Sunday, November 02, 2025

Education

ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ

October 04, 2024 05:41 PM
SehajTimes
ਬਠਿੰਡਾ : ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਹੋਮ ਮੈਨੇਜਮੈਂਟ, ਹੋਮ ਸਾਇੰਸ, ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਗਿਆ । ਇਸ ਵਿੱਚ ਨਰੋਈ ਸਿਹਤ ਸੰਬੰਧੀ ਅਤੇ ਮੋਟੇ ਅਨਾਜ ਤੋਂ ਵੱਖ-ਵੱਖ ਖਾਣੇ ਬਣਾਉਣ  ਦੇ ਮੁਕਾਬਲੇ ਕਰਵਾਏ ਗਏ; ਜਿਸ ਵਿੱਚ 50 ਵਲੰਟੀਅਰਾਂ ਨੇ ਇਡਲੀ, ਗੁਲਗੁਲੇ, ਦਲੀਆ, ਖੀਰ, ਸੇਵੀਆਂ, ਕੇਕ, ਕੁਲਚਾ, ਸੈਂਡਵਿਚ ਆਦਿ ਵੱਖ-ਵੱਖ ਖਾਣੇ ਬਣਾਏ ।
ਵੱਖ-ਵੱਖ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਸ਼੍ਰੀ ਮਤੀ ਮਨੀਸ਼ਾ ਭਟਨਾਗਰ ਅਤੇ ਡਾ. ਕਿਰਤੀ ਸਿੰਘ ਨੇ ਨਿਭਾਈ । ਹੈਲਦੀ ਖਾਣੇ ਵਿੱਚ ਸੂਜੀ ਪੀਜ਼ਾ ਬਣਾਕੇ ਪਹਿਲਾ ਸਥਾਨ ਤਨੀਕਾ, ਸ਼ਟਫ ਨਾਨ ਵਿੱਚ ਰੀਤੂ ਗੁਪਤਾ ਦੂਜਾ, ਡੈਜਟ ਵਿੱਚ ਡਰਾਈ ਫਰੂਟ, ਸਮੂਦੀ ਵਿੱਚ ਸੁਖਮਨਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ । ਭੂਮਿਕਾ ਨੇ ਖੀਰ ਬਣਾਕੇ ਦੂਜਾ , ਸਾਈਨ ਨੇ ਸੇਵੀਆਂ ,ਫਰੂਟ ਕਸਟਡ ਵਿੱਚ ਤੀਜਾ ਸਥਾਨ ਹਾਸਲ ਕੀਤਾ ਅਤੇ ਰਵਾਇਤੀ ਭੋਜਨ ਇਡਲੀ ਵਿੱਚ  ਆਰਚੀ ਨੇ ਪਹਿਲਾ, ਨਿਸ਼ਾ ਕੁਮਾਰੀ ਨੇ ਲਿਟੀ ਚੋਖਾ ਵਿੱਚ ਦੂਜਾ, ਵਧੀਆ ਸਨੈਕਸ ਵੈਜੀਟੇਬਲ ਚੀਲਾਂ ਵਿੱਚ  ਤਨਵੀਰ ਨੇ ਪਹਿਲਾ, ਕੇਕ ਵਿੱਚ ਖੁਸ਼ਬੂ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ ।
ਕਾਲਜ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ, ਕਾਲਜ ਸੱਕਤਰ ਸ੍ਰੀ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਹੋਮ ਮੈਨੇਜਮੈਂਟ ਅਤੇ ਹੋਮ ਸਾਇੰਸ ਦੇ ਮੁਖੀ ਸ੍ਰੀਮਤੀ ਨੇਹਾ ਭੰਡਾਰੀ ਅਤੇ ਸਹਾਇਕ ਪ੍ਰੋਫੈਸਰ ਡਾ. ਜੋਤੀ, ਐਨ.ਐਸ.ਐਸ. ਯੂਨਿਟਾ ਅਤੇ ਰੈੱਡ ਰੀਬਨ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ ਡਾ.ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੇ  ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਲਈ ਉਤਸ਼ਾਹਿਤ ਕੀਤਾ।

Have something to say? Post your comment

 

More in Education

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਈ 

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਜਯੋਤੀ ਸ਼ਰਮਾ ਨੇ ਸੰਗੀਤ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿ਼ਆ

ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 29 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

IISER ਮੋਹਾਲੀ ਵੱਲੋਂ ਆਪਣਾ 19ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਪੰਜਾਬੀ ਯੂਨੀਵਰਸਿਟੀ ਦੇ ਜੀਵ-ਵਿਗਿਆਨ ਵਿਭਾਗ ਨੇ ਮਨਾਇਆ 58ਵਾਂ ਸਥਾਪਨਾ ਦਿਵਸ

ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਤੋਂ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦਾ ਦੌਰਾ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ

ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸ

ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ‘ਚ ਵੜਿਆ ਪਾਣੀ