Wednesday, September 17, 2025

Malwa

ਕੂੜਾ ਪ੍ਰਬੰਧਨ ’ਚ ਵੱਡੀ ਪੁਲਾਂਘ : ਪਟਿਆਲਾ ’ਚ ਮੈਟੀਰੀਅਲ ਰਿਕਵਰੀ ਸਹੂਲਤ ਅਤੇ ਪਲਾਸਟਿਕ ਰੀਸਾਈਕਲਿੰਗ ਪਲਾਂਟ ਦੀ ਸ਼ੁਰੂਆਤ

September 07, 2024 01:36 PM
SehajTimes

ਪਟਿਆਲਾ : ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੀ ਪਲਾਸਟਿਕ ਤੇ ਮਲਬੇ ਨੂੰ ਰੀਸਾਈਕਲ ਕਰਨ ਲਈ ਭਾਰਤੀ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ ਦੇ ਸਹਿਯੋਗ ਤੇ ਐਸ.ਬੀ.ਆਈ ਕਾਰਡ ਐਂਡ ਪੇਮੈਂਟ ਸਰਵਿਸਿਜ਼ ਲਿਮਟਿਡ ਦੀ ਸੀ.ਐਸ.ਆਰ ਪਹਿਲੀ ਕਦਮੀ ਨਾਲ ਪਟਿਆਲਾ ਵਿਖੇ ਪ੍ਰੋਜੈਕਟ ਮਾਸ ਤਹਿਤ 10 ਟਨ ਪ੍ਰਤੀ ਦਿਨ ਸਮਰੱਥਾ ਵਾਲੇ ਮੈਟੀਰੀਅਲ ਰਿਕਵਰੀ ਸਹੂਲਤ ਅਤੇ ਪਲਾਸਟਿਕ ਰੀਸਾਈਕਲਿੰਗ ਪਲਾਂਟ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਪਲਾਂਟ ਦਾ ਉਦਘਾਟਨ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕੀਤਾ। ਜ਼ਿਕਰਯੋਗ ਹੈ ਕਿ ਇਹ ਪਲਾਸਟਿਕ ਰੀਸਾਈਕਲਿੰਗ ਸਹੂਲਤ ਪ੍ਰੋਜੈਕਟ ਮਾਸ ਦੇ ਤਹਿਤ ਦੂਜੀ ਵੱਡੀ ਉਪਲਬਧੀ ਹੈ, ਇਸ ਤੋਂ ਪਹਿਲਾਂ ਗਰੇਟਰ ਨੋਇਡਾ, ਉਤਰ ਪ੍ਰਦੇਸ਼ ਵਿੱਚ ਪਹਿਲੀ ਸਹੂਲਤ ਸਥਾਪਿਤ ਕੀਤੀ ਗਈ ਸੀ। ਪਟਿਆਲਾ ਦੇ ਇਸ ਨਵੇਂ ਪਲਾਂਟ ਦੀ ਖ਼ਾਸੀਅਤ ਇਹ ਹੈ ਕਿ ਇਹ ਸ਼ਹਿਰ ਵਿਚ ਪਹਿਲੀ ਅਜਿਹੀ ਸਹੂਲਤ ਹੈ ਜੋ ਪਲਾਸਟਿਕ ਕਚਰੇ ਨੂੰ ਲੈਂਡਫਿਲ ਤੋਂ ਰੋਕਣ ਵਿੱਚ ਅਤੇ ਕਚਰਾ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਹੋਵੇਗੀ।


 ਇਸ ਸਮਾਗਮ ’ਚ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਐਸ.ਡੀ.ਓ. ਪਵਨ ਸ਼ਰਮਾ, ਆਈ.ਪੀ.ਸੀ.ਏ ਦੇ ਡਾਇਰੈਕਟਰ ਆਸ਼ੀਸ਼ ਜੈਨ, ਸਕੱਤਰ ਅਜੈ ਗਰਗ ਅਤੇ  ਡਿਪਟੀ ਡਾਇਰੈਕਟਰ ਡਾ. ਰਾਧਾ ਗੋਇਲ ਸ਼ਾਮਲ ਸਨ। ਅਦਿੱਤਿਆ ਡੇਚਲਵਾਲ ਨੇ ਇਸ ਮੌਕੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਪਲਾਸਟਿਕ ਰੀਸਾਈਕਲਿੰਗ ਦੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ  ਹੈ ਅਤੇ ਸ਼ਹਿਰ ਵਿੱਚ ਗਿਲਾ ਕੂੜਾ ਪ੍ਰਬੰਧਨ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨਾ ਹੈ। ਉਦਘਾਟਨ ਮੌਕੇ 'ਤੇ ਆਸ਼ੀਸ਼ ਜੈਨ ਨੇ ਪਟਿਆਲਾ ਨਗਰ ਨਿਗਮ ਅਤੇ ਐਸ.ਬੀ.ਆਈ. ਕਾਰਡ ਐਂਡ ਪੇਮੈਂਟ ਸਰਵਿਸਿਜ਼ ਲਿਮਟਿਡ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ।

Have something to say? Post your comment