Saturday, January 03, 2026
BREAKING NEWS

Malwa

ਜ਼ਿਲ੍ਹਾ ਪ੍ਰਸ਼ਾਸਨ ਨੇ 9 ਸਾਲਾ ਗੁੰਮਸ਼ੁਦਾ ਬੱਚੇ ਨੂੰ ਸੁਰੱਖਿਅਤ ਯੂ.ਪੀ. ਵਿਖੇ ਪਰਿਵਾਰ ਨੂੰ ਸੌਂਪਿਆ

May 13, 2021 08:28 PM
SehajTimes

ਪਟਿਆਲਾ : ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਵਿਖੇ ਰਹਿ ਰਹੇ ਇੱਕ ਕਰੀਬ 9 ਸਾਲਾ ਬੱਚੇ ਨੂੰ ਸੁਰੱਖਿਅਤ ਉਸਦੇ ਮਾਪਿਆਂ ਕੋਲ ਯੂ.ਪੀ. ਵਿਖੇ ਪਹੁੰਚਾਇਆ ਹੈ। ਇਹ ਬੱਚਾ ਕਰੀਬ ਸਵਾ ਸਾਲ ਪਹਿਲਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਵਿਖੇ ਮਿਲਿਆ ਸੀ। ਜਿਸ ਨੂੰ ਕਿ ਬਾਅਦ ਵਿੱਚ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਵਿਖੇ ਠਹਿਰਾਇਆ ਗਿਆ, ਜਿੱਥੇ ਕਿ ਜ਼ਿਲ੍ਹਾ ਬਾਲ ਭਲਾਈ ਕਮੇਟੀ ਵੱਲੋਂ ਇਸ ਬੱਚੇ ਦੀ ਲਗਾਤਾਰ ਕਾਉਂਸਲਿੰਗ ਕੀਤੀ ਗਈ ਅਤੇ ਇਸਦੇ ਘਰ ਦਾ ਪਤਾ ਲਗਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮਿਤੀ 10 ਮਈ 2021 ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਮੁਹੱਈਆ ਕਰਵਾਈ ਗਈ ਮਦਦ ਅਤੇ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਪਟਿਆਲਾ ਵੱਲੋਂ ਇਸ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੂਰੀਆਂ ਹਦਾਇਤਾਂ ਦਾ ਪਾਲਣਾ ਕਰਦਿਆਂ ਬੱਚੇ ਨੂੰ ਸੁਰੱਖਿਅਤ ਉਸਦੇ ਪਿੱਤਰੀ ਸੂਬੇ ਯੂ.ਪੀ. ਦੀ ਬਾਲ ਭਲਾਈ ਕਮੇਟੀ ਦੁਆਰਾ ਉਸਦੇ ਮਾਤਾ-ਪਿਤਾ ਨੂੰ ਸੌਂਪਿਆ ਗਿਆ।

Have something to say? Post your comment

 

More in Malwa

ਐਸਡੀਐਮ ਨੇ ਲਾਊਡ ਸਪੀਕਰਾਂ ਦੀ ਆਵਾਜ਼ ਨਿਰਧਾਰਤ ਸੀਮਾ ਵਿੱਚ ਰੱਖਣ ਦੇ ਦਿਤੇ ਆਦੇਸ਼ 

ਓਬੀਸੀ ਫਰੰਟ ਦਾ ਵਫ਼ਦ ਚੇਅਰਮੈਨ ਡਾਕਟਰ ਥਿੰਦ ਨੂੰ ਮਿਲਿਆ 

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਨਵੇਂ ਵਰ੍ਹੇ ਦੇ ਪਹਿਲੇ ਦਿਨ ਸੁਨਾਮ ਨੂੰ ਮਿਲਿਆ 55 ਕਰੋੜ ਰੁਪਏ ਦਾ ਤੋਹਫ਼ਾ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਵਰੇਜ਼ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ 

ਸਾਹਿਬਜ਼ਾਦਿਆਂ ਦੀ ਯਾਦ 'ਚ ਟੇਕਸੀ ਸਟੈਂਡ ਵੱਲੋਂ ਪਿੰਡ ਸੰਦੌੜ ਵਿਖੇ ਚਾਹ ਦਾਲ ਰੋਟੀ ਦਾ ਲੰਗਰ ਲਗਾਇਆ ਗਿਆ

ਮੰਤਰੀ ਅਮਨ ਅਰੋੜਾ ਨੇ ਸੜਕ ਦਾ ਰੱਖਿਆ ਨੀਂਹ ਪੱਥਰ 

ਨਵੇਂ ਸਾਲ ਮੌਕੇ ਸ਼੍ਰੀ ਰਾਮ ਆਸ਼ਰਮ ਮੰਦਰ 'ਚ ਸਮਾਗਮ ਆਯੋਜਿਤ 

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਕਾਸ਼ ਕੁਟੀਆ ਪਿੰਡ ਮਹੌਲੀ ਖੁਰਦ ਵਿਖੇ ਨਗਰ ਕੀਰਤਨ ਆਯੋਜਿਤ