Friday, December 19, 2025

Malwa

ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ, ਛੋਟਾ ਵੀ ਚੱਲ ਵਸਿਆ 

November 08, 2024 08:59 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਨੇੜਲੇ ਪਿੰਡ ਕਣਕਵਾਲ ਭੰਗੂਆਂ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ , ਦੋ ਘੰਟੇ ਬਾਅਦ ਛੋਟੇ ਭਰਾ ਦੀ ਵੀ ਮੌਤ ਹੋ ਗਈ। ਦੋਵੇਂ ਸਕੇ ਭਰਾਵਾਂ ਦਾ ਇਕੱਠਿਆਂ ਸਸਕਾਰ ਕਰ ਦਿੱਤਾ ਗਿਆ ਹੈ। ਦੋਵੇਂ ਭਰਾਵਾਂ ਦਾ ਆਪਸ  ਵਿਚ ਡੂੰਘਾ ਪਿਆਰ ਦੱਸਿਆ ਜਾ ਰਿਹਾ ਹੈ । ਦੋ ਸਕੇ ਭਰਾਵਾਂ ਦੀਆਂ ਇੱਕੋ ਸਮੇਂ ਹੋਈਆਂ ਮੌਤਾਂ ਕਾਰਨ ਇਲਾਕੇ ਵਿੱਚ ਸੋਗ ਫੈਲਿਆ ਹੋਇਆ ਹੈ। ਸੁਨਾਮ ਦੇ ਪਿੰਡ ਕਣਕਵਾਲ ਭੰਗੂਆਂ ਵਿੱਚ ਦੋ ਸਕੇ ਭਰਾਵਾਂ ਨੇ ਦੋ ਘੰਟਿਆਂ ਵਿੱਚ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਪਿੰਡ ਕਣਕਵਾਲ ਭੰਗੂਆਂ ਦੇ ਵਸਨੀਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਨੇ ਦੱਸਿਆ ਕਿ ਰਾਮ ਲਾਲ (62) ਦੀ ਆਪਣੇ ਘਰ ਦੇ ਪਖਾਨੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਉਸ ਦਾ ਛੋਟਾ ਭਰਾ ਮੋਹਨ ਜੀਤ (58) ਤੁਰੰਤ ਘਰ ਪਹੁੰਚ ਗਿਆ। ਆਪਣੇ ਵੱਡੇ ਭਰਾ ਦੀ ਮ੍ਰਿਤਕ ਦੇਹ ਦੇਖ ਕੇ ਮੋਹਨ ਜੀਤ ਦਾ ਦਿਲ ਦਹਿਲ ਗਿਆ ਅਤੇ ਦੋ ਘੰਟੇ ਬਾਅਦ ਉਸ ਨੇ ਲਾਸ਼ ਕੋਲ ਬੈਠੇ ਹੀ ਦਮ ਤੋੜ ਦਿੱਤਾ। ਸੁਖਪਾਲ ਮਾਣਕ ਨੇ ਦੱਸਿਆ ਕਿ ਮੋਹਨ ਜੀਤ ਨੂੰ ਵੀ ਦਿਲ ਦਾ ਦੌਰਾ ਪਿਆ ਸੀ। ਦੋਵਾਂ ਭਰਾਵਾਂ ਵਿੱਚ ਗੂੜ੍ਹਾ ਪਿਆਰ ਸੀ ਅਤੇ ਦੋਵਾਂ ਦਾ ਇਕੱਠਿਆਂ ਹੀ ਸਸਕਾਰ ਕੀਤਾ ਗਿਆ। 

Have something to say? Post your comment