤੋਂ 6 ਨਵੇਂ 11 ਕੇ.ਵੀ ਫੀਡਰ ਉਸਾਰੇ ਗਏ ਹਨ ਜਿਸ ਨਾਲ ਮੌਜੂਦਾ 11 ਕੇ.ਵੀ ਲਾਈਨਾਂ ਦੀ ਲੰਬਾਈ ਘਟਣ ਦੇ ਨਾਲ ਨਾਲ ਵੋਲਟੇਜ ਵਿੱਚ ਸੁਧਾਰ ਹੋਇਆ ਹੈ। ਕੈਬਿਨਟ ਮੰਤਰੀ ਨੇ ਦੱਸਿਆ ਕਿ ਇਸ ਗਰਿੱਡ ਦੇ ਚਾਲੂ ਹੋਣ ਨਾਲ ਈਲਵਾਲ, ਕੰਮੋਮਾਜਰਾ ਕਲਾਂ, ਕੰਮੋਮਾਜਰਾ ਖੁਰਦ, ਖੇੜੀ, ਗੱਗੜਪੁਰ, ਸਜੂਮਾ ਅਤੇ ਸੋਹੀਆਂ ਪਿੰਡਾਂ ਨੂੰ ਸਿੱਧੇ ਤੌਰ ਉਤੇ ਅਤੇ ਖੁਰਾਣਾ, ਕਲੋਦੀ, ਬਲਵਾੜ ਖੁਰਦ ਅਤੇ ਨਾਗਰੀ ਪਿੰਡਾਂ ਨੂੰ ਅਸਿੱਧੇ ਤੌਰ ਉਤੇ ਫਾਇਦਾ ਹੋਇਆ ਹੈ।  ਇਸ ਗਰਿੱਡ ਲਈ ਗ੍ਰਾਮ ਪੰਚਾਇਤ ਈਲਵਾਲ ਵੱਲੋਂ ਲਗਭਗ ਇੱਕ ਏਕੜ ਜ਼ਮੀਨ ਪਾਵਰਕਾਮ ਨੂੰ ਦਿੱਤੀ ਗਈ ਹੈ। ਇਸ ਮੌਕੇ ਚੇਅਰਮੈਨ  ਅਵਤਾਰ ਸਿੰਘ ਈਲਵਾਲ, ਪਾਵਰਕਾਮ ਦੇ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ, ਬਲਜਿੰਦਰ ਸਿੰਘ, ਗੁਰਿੰਦਰ ਪਾਲ ਸਿੰਘ ਖੇੜੀ, ਸਰਪੰਚ ਦੀਪ ਸਿੰਘ ਬਾਵਾ, ਬਲਦੇਵ ਸਿੰਘ ਸਾਬਕਾ ਸਰਪੰਚ, ਸ਼ਰੀਫ ਖਾਨ ਯੂਥ ਆਗੂ, ਸੁਰਿੰਦਰ ਸਿੰਘ ਸੋਹੀਆ ਪ੍ਰਧਾਨ ਟਰੱਕ ਯੂਨੀਅਨ, ਆਸ਼ੀਸ਼ ਜੈਨ ਵੀ ਹਾਜ਼ਰ ਸਨ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ