Friday, May 01, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਵਿਆਹ ਦੇ ਬਹਾਨੇ ਲਗਾਤਾਰ ਜਿਨਸੀ ਸ਼ੋਸ਼ਣ:ਹੁਣ ਵਿਆਹ ਤੋਂ ਕਰ ਰਿਹਾ ਇਨਕਾਰ

September 14, 2024 12:29 PM
ਅਮਰਜੀਤ ਰਤਨ
ਮੋਹਾਲੀ : ਖੰਨਾ ਦੀ ਰਹਿਣ ਵਾਲੀ ਇਕ ਲੜਕੀ ਨੇ ਫਾਜ਼ਿਲਕਾ ਨਿਵਾਸੀ ਇਕ ਲੜਕੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਹੋਏ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਦਾ ਇਲਜਾਮ ਹੈ ਕਿ ਉਸਦੇ ਤਿੰਨ ਕੀਮਤੀ ਫੋਨ ਅਤੇ ਪੈਸੇ ਵੀ ਲੈਕੇ ਅਤੇ ਫਰਾਰ ਹੋ ਗਿਆ। ਪੀੜਤਾਂ ਨੇ ਆਪਣੇ ਨਾਲ ਹੋਈ ਕੁੱਟਮਾਰ ਸਬੰਧੀ ਮੁਹਾਲੀ ਪੁਲੀਸ ਕੋਲ ਸ਼ਿਕਾਇਤ ਕਰਵਾਈ ਹੈ। ਇੱਥੋਂ ਉਸ ਦੀ ਸ਼ਿਕਾਇਤ ਮਹਿਲਾ ਸੈੱਲ ਨੂੰ ਭੇਜ ਦਿੱਤੀ ਗਈ। ਪਰ ਇਸਦੇ ਬਾਵਜੂਦ ਅੱਜ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। ਮਹਿਲਾ ਦੀ ਮੰਗ ਹੈ ਕਿ ਉਸ ਦਾ ਵਿਆਹ ਉਕਤ ਨੌਜਵਾਨ ਨਾਲ ਕਰਵਾਇਆ ਜਾਵੇ ਤਾਂ ਜੋ ਉਸ ਦਾ ਭਵਿੱਖ ਸੁਰੱਖਿਅਤ ਹੋ ਸਕੇ। ਖੰਨਾ ਦੀ ਰਹਿਣ ਵਾਲੀ ਰਜਨੀ (ਨਕਲੀ ਨਾਮ) ਅੱਜ ਮੋਹਾਲੀ ਫੇਸ -2 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਮੁਹਾਲੀ ਅਧੀਨ ਆਉਂਦੇ ਪਿੰਡ ਬਲੌਂਗੀ ਵਿੱਚ ਪੀ.ਜੀ. ਤੌਰ ਤੇ ਰਹਿੰਦੀ ਹੈ। ਉਹ (ਪੇਸੈਂਟ ਕੇਅਰ) ਮਰੀਜ਼ਾਂ ਦੀ ਦੇਖਭਾਲ ਦਾ ਕੰਮ ਕਰਦੀ ਹੈ। ਕੰਮ ਦੌਰਾਨ ਸਾਲ 2022 ਵਿੱਚ ਉਸਦੀ ਮੁਲਾਕਾਤ ਫਾਜ਼ਿਲਕਾ ਦੇ ਰਹਿਣ ਵਾਲੇ ਜੀਵਨ ਮਸੀਹ ਨਾਲ ਹੋਈ। ਕੁਝ ਸਮੇਂ ਬਾਅਦ ਉਨ੍ਹਾਂ ਦਾ ਪਿਆਰ ਵਧ ਗਿਆ ਅਤੇ ਉਹ ਇਕ ਦੂਜੇ ਦੇ ਨੇੜੇ ਆ ਗਏ। ਜੀਵਨ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।  ਉਸ ਨੇ ਜੀਵਨ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ। ਜੀਵਨ ਉਸ ਨੂੰ ਖੁਸ਼ਹਾਲੀ ਅਤੇ ਚੰਗੇਰੇ ਭਵਿੱਖ ਦੀ ਇੱਛਾ ਦਿਖਾਉਂਦੇ ਹੋਏ ਆਪਣੇ ਪਤੀ ਨੂੰ ਤਲਾਕ ਦੇਣ ਲਈ ਦਬਾਅ ਪਾਉਂਦਾ ਰਿਹਾ। ਉਸ ਦੇ ਕਹਿਣ 'ਤੇ ਉਸ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਜੀਵਨ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗੀ। ਇੱਥੇ ਰਹਿੰਦਿਆਂ ਦੋਵਾਂ ਵਿਚਾਲੇ ਸਰੀਰਕ ਸਬੰਧ ਵੀ ਬਣ ਗਏ।ਇਸ ਦੌਰਾਨ ਉਹ ਜੀਵਨ ਨੂੰ ਵਿਆਹ ਬਾਰੇ ਫੋਨ ਕਰਦੀ ਰਹੀ। ਪਰ ਜੀਵਨ ਉਸ ਨੂੰ ਟਾਲ ਦਾ ਰਹਿੰਦਾ। ਜੀਵਨ ਨੇ ਉਸ ਤੋਂ 02 ਆਈਫੋਨ-14 ਵੀ ਮੰਗੇ। ਜਿਸ ਦੀ ਉਸਨੇ ਕਿਸ਼ਤ ਲੈ ਕੇ ਦੇ ਦਿੱਤੇ। ਉਸ ਨੇ ਉਸ ਤੋਂ ਆਪਣਾ ਕੰਮ ਵਧਾਉਣ ਲਈ ਪੈਸੇ ਵੀ ਮੰਗੇ। ਉਸ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਉਸ ਨੂੰ ਲਗਭਗ 5 ਲੱਖ ਰੁਪਏ ਦੇ ਦਿੱਤੇ। ਕੁਝ ਦੇਰ ਬਾਅਦ ਉਹ ਕਿਸੇ ਜ਼ਰੂਰੀ ਕੰਮ ਕਹਿ ਕੇ ਵਾਪਸ ਨਹੀਂ ਪਰਤਿਆ। ਉਸ ਨੇ ਉਸ ਨੂੰ ਕਈ ਫੋਨ ਕੀਤੇ ਉਹ ਉਸ ਦੀ ਫਾਜ਼ਿਲਕਾ ਰਿਹਾਇਸ਼ 'ਤੇ ਗਈ ਅਤੇ ਉਸ ਦੇ ਪਰਿਵਾਰ ਨਾਲ ਗੱਲ ਕੀਤੀ। ਉਨ੍ਹਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਆਪਣਾ ਦੁੱਖ ਜ਼ਾਹਰ ਕੀਤਾ। ਪੀੜਤਾਂ ਦਾ ਇਲਜਾਮ ਹੈ ਕਿ ਵੁਮੈਨ ਸੈੱਲ ਦੀ ਆਈਓ ਦਾ ਵਿਵਹਾਰ ਉਸ ਨਾਲ ਚੰਗਾ ਨਹੀਂ ਸੀ। ਸੁਖ ਨੇ ਦੱਸਿਆ ਕਿ ਉਸ ਦੇ ਅਤੇ ਜੀਵਨ ਦੇ ਲਿਵ-ਇਨ ਰਿਲੇਸ਼ਨਸ਼ਿਪ ਦੌਰਾਨ ਉਹ ਦੋ ਵਾਰ ਗਰਭਵਤੀ ਹੋ ਗਈ ਸੀ। ਦੋਵੇਂ ਵਾਰ ਜੀਵਨ ਨੇ ਉਸ ਨੂੰ ਦਵਾਈਆਂ ਦੇ ਕੇ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ। ਪੀੜਤਾਂ ਨੇ ਦੱਸਿਆ ਕਿ ਪੁਲਸ 'ਚ ਸ਼ਿਕਾਇਤ ਦਾ ਪਤਾ ਲੱਗਣ 'ਤੇ ਜੀਵਨ ਆਪਣੇ ਦੋ ਦੋਸਤਾਂ ਨਾਲ ਉਸ ਨੂੰ ਮਿਲਣ ਆਇਆ ਅਤੇ ਉਸ ਨੂੰ ਦੁਬਾਰਾ ਵਿਆਹ ਦਾ ਝਾਂਸਾ ਦਿਖਾ ਕੇ ਪੀ.ਜੀ.  ਸਗੋਂ ਉਸ ਨੂੰ ਜ਼ਬਰਦਸਤੀ ਕਿਸੇ ਹੋਟਲ ਵਿੱਚ ਜਾਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਉੱਥੇ ਆਰਾਮ ਨਾਲ ਬੈਠ ਕੇ ਗੱਲਾਂ ਕਰਨਗੇ। ਫਿਰ ਉਸ ਨੇ ਕਿਹਾ ਕਿ ਜਦੋਂ ਵੀ ਗੱਲ ਕਰਨੀ ਹੋਵੇ ਤਾਂ ਬਾਹਰ ਪਾਰਕ ਵਿਚ ਬੈਠ ਕੇ ਕਰ ਸਕਦੇ ਹਾਂ। ਪਰ ਉਹ ਉਸ ਨੂੰ ਮਨਾ ਕੇ ਹੋਟਲ ਲੈ ਗਿਆ ਅਤੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਦੁਬਾਰਾ ਸਰੀਰਕ ਸਬੰਧ ਬਣਾਏ। ਜਿਸਨੂੰ ਉਸਨੇ ਅਗਲੇ ਦਿਨ ਮੇਰੇ ਹੋਸ਼ ਵਿੱਚ ਆਉਣ 'ਤੇ ਕਬੂਲ ਕੀਤਾ। ਇਸ ਦਾ ਮਤਲਬ ਹੈ ਕਿ ਉਸ ਦਾ ਮਨ ਧੋਖੇ ਨਾਲ ਭਰਿਆ ਹੋਇਆ ਹੈ ਅਤੇ ਉਹ ਮੇਰੀਆਂ ਭਾਵਨਾਵਾਂ ਨਾਲ ਖੇਡਦਾ ਰਿਹਾ। ਉਸਨੇ ਮੈਨੂੰ ਸਿਰਫ ਆਪਣੇ ਫਾਇਦੇ ਲਈ ਵਰਤਿਆ ਪੀੜਤਾਂ ਦਾ ਕਹਿਣਾ ਹੈ ਕਿ ਉਹ ਇਨਸਾਫ਼ ਚਾਹੁੰਦੀ ਹੈ। ਜੀਵਨ ਮਸੀਹ ਦੇ ਚੱਕਰ ਵਿੱਚ ਫਸ ਕੇ ਉਹ ਕਿਤੇ ਦੀ ਨਹੀਂ ਰਹੀ। ਉਹ ਸਿਰਫ ਆਪਣੇ ਖੁਸ਼ਹਾਲ ਭਵਿੱਖ ਲਈ ਵਿਆਹ ਕਰਵਾਉਣਾ ਚਾਹੁੰਦੀ ਹੈ। ਜੇਕਰ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਉਸਦੇ ਘਰ ਜਾਕੇ ਆਤਮ ਹੱਤਿਆ ਕਰਨ ਨੂੰ ਮਜਬੂਰ ਹੋ ਜਾਵਾਂਗੀ।

Have something to say? Post your comment

 

More in Chandigarh

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਕਿਡਨੀ ਮਰੀਜ਼ਾਂ ਲਈ ਬਣੀ ਵਰਦਾਨ

ਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼

ਖੇਤੀਬਾੜੀ ਵਿਭਾਗ ਵੱਲੋ ਸਾਉਣੀ ਦੀਆਂ ਫਸਲਾਂ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਸਿਵਲ ਸਰਜਨ ਵਲੋਂ ਢਕੋਲੀ ਵਿਖੇ ਡੇਂਗੂ ਰੋਕਥਾਮ ਮੁਹਿੰਮ ਦਾ ਨਿਰੀਖਣ

ਏ.ਡੀ.ਸੀ. ਵੱਲੋਂ ਡਿਫਾਇਨ ਓਵਰਸੀਜ਼ ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 100ਵਾਂ ਦਿਨ: ਪੰਜਾਬ ਪੁਲਿਸ ਵੱਲੋਂ 635 ਥਾਵਾਂ ‘ਤੇ ਛਾਪੇਮਾਰੀ; 334 ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸੈਨਿਕ ਸਕੂਲ ਕਪੂਰਥਲਾ ਦੀ ਇਮਾਰਤ ਦੀ ਰੈਸਟੋਰੇਸ਼ਨ ਦਾ ਕੰਮ ਜਲਦੀ ਸ਼ੁਰੂ ਕਰਨ ਲਈ ਅਧਿਕਾਰੀਆਂ ਨਾਲ ਅਹਿਮ ਮੀਟਿੰਗ

ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ; ਸੂਬਾ ਵਾਸੀ ਭਾਜਪਾ ਦੀਆਂ ਸੌੜੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਣਗੇ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਭਗਵੰਤ ਮਾਨ ਸਰਕਾਰ ਜੀ.ਐਸ.ਟੀ. ਕਾਨੂੰਨਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣ ਲਈ ਵਚਨਬੱਧ: ਹਰਪਾਲ ਸਿੰਘ ਚੀਮਾ