Saturday, November 01, 2025

Malwa

ਮਾਲਵੇ ਦੇ ਪ੍ਰਸਿੱਧ ਕਬੱਡੀ ਕੱਪ ਪਿੰਡ ਮੰਡੀਆਂ ਦਾ ਜੱਸਾ ਯਾਦਗਾਰੀ ਕਬੱਡੀ ਕੱਪ 29-30 ਨਵੰਬਰ ਨੂੰ ਕਰਵਾਇਆ ਜਾਵੇਗਾ : ਦੀਦਾਰ ਛੋਕਰ

October 18, 2024 08:16 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਮਾਲਵਾ ਦੇ ਪ੍ਰਸਿੱਧ ਕਬੱਡੀ ਕੱਪਾਂ ਵਿੱਚ ਆਉਂਦੇ ਪਿੰਡ ਮੰਡੀਆਂ ਵਿਖੇ ਕਬੱਡੀ ਖਿਡਾਰੀ ਜਸਵੰਤ ਸਿੰਘ ਜੱਸਾ ਦੀ ਯਾਦ ਵਿੱਚ ਕਰਵਾਏ ਜਾਂਦੇ ਕਬੱਡੀ ਕੱਪ ਟੂਰਨਾਮੈਂਟ 29-30 ਨਵੰਬਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ  ਪਹਿਲਵਾਨ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਅਤੇ ਇਲਾਕੇ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਵਾਰ 19 ਵਾਂ ਜੱਸਾ ਯਾਦਗਾਰੀ ਕਬੱਡੀ ਕੱਪ ਮੰਡੀਆਂ 29 ਅਤੇ 30 ਨਵੰਬਰ 2024 ਨੂੰ ਹੋਣ ਜਾ ਰਿਹਾ ਹੈ। ਕਬੱਡੀ ਕੱਪ ਦੇ ਸਮੂਹ ਮੈਂਬਰਾਂ ਵੱਲੋਂ ਕਬੱਡੀ ਕੱਪ ਮੰਡੀਆਂ ਦੀਆਂ ਤਿਆਰੀਆਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਚੱਲ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਪਹਿਲਾ ਵੱਡਾ ਇਨਾਮ 1 ਲੱਖ  ਰੁਪਏ ਦਾ ਹੋਵੇਗਾ ਦੂਜਾ ਇਨਾਮ 75 ਹਜ਼ਾਰ ਰੁਪਏ ਰੱਖਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਲਈ ਇੱਕੀ-ਇੱਕ ਹਜ਼ਾਰ ਦਾ ਸਪੈਸ਼ਲ ਇਨਾਮ ਹੋਵੇਗਾ ਸਿਰਫ ਸੱਦੇ ਪੱਤਰ ਵਾਲੀਆਂ ਟੀਮਾਂ ਨੂੰ।ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਕਬੱਡੀ 32 ਕਿਲੋ ,ਪਹਿਲਾਂ ਇਨਾਮ 41 ਸੋ ਅਤੇ ਦੂਜਾ 31 ਸੋ ਰੁਪਏ ਹੋਵੇਗਾ ਅਤੇ ਕਬੱਡੀ 70 ਕਿਲੋ (2 ਬਾਹਰੋਂ) ਪਹਿਲਾ ਇਨਾਮ 15 ਹਜਾਰ ਅਤੇ  ਦੂਸਰਾ ਇਨਾਮ 11 ਹਜਾਰ ਅਤੇ ਬੈਸਟ ਨੂੰ 21-21 ਸੋ ਰੁਪਏ ਦਿੱਤੇ ਜਾਣਗੇ ਅਤੇ 30 ਨਵਬੰਰ ਨੂੰ ਕਬੱਡੀ 52 ਕਿਲੋ (ਇੱਕ ਖਿਡਾਰੀ ਬਾਹਰੋਂ )ਵਿੱਚ ਪਹਿਲਾ ਇਨਾਮ 61 ਸੋ ਰੁਪਏ ਅਤੇ ਦੂਜਾ ਇਨਾਮ 51 ਸੋ ਰੁਪਏ ਦਿੱਤਾ ਜਾਵੇਗਾ।ਦੱਸਣਯੋਗ ਹੈ ਕਿ ਸਵਰਗੀ ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ ਮੰਡੀਆਂ ਵਲੋਂ ਇਹ ਕਬੱਡੀ ਕੱਪ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ, ਇਹ ਕਬੱਡੀ ਕੱਪ ਦੀ ਪੂਰੀ ਚੜ੍ਹਤ ਹੈ ਅਤੇ ਇਹ ਕਬੱਡੀ ਕੱਪ ਨੌਜਵਾਨ ਲਈ ਰਾਹ ਦਸੇਰਾ ਹੈ।

  

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ