Wednesday, July 02, 2025

Chandigarh

ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤ

November 19, 2024 02:47 PM
SehajTimes

ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਇੱਕ ਥਾਰ ਡੂੰਘੇ ਖੱਡੇ ਵਿੱਚ ਪਲਟ ਗਈ ਜਿਸ ਕਾਰਨ ਥਾਰ ‘ਚ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਵਾਸੀ ਲੁਧਿਆਣਾ ਵਜੋਂ ਹੋਈ ਹੈ। 
ਥਾਰ ਸਵਾਰ ਸਾਹਿਲ ਆਪਣੀ ਮੰਗੇਤਰ ਅਤੇ ਆਪਣੇ ਮਿੱਤਰ ਅਤੇ ਉਸਦੀ ਪਤਨੀ ਨਾਲ ਘਰ ਵੱਲ ਜਾ ਰਿਹਾ ਸੀ। ਠੇਕੇਦਾਰ ਵੱਲੋਂ ਸੜਕ ਦੀ ਮੁਰੰਮਤ ਨੂੰ ਲੈ ਕੇ ਸੜਕ ਤੇ ਪੁੱਟੇ ਹੋਏ ਡੂੰਘੇ ਖੱਡੇ ਵਿੱਚ ਥਾਰ ਗੱਡੀ ਪਲਟ ਗਈ, ਜਿਸ ਕਾਰਨ ਸਾਹਿਲ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਤਿੰਨ ਮਹੀਨੇ ਬਾਅਦ ਜਿਸ ਘਰ ਚ ਵਜਣੀਆਂ ਸੀ ਸ਼ਹਿਨਾਈਆਂ ਉੱਥੇ ਮਾਹੌਲ ਮਾਤਮ ਵਿੱਚ ਬਦਲ ਗਿਆ ਹੈ। ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਠੇਕੇਦਾਰ ਖਿਲਾਫ ਕੰਮ ਵਿੱਚ ਅਣਗਹਿਲੀ ਵਰਤਣ ਦੀ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।

Have something to say? Post your comment

 

More in Chandigarh

ਤੁਹਾਡੀ ਖਾਲੀ ਕਾਰਗੁਜ਼ਾਰੀ ਹੀ ਘਟੀਆ ਸਿਆਸਤ ਦਾ ਸਬੂਤ - ਬ੍ਰਹਮਪੁਰਾ ਦਾ 'ਆਪ' 'ਤੇ ਨਿਸ਼ਾਨਾ

ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ; 13000 ਰੁਪਏ ਰਿਸ਼ਵਤ ਲੈਂਦਾ ਬਲਾਕ ਅਫ਼ਸਰ ਰੰਗੇ ਹੱਥੀਂ ਕਾਬੂ

ਡੀ.ਐਸ.ਪੀ. ਦੇ ਰੀਡਰ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰਮ ਅਰੁਣਯਾ ਸ਼ਾਈਨ ਇੰਸਟੀਚਿਊਟ ਦਾ ਲਾਇਸੰਸ ਰੱਦ

ਮੋਹਾਲੀ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਖਤਮ ਕਰਵਾਉਣ ਲਈ ਡਿਪਟੀ ਮੇਅਰ ਮੁੱਖ ਸਕੱਤਰ ਨੂੰ ਤੁਰੰਤ ਦਖਲ ਦੇਣ ਦੀ ਕੀਤੀ ਅਪੀਲ

ਮਨੁੱਖਤਾ ਦੀ ਤੰਦਰੁਸਤੀ ਲਈ ਡਾਕਟਰ ਹਮੇਸ਼ਾ ਯਤਨਸ਼ੀਲ : ਸਿਵਲ ਸਰਜਨ

ਆਮ ਆਦਮੀ ਕਲੀਨਿਕਾਂ ਵਿਚ ਪੰਜ ਹੋਰ ਨਵੀਆਂ ਸੇਵਾਵਾਂ ਮਿਲਣਗੀਆਂ : ਸਿਵਲ ਸਰਜਨ

ਸੀਜੀਸੀ ਲਾਂਡਰਾਂ ਵੱਲੋਂ ਐਫਡੀਪੀ ਦਾ ਆਯੋਜਨ

ਝਿੰਜਰ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ: ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਦੁਬਾਰਾ ਨਿਯੁਕਤੀ ਲਈ ਕੀਤਾ ਧੰਨਵਾਦ

ਬਲਬੀਰ ਸਿੱਧੂ ਵਲੋਂ ਮੋਹਾਲੀ ਦੇ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਨੂੰ ਮੁਅੱਤਲ ਕਰਕੇ ਜਾਂਚ ਦੀ ਮੰਗ