Thursday, May 07, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Chandigarh

ਨਵਜੋਤ ਸਿੰਘ ਸਿੱਧੂ ਵਿਰੁੱਧ ਹੋਵੇ ਪਰਚਾ ਦਰਜ : ਡਾ. ਦਲੇਰ ਸਿੰਘ ਮੁਲਤਾਨੀ

November 25, 2024 03:45 PM
ਅਮਰਜੀਤ ਰਤਨ
ਐੱਸ.ਏ.ਐੱਸ ਨਗਰ : ਬਿਤੇ ਦਿਨੀਂ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਬਾਹਰ ਨਿਕਲਣ ਤੇ ਨਾ ਸਿਰਫ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ ਬਲਕਿ ਇੱਕ ਨੁਸਖਾ ਵੀ ਸਾਂਝਾ ਕੀਤਾ ਕਿ ਨਿੰਮ ਦੀ ਵਰਤੋਂ ਕਰਕੇ ਜਾਂ ਕੁਝ ਹੋਰ ਦੇਸੀ ਟੋਟਕਿਆਂ ਦੀ ਵਰਤੋਂ ਕਰਕੇ ਕੈਂਸਰ ਤੋਂ ਨਿਜਾਤ ਪਾਈ ਜਾ ਸਕਦੀ ਹੈ। ਉਹਨਾਂ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਜੋ ਕਿ ਪੂਰੀ ਦੁਨੀਆਂ ਦੇ ਵਿੱਚ ਇਸ ਵਕਤ ਵਾਇਰਲ ਹੋ ਰਹੀ ਹੈ ਅਤੇ ਇਸ ਉੱਤੇ ਟਾਟਾ ਮੈਮੋਰੀਅਲ ਸੈਂਟਰ ਜਾਂ ਕੈਂਸਰ ਨਾਲ ਸੰਬੰਧਿਤ ਮੈਡੀਕਲ ਜਗਤ ਨੇ ਕਾਫੀ ਤਿੱਖਾ ਪ੍ਰਤੀਕਰਨ ਦਿੱਤਾ ਹੈ। ਜਿਸ ਚ ਉਹਨਾਂ ਨੇ ਨਾ ਸਿਰਫ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਦਾਵਿਆਂ ਨੂੰ ਰੱਦ ਕੀਤਾ ਬਲਕਿ ਇੱਕ ਐਡਵਾਈਜਰੀ ਦੇ ਤੌਰ ਤੇ ਉੱਤੇ ਲੋਕਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਨਾ ਦੇਣ ਦੀ ਵੀ ਨਸੀਹਤ ਦਿੱਤੀ ਹੈ। ਇਸ ਮੁੱਦੇ ਤੇ ਹੋਰ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ ਸਿਵਿਲ ਸਰਜਨ ਡਾਕਟਰ ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਡਾ ਨਵਜੋਤ ਕੌਰ ਸਿੱਧੂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਜਿਨ੍ਹਾਂ ਦਾ ਇਲਾਜ ਕੈਂਸਰ ਮਾਹਿਰ ਡਾਕਟਰਾਂ ਵੱਲੋਂ ਕੀਤਾ ਗਿਆ ਹੈ ਪਰ ਪਿਛਲੇ ਦੋ ਤਿੰਨ ਦਿਨਾਂ ਤੋਂ ਉਹਨੇ ਦੇ ਪਤੀ ਨਵਜੋਤ ਸਿੰਘ ਸਿਧੂ ਵੱਲੋਂ ਕੀਤੀ ਇੱਕ ਪ੍ਰੈੱਸ ਵਾਰਤਾ ਦੀ ਇੱਕ ਵੀਡੀਓ ਵਾਰਲਿ ਹੋ ਰਹੀ ਜਿਸ ਵਿੱਚ ਕੁਝ ਖਾਸ ਚੀਜ਼ਾਂ ਖਾਣ ਅਤੇ ਭੁੱਖੇ ਰਹਿਣ ਨਾਲ ਕੈਂਸਰ ਖਤਮ ਹੋ ਗਿਆ ਬਾਰੇ ਕਲੇਮ ਪਾਏ ਗਏ ਜਿਸ ਦਾ ਹੁਣ ਤੱਕ ਮੈਡੀਕਲ ਖੋਜ ਵਿੱਚ ਕੋਈ ਪੱਕਾ ਡਾਟਾ ਨਹੀਂ।
 
ਨਵਜੋਤ  ਸਿੰਘ ਸਿੱਧੂ ਜੋ ਕਿ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਪਬਲਿਕ ਵਿੱਚ ਬਿਨਾਂ ਕੋਈ ਸਬੂਤ / ਡਾਟਾ ਜਾਂ ਮੈਡੀਕਲ ਖੋਜ ਦੀ ਮਾਨਤਾ ਬਗੈਰ ਕੁਝ ਖਾਣ ਵਾਲੀਆਂ ਚੀਜਾਂ ਨੂੰ ਕੈਂਸਰ ਖਤਮ ਹੋ ਜਾਣ ਦਾ ਦਾਅਵਾ ਪਾਇਆ ਹੈ ਜੋ ਕਿ ਡਰੱਗਜ ਐਂਡ ਮੈਜਿਕ ਰੈਮੀਡੇਜ ਐਕਟ 1954 ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਹਾਂ, ਇਹ ਜਰੂਰ ਮੰਨਿਆ ਜਾਂਦਾ ਹੈ ਕਿ ਕਈ ਕੈਸ਼ਰ ਜੋ ਛੇਤੀ ਪਤਾ ਲੱਗ ਜਾਣ ਉਹ ਸਹੀ ਇਲਾਜ ਨਾਲ ਠੀਕ ਹੋ ਜਾਂਦੈ ਜਾਂ ਫਿਰ ਇਲਾਜ ਅਤੇ ਚੰਗੀ ਸ਼ਾਫ ਖੁਰਾਕ ਦੀ ਮਦਦ ਨਾਲ ਲੰਬੀ ਉਮਰ ਭੋਗ ਜਾਂਦੇ । ਪਰ ਬਿਨਾਂ ਇਲਾਜ ਕਿੰਨੀ ਦੇਰ ਠੀਕ ਰਹਿੰਦੇ ਇਹ ਕਹਿਣਾ ਬਹੁਤ ਮੁਸ਼ਕਲ ਹੈ।
 
ਉਹਨਾਂ ਦੱਸਿਆ ਕਿ ਮੇਰੇ ਵੱਲੋਂ 2002 ਵਿੱਚ ਲਾਲੜੂ ਵਿੱਚ ਸਟੀਰਾਇਡ ਵਰਤੋਂ ਕਰਕੇ ਵੱਡੀਆਂ ਬਿਮਾਰੀਆਂ ਦੇ ਇਲਾਜ ਕਰਨ ਵਾਲੇ ਅਨਰਿਜਸਟਰਡ ਡਾਕਟਰ ਅਤੇ 2007 ਵਿੱਚ ਨਵਾਂ ਸ਼ਹਿਰ ਵਿੱਚ ਇੱਕ ਕੁਆਲੀਫਾਇਡ ਡਾਕਟਰ ਵੱਲੋਂ ਏਡਜ ਦੇ ਇਲਾਜ ਦੇ ਦਾਅਵੇ ਪਾਉਣ ਵਿਰੁੱਧ ਡਰੱਗਜ ਐਂਡ ਮੈਜਿਕ ਰੈਡੀਜ ਐਕਟ 1954 ਅਤੇ ਲਾਲ਼ੜੂ (ਲਹਿਲੀ ਪਿੰਡ) ਵਿਚ ਬਿਨਾਂ ਡਿਗਰੀ ਇਲਾਜ ਕਰ ਰਹੇ ਕਥਿਤ ਡਾਕਟਰ ਵਿਰੁੱਧ 420 ਦਾ ਕੇਸ, ਫਾਜਿਲਕਾ ਵਿੱਚ ਬਿਨਾਂ ਡਿਗਰੀ ਇਲਾਜ ਕਰਨ ਦੇ ਦਾਅਵੇ ਵਿਰੁੱਧ 420 ਦੇ ਕੇਸ ਦਰਜ ਰਿਕਾਰਡ ਵਿੱਚ ਹਨ। 
ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਕਿ ਇਹਨਾਂ ਕੇਸਾਂ ਵਿੱਚ ਮੰਤਰੀਆਂ ਸੰਤਰੀਆਂ ਨੇਤਾਵਾਂ ਨੇ ਬਹੁਤ ਦਖਲ ਅੰਦਾਜੀ ਕੀਤੀ ਤੇ ਗਲਤ ਕੰਮ ਕਰਨ ਵਾਲਿਆਂ ਦੇ ਹੱਕ ਵਿੱਚ ਭੁਗਤੇ ਬਲਕਿ ਮੇਰੇ ਵਿਰੁੱਧ ਭੁਗਤੇ । ਜੇ ਵਾੜ ਹੀ ਖੇਤ ਨੂੰ ਖਾ ਰਹੀ ਤੇ ਫਿਰ ਖੇਤ ਕਿੱਥੋਂ ਬਚਣਾ ? ਉਹਨਾਂ ਕਿਹਾ ਕਿ ਮੇਰੀ ਨਵਜੋਤ ਸਿੰਘ ਸਿੱਧੂ ਨੂੰ ਬੇਨਤੀ ਹੈ ਕਿ ਅਪਣੀ ਵੀਡੀਓ ਸੋਸ਼ਲ ਮੀਡੀਆ ਤੋ ਹਟਾ ਲੈਣ ਤੇ ਜਨਤਿਕ ਮਾਫ਼ੀ ਮੰਗਣ ਨਹੀਂ ਤਾਂ ਸਰਕਾਰ ਉਹਨਾਂ ਵਿਰੁੱਧ ਡਰੱਗਜ ਐਂਡ ਮੈਜਿਕ ਰੈਮੀਡੀਜ ਐਕਟ ਅਧੀਨ ਪਰਚਾ ਦਰਜ ਕਰਵਾਏ। 

Have something to say? Post your comment

 

More in Chandigarh

ਗਰਮੀਆਂ ਵਿੱਚ ਕਿਡਨੀ ਦੀ ਪੱਥਰੀ ਅਤੇ ਪਿਸ਼ਾਬ ਨਾਲੀ ਦੀ ਲਾਗ ਦਾ ਖ਼ਤਰਾ ਵਧ ਜਾਂਦਾ ਹੈ: ਮਾਹਰ

ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਸਬੰਧੀ ਤਿਆਰੀਆਂ ਅਤੇ ਰੋਕਥਾਮ ਰਣਨੀਤੀ ਦੀ ਸਮੀਖਿਆ

ਡੀ ਸੀ ਕੋਮਲ ਮਿੱਤਲ ਵੱਲੋਂ ਨਗਰ ਕੌਂਸਲ ਖਰੜ ਅਤੇ ਰੋਟਰੀ ਕਲੱਬ ਖਰੜ ਵੱਲੋਂ ਲੋਕ ਸੇਵਾ ਲਈ ਦੋ ਫਿਊਨਰਲ ਵੈਨਾਂ ਸਮਰਪਿਤ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਿੰਡ ਲੈਹਲੀ ਵਿਖੇ ਨਵੇਂ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕਰਮਚਾਰੀਆਂ ਲਈ ਸਵੈ-ਗਣਨਾ ਸਬੰਧੀ ਵਿਸ਼ੇਸ਼ ਸੈਸ਼ਨ ਆਯੋਜਿਤ

ਮੋਹਾਲੀ ਪੁਲਿਸ ਵੱਲੋਂ 03 ਦੋਸ਼ੀ ਕਾਬੂ, 06 ਨਾਜਾਇਜ਼ ਹਥਿਆਰ ਅਤੇ ਕਾਰਤੂਸ ਬਰਾਮਦ

ਗੈਂਗਸਟਰਾਂ ’ਤੇ ਵਾਰ ਦਾ 107ਵਾਂ ਦਿਨ: ਪੰਜਾਬ ਪੁਲਿਸ ਵੱਲੋਂ 585 ਥਾਵਾਂ ’ਤੇ ਛਾਪੇਮਾਰੀ ; 323 ਕਾਬੂ

ਭਗਵੰਤ ਮਾਨ ਸਰਕਾਰ ਵੱਲੋਂ ਫ਼ਰੀਦਕੋਟ ਵਿੱਚ ਗ਼ੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਯੂਨਿਟ ਦਾ ਪਰਦਾਫ਼ਾਸ਼, ਐਫ.ਆਈ.ਆਰ. ਦਰਜ

ਹਰ ਬੱਚੇ ਤੱਕ ਗੁਣਵੱਤਾ ਭਰੀ ਸਿੱਖਿਆ ਪਹੁੰਚਾਉਣ ਲਈ ਮਾਨ ਸਰਕਾਰ ਦਾ ਵੱਡਾ ਕਦਮ: ਡਾ. ਬਲਜੀਤ ਕੌਰ

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ