Monday, January 20, 2025
BREAKING NEWS

Education

ਦੀਵਾਨ ਟੋਡਰ ਮੱਲ ਪਬਲਿਕ ਸਕੂਲ ਦੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਨੇ ਤੀਜ਼ੀ ਵਾਰ ਹਾਸਿਲ ਕੀਤਾ ‘ਨੈਸ਼ਨਲ ਬੈਸਟ ਟੀਚਰ ਅਵਾਰਡ 2024-25’

November 21, 2024 04:45 PM
SehajTimes
ਭਵਾਨੀਗੜ੍ਹ : ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਦੇ ਪੰਜਾਬੀ ਵਿਸ਼ੇ ਦੇ ਅਧਿਆਪਕ ਸੰਦੀਪ ਸਿੰਘ ਨੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਨੈਸ਼ਨਲ ਅਵਾਰਡ 2024  ਬੈਸਟ ਟੀਚਰ ਅਵਾਰਡ ਲਈ ਅਪਲਾਈ ਕੀਤਾ ਸੀ। ਇਸ ਅਵਾਰਡ ਲਈ ਲਗਭਗ 1200 ਅਧਿਆਪਕਾਂ ਨੇ ਅਵਾਰਡ ਲਈ ਰਜਿਸਟਰੇਸ਼ਨ ਕਰਵਾਈ ਸੀ। ਜਿਸ ਵਿੱਚੋਂ ਕੇਵਲ 208 ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ ਲਈ ਚੁਣਿਆ ਗਿਆ। ਇਨਾਂ ਅਵਾਰਡੀ ਅਧਿਆਪਕਾਂ ਵਿੱਚ ਸੰਦੀਪ ਸਿੰਘ ਵੱਲੋਂ  ਪੰਜਾਬੀ ਵਿਸ਼ੇ ਦੇ ਜੇਤੂ ਅਧਿਆਪਕਾਂ ਦੀ ਪਹਿਲੀ ਲਿਸਟ ਵਿੱਚ ਆਪਣਾ ਨਾਮ ਦਰਜ਼ ਕਰਵਾਕੇ ਜਿੱਥੇ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਭਵਾਨੀਗੜ੍ਹ ਦਾ ਨਾਮ ਰੌਸ਼ਨ ਕੀਤਾ ਹੈ। ਉੱਥੇ ਸੰਦੀਪ ਸਿੰਘ ਨੇ ਆਪਣੇ ਮਾਪਿਆਂ ਦਾ ਨਾਂ ਵੀ ਰੋਸ਼ਨ ਕੀਤਾ ਤੇ ਪੰਜਾਬੀ ਵਿਸ਼ੇ ਦੇ ਚੰਗੇ ਅਧਿਆਪਕ ਹੋਣ ਦਾ ਮਾਣ ਵੀ ਹਾਸਿਲ ਕੀਤਾ ਹੈ। ਸਮੁੱਚੇ ਜੇਤੂ ਅਧਿਆਪਕਾਂ ਨੂੰ ਐੱਫ,ਏ,ਪੀ ਵੱਲੋਂ ਸਨਮਾਨ ਦੇਣ ਲਈ 16/11/24 ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੁਲਾਇਆ ਗਿਆ ਸੀ। ਸਨਮਾਨਿਤ ਅਧਿਆਪਕਾਂ ਦੀ ਸੂਚੀ ਵਿੱਚ ਆਪਣਾ ਤੇ ਸਕੂਲ ਦਾ ਨਾਮ ਦਰਜ਼ ਕਰਵਾਕੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਸਰਬਜੀਤ ਸਿੰਘ ਅਤੇ ਸਮੁੱਚੀ ਸਕੂਲ ਮਨੇਂਜਮੈਂਟ ਦਾ ਨਾਮ ਰੋਸ਼ਨ ਕੀਤਾ ਤੇ ਸੰਸਥਾਂ ਨੂੰ ਨੈਸ਼ਨਲ ਪੱਧਰ ਤੱਕ ਪਹਿਚਾਣ ਦਵਾਈ ਹੈ। ਇਸ ਅਧਿਆਪਕ ਵੱਲੋਂ ਲਗਾਤਾਰ ਤੀਜੀ ਵਾਰ ਇਹ ਸਨਮਾਨ ਹਾਸਲ ਕਰਨਾ, ਸਾਡੇ ਸਕੂਲ ਅਤੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ। ਪੰਜਾਬੀ ਅਧਿਆਪਕ ਵਾਤਾਵਰਨ, ਸਮਾਜ ਸੇਵਾ, ਖੇਡਾਂ, ਧਰਮ, ਸਭਿਆਚਾਰ, ਸੰਸਕ੍ਰਿਤੀ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਲਈ, ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪਿਛਲੇ 13 ਸਾਲ ਤੋਂ ਨਿਰੰਤਰ ਇਹ ਸੇਵਾ ਨਿਭਾਉਂਦਾ ਆ ਰਿਹਾ ਹੈ। ਉਪਰੋਕਤ ਸਾਰੀਆਂ ਸੇਵਾਵਾਂ ਅਤੇ ਅਕਾਦਮਿਕ ਨਿਰੀਖਣ ਤੋਂ ਬਾਅਦ ਇਹ ਸਨਮਾਨ ਹਾਸਲ ਕਰਨਾ ਇਹਨਾਂ ਦੀ ਸਖ਼ਤ ਮਿਹਨਤ ਅਤੇ ਅਗਾਂਹਵਧੂ ਸੋਚ ਦਾ ਹੀ ਪ੍ਰਮਾਣ ਹੈ। ਇਸ ਸਾਲ ਹੀ ਇਹਨਾਂ ਵੱਲੋਂ ਨਸ਼ਿਆਂ ਖਿਲਾਫ਼ ਸਕੂਲੀ ਵਿਦਿਆਰਥਣ ਗੁਰਸਾਈਨ ਕੌਰ ਅੱਠਵੀਂ ਜਮਾਤ ਦੀ ਵਿਦਿਆਰਥਣ ਨੂੰ ਵੀ ਸਟੇਟ ਪੱਧਰੀ ਕਵਿਤਾ ਉਚਾਰਨ ਮੁਕਾਬਲੇ ਵਿੱਚੋਂ ਬਤੌਰ ਗਾਇਡ ਅਧਿਆਪਕ ਦੇ ਦੂਜਾ ਸਥਾਨ ਹਾਸਲ ਕਰਵਾਕੇ ਸੂਬੇ ਪੱਧਰ ਦੇ ਦੂਜਾ ਇਨਾਮ ਦਿਵਾਇਆ ਤੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ, ਮੈਨੇਜਰ ਸਰਬਜੀਤ ਸਿੰਘ  ਪ੍ਰਬੰਧਕ ਡਰਾਇਕਟਰ ਡਾ. ਗੁਰਮੀਤ ਸਿੰਘ ਵੱਲੋਂ ਅਧਿਆਪਕ ਨੂੰ ਸਕੂਲ ਪਹੁੰਚਣ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਢੇਰੋਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਮੌਕੇ ਉੱਤੇ ਬਾਬਾ ਚੰਨ, ਕਮਲਦੀਪ ਸਿੰਘ ਅਤੇ ਸਮੂਹ ਸਕੂਲ ਸਟਾਫ਼ ਮੌਜੂਦ ਸੀ।

Have something to say? Post your comment

 

More in Education

ਕੰਪਿਊਟਰ ਅਧਿਆਪਕਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਝਾੜੂ ਸੁੱਟਕੇ ਪ੍ਰਗਟਾਇਆ ਰੋਸ 

ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ-2025 ਛੇਵੀਂ ਜਮਾਤ ਵਾਸਤੇ ਪ੍ਰਵੇਸ਼ ਪ੍ਰੀਖਿਆ ਕਾਰਡ ਵੈੱਬਸਾਈਟ ਤੇ ਉਪਲਬਧ

ਸੈਨਿਕ ਸਕੂਲ ਕਪੂਰਥਲਾ ਨੇ ਅਕਾਦਮਿਕ ਸੈਸ਼ਨ 2025-26 ਲਈ ਦਾਖਲੇ ਖੋਲ੍ਹੇ

ਯਾਦਗਾਰੀ ਹੋ ਨਿਬੜਿਆ ਅਕੇਡੀਆ ਸਕੂਲ ਦਾ ਸਲਾਨਾ ਸਮਾਗਮ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੜਿੱਕ ਸਕੂਲ ਵਿਖੇ ਯੋਗਾ ਤੇ ਧਿਆਨ ਕੈਂਪ ਲਗਾਇਆ

ਆਕਸਫੋਰਡ ਸਕੂਲ ਵਿੱਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਲਈ ਅਤਿ-ਆਧੁਨਿਕ ਤਕਨੀਕ ‘ਸਪੀਚ ਬੱਡੀ’ ਆਰੰਭ

CGC ਲਾਂਡਰਾਂ ਦੀ ਟੀਮ ਕੋਡ ਕ੍ਰੱਸ਼ਰ ਸਮਾਰਟ ਇੰਡੀਆ ਵਿੱਚ ਪਹਿਲੇ ਸਥਾਨ ’ਤੇ

ਅਜੋਕੇ ਮੁਕਾਬਲੇ ਦੇ ਯੁੱਗ 'ਚ ਸਮੇਂ ਦੇ ਹਾਣੀ ਬਣਨ ਵਿਦਿਆਰਥੀ : ਹਾਂਡਾ 

ਸਕੂਲ ਏ ਬੀ ਸੀ ਮੋਂਟੇਸਰੀ ਨੇ ਦੂਜਾ ਸਲਾਨਾ ਫੰਕਸ਼ਨ ਕਰਵਾਇਆ

ਸ੍ਰੀ ਸੁਖਮਨੀ ਕਾਲਜ ਆਫ਼ ਨਰਸਿੰਗ ਡੇਰਾਬਸੀ ਵਿਖੇ ਫਰੈਸ਼ਰਾਂ ਦਾ ਸ਼ਾਨਦਾਰ ਸਵਾਗਤ ਡੇਰਾਬੱਸੀ