Tuesday, July 01, 2025

Haryana

ਵਿਧਾਨਸਭਾ ਆਮ ਚੋਣ ਦੇ ਲਈ 5 ਸਤੰਬਰ, 2024 ਨੁੰ ਹੋਵੇਗੀ ਨੋਟੀਫਿਕੇਸ਼ਨ ਜਾਰੀ

September 05, 2024 03:17 PM
SehajTimes

ਨਾਮਜਦਗੀ ਦੇ ਸਮੇਂ ਉਮੀਦਵਾਰ ਨੂੰ ਆਪਣੇ ਨਾਲ 4 ਲੋਕਾਂ ਨੁੰ ਲਿਆਉਣ ਦੀ ਹੋਵੇਗੀ ਮੰਜੂਰੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਦੇ ਆਮ ਚੋਣਾਂ ਲਈ 5 ਸਤੰਬਰ, 2024 ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗੀ ਅਤੇ ਇਸੀ ਦਿਨ ਤੋਂ ਹੀ ਨਾਮਜਦਗੀ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ 12 ਸਤੰਬਰ, 2024 ਤਕ ਭਰੇ ਜਾ ਸਕਦੇ ਹਨ। 13 ਸਤੰਬਰ, 2024 ਨੂੰ ਨਾਮਜਦਗੀ ਪੱਤਰਾਂ ਦੀ ਸਮੀਖਿਆ ਕੀਤੀ ਜਾਵੇਗੀ। 16 ਸਤੰਬਰ, 2024 ਤਕ ਨਾਮਜਦਗੀ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਵੋਟਿੰਗ 5 ਅਕਤੂਬਰ ਅਤੇ ਗਿਣਤੀ 8 ਅਕਤੂਬਰ, 2024 ਨੁੰ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਨਾਮਜਦਗੀ ਪ੍ਰਕ੍ਰਿਆ ਦੌਰਾਨ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ (ਆਰਓ), ਸਹਾਇਕ ਰਿਟਰਨਿੰਗ ਅਧਿਕਾਰੀ (ਏਆਰਓ) ਦੇ ਦਫਤਰ ਵਿਚ ਆਪਣੇ ਨਾਲ ਵੱਧ ਤੋਂ ਵੱਧ 4 ਲੋਕਾਂ ਨੁੰ ਲਿਆਉਣ ਦੀ ਮੰਜੂਰੀ ਹੋਵੇਗੀ। ਨਾਲ ਹੀ ਆਰਓ/ਏਆਰਓ ਦਫਤਰ ਦੇ 100 ਮੀਟਰ ਦੇ ਘੇਰੇ ਵਿਚ ਵੱਧ ਤੋਂ ਵੱਧ 3 ਵਾਹਨ ਲਿਆਏ ਜਾ ਸਕਦੇ ਹਨ।

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਉਮੀਦਵਾਰ ਆਪਣਾ ਨਾਮਜਦਗੀ ਪੱਤਰ ਸਬੰਧਿਤ ਰਿਟਰਨਿੰਗ ਅਧਿਕਾਰੀ (ਆਰਓ), ਸਹਾਇਕ ਰਿਟਰਨਿੰਗ ਅਧਿਕਾਰੀ (ਏਆਰਓ) ਦੇ ਦਫਤਰ ਵਿਚ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਬਾਅਦ 3 ਵਜੇ ਤਕ ਜਮ੍ਹਾ ਕਰਵਾ ਸਕਦੇ ਹਨ। ਉੋਨ੍ਹਾਂ ਨੇ ਦਸਿਆ ਕਿ ਰਿਟਰਨਿੰਗ ਅਧਿਕਾਰੀ (ਆਰਓ), ਸਹਾਇਕ ਰਿਟਰਨਿੰਗ ਅਧਿਕਾਰੀ (ਏਆਰਓ) ਆਪਣੇ ਦਫਤਰ ਤੇ ਹੋਰ ਸਰਕਾਰੀ ਦਫਤਰਾਂ, ਜਿੱਥੇ ਲੋਕਾਂ ਦਾ ਆਪਣੇ ਕੰਮਾਂ ਲਈ ਆਉਣਾ-ਜਾਣਾ ਰਹਿੰਦਾ ਹੈ ਉੱਥੇ 5 ਸਤੰੰਬਰ ਨੂੰ ਸਵੇਰੇ ਸੂਚਨਾ ਪੱਟਿਆਂ 'ਤੇ ਨਾਮਜਦਗੀ ਨਾਲ ਸਬੰਧਿਤ ਸੂਚਨਾ ਪ੍ਰਦਰਸ਼ਿਤ ਕਰਨ।

ਨਾਮਜਦਗੀ ਆਨਲਾਇਨ ਤੇ ਆਫਲਾਇਨ ਮੋਡ ਵਿਚ ਕਰਵਾਈ ਜਾ ਸਕਦੀ ਹੈ ਜਮ੍ਹਾ

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਕਮਿਸ਼ਨ ਨੇ ਉਮੀਦਵਾਰਾਂ ਨੂੰ ਨਾਮਜਦਗੀ ਭਰਨ ਲਈ ਆਫਲਾਇਨ ਨਾਮਜਦਗੀ ਦੇ ਨਾਲ-ਨਾਲ ਆਨਲਾਇਨ ਨਾਮਜਦਗੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ। ਜੋ ਉਮੀਦਵਾਰ ਆਨਲਾਇਨ ਨਾਮਜਦਗੀ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ https://suvidha.eci.gov.in ’'ਤੇ ਆਪਣਾ ਅਕਾਊਂਟ ਬਣਾ ਕੇ ਨਾਮਜਦਗੀ ਫਾਰਮ ਭਰਨਾ ਹੋਵੇਗਾ ਅਤੇ ਸੁਰੱਖਿਆ ਰਕਮ ਜਮ੍ਹਾ ਕਰਵਾ ਕੇ ਰਿਟਰਨਿੰਗ ਅਧਿਕਾਰੀ ਦੇ ਕੋਲ ਨਾਮਜਦਗੀ ਜਮ੍ਹਾ ਕਰਨ ਲਈ ਸਮੇਂ ਦਾ ਚੋਣ ਕਰਨਾ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਜੇਕਰ ਕੋਈ ਉਮੀਦਵਾਰ ਆਨਲਾਇਨ ਰਾਹੀਂ ਨਾਮਜਦਗੀ ਬਿਨੈ ਕਰਦਾ ਹੈ ਤਾਂ ਉਸ ਨੂੰ ਪ੍ਰਿੰਟਆਊਟ ਲੈ ਕੇ ਇਸ ਨੂੰ ਨੋਟਰੀ ਤੋਂ ਤਸਦੀਕ ਕਰਵਾ ਕੇ ਜਰੂਰੀ ਦਸਤਾਵੇਜਾਂ ਦੇ ਨਾਲ ਰਿਟਰਨਿੰਗ ਅਧਿਕਾਰੀ ਨੂੰ ਨਿਜੀ ਰੂਪ ਨਾਲ ਬਿਨੈ ਜਮ੍ਹਾ ਕਰਨਾ ਹੋਵੇਗਾ।

ਵਿਧਾਨਸਭਾ ਖੇਤਰ ਵਿਚ ਚੋਣ ਖਰਚ ਦੀ ਵੱਧ ਤੋਂ ਵੱਧ ਸੀਮਾ 40 ਲੱਖ ਰੁਪਏ

ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਲਈ ਵਿਧਾਨਸਭਾ ਖੇਤਰ ਵਿਚ ਚੋਣ ਖਰਚ ਦੀ ਵੱਧ ਤੋਂ ਵੱਧ ਸੀਮਾ 40 ਲੱਖ ਰੁਪਏ ਹੈ। ਉਮੀਦਵਾਰਾਂ ਜਾਂ ਰਾਜਨੀਤਕ ਪਾਰਟੀਆਂ ਵੱਲੋਂ 10 ਹਜਾਰ ਰੁਪਏ ਤੋਂ ਵੱਧ ਦਾ ਚੋਣ ਖਰਚ ਸਾਰੀ ਸਥਿਤੀਆਂ ਵਿਚ ਕ੍ਰਾਸਡ ਅਕਾਊਂਟ ਪੇਯੀ ਚੈਕ, ਡੰਾਫਟ, ਆਰਟੀਜੀਐਸਐਨਈਐਫਟੀ ਜਾਂ ਚੋਣ ਦੇ ਉਦੇਸ਼ ਨਾਲ ਖੋਲੇ ਗਏ ਉਮੀਦਵਾਰ ਦੇ ਬੈਂਕ ਖਾਤੇ ਨਾਲ ਜੁੜੇ ਕਿਸੀ ਹੋਰ ਇਲੈਕਟ੍ਰੋਨਿਕ ਮੋਡ ਵੱਲੋਂ ਕਰਨਾ ਹੋਵੇਗਾ।

ਨਾਮਜਦਗੀ ਦੇ ਸਮੇਂ ਉਮੀਦਵਾਰ ਨੂੰ ਸੁਰੱਖਿਆ ਰਕਮ ਵਜੋ ਕਰਵਾਉਣੇ ਹੋਣਗੇ 10 ਹਜਾਰ ਰੁਪਏ ਜਮ੍ਹਾ

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨਸਭਾ ਚੋਣ ਖੇਤਰ ਦੇ ਚੋਣ ਲਈ ਨਾਮਜਦਗੀ ਦੇ ਸਮੇਂ ਉਮੀਦਵਾਰ ਨੂੰ ਸੁਰੱਖਿਆ ਰਕਮ ਵਜੋ 10 ਹਜਾਰ ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ, ਜੋ ਉਮੀਦਵਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ, ਉਨ੍ਹਾਂ ਨੂੰ ਸਬੰਧਿਤ ਚੋਣਾ ਵਿਚ ਅੱਧੀ ਰਕਮ ਮਤਲਬ 5 ਹਜਾਰ ਰੁਪਏ ਸੁਰੱਖਿਆ ਰਕਮ ਵਜੋ ਜਮ੍ਹਾ ਕਰਵਾਉਣੀ ਹੋਵੇਗੀ, ਚਾਹੇ ਉਹ ਆਮ ਚੋਣ ਖੇਤਰ ਤੋਂ ਚੋਣ ਲੜ ਰਿਹਾ ਹੋਵੇ ਜਾਂ ਰਾਖਵਾਂ ਚੋਣ ਖੇਤਰ ਤੋਂ।

ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦੇ ਹਲਫਨਾਮੇ ਦੇ ਭਰਨੇ ਹੋਣਗੇ ਸਾਰੇ ਕਾਲਮ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦੇ ਨਾਲ ਦਾਖਿਲ ਕੀਤੇ ਜਾਣ ਵਾਲੇ ਹਲਫਨਾਮੇ ਵਿਚ ਸਾਰੇ ਕਾਲਮ ਭਰਨੇ ਹੋਣਗੇ। ਜੇਕਰ ਹਲਫਨਾਮੇ ਵਿਚ ਕੋਈ ਕਾਲਮ ਖਾਲੀ ਰਹਿ ਜਾਂਦਾ ਹੈ, ਤਾਂ ਰਿਟਰਨਿੰਗ ਅਧਿਕਾਰੀ ਉਮੀਦਵਾਰ ਨੂੰ ਸਾਰੇ ਕਾਲਮ ਵਿਧੀਵਤ ਭਰੇ ਹੋਏ ਸੋਧ ਹਲਫਨਾਮਾ ਦਾਖਲ ਕਰਨ ਲਈ ਨੋਟਿਸ ਜਾਰੀ ਕਰੇਗਾ। ਅਜਿਹੇ ਨੋਟਿਸ ਦੇ ਬਾਅਦ ਵੀ ਜੇਕਰ ਕੋਈ ਉਮੀਦਵਾਰ ਸਾਰੇ ਪਹਿਲੂਆਂ ਤੋਂ ਪੂਰਨ ਹਲਫਨਾਮਾ ਦਾਖਲ ਕਰਨ ਵਿਚ ਦੇਰੀ ਰਹਿੰਦੀ ਹੈ, ਤਾਂ ਜਾਂਚ ਦੇ ਸਮੇਂ ਚੋਣ ਅਧਿਕਾਰੀ ਵੱਲੋਂ ਨਾਮਜਦਗੀ ਪੱਤਰ ਨਾਮੰਜੂਰ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਨਾਮਜਦਗੀ ਪ੍ਰਕ੍ਰਿਆ ਨਾਲ ਸਬੰਧਿਤ ਤਿਆਰੀਆਂ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ ਅਤੇ ਜਿਲ੍ਹਾ ਚੋਣ ਅਧਿਕਾਰੀ ਅਨੁਸਾਰ ਨਾਮਜਦਗੀ ਨਾਲ ਸਬੰਧਿਤ ਸਾਰੀ ਤਿਆਰੀਆਂ ਪੂਰੀ ਕੀਤੀਆਂ ਗਈਆਂ ਹਨ।

Have something to say? Post your comment

 

More in Haryana

PM ਨਰੇਂਦਰ ਮੋਦੀ ਦੀ ਉੜਾਨ ਯੋਜਨਾ ਅਤੇ CM ਨਾਇਬ ਸੈਣੀ ਦੇ ਨੌਨ-ਸਟਾਪ ਵਿਕਾਸ ਨੂੰ ਹਵਾਈ ਗਤੀ ਦੇਣਾ ਹੀ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦਾ ਟੀਚਾ : ਵਿਪੁਲ ਗੋਇਲ

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

ਕੈਬੀਨੇਟ ਨੇ ਵਿਕਾਸ ਪਰਿਯੋਜਨਾਵਾਂ, 2025 ਲਈ ਨਵੀਂ ਭੂਮੀ ਖਰੀਦ ਨੀਤੀ ਨੂੰ ਦਿੱਤੀ ਮੰਜੂਰੀ

ਹਰਿਆਣਾ ਕੈਬੀਨਟ ਨੇ ਹਰਿਆਣਾ ਸੇਵਾ ਦਾ ਅਧਿਕਾਰ ਨਿਯਮ, 2014 ਦੇ ਨਿਯਮ 9 ਵਿੱਚ ਸੰਸ਼ੋਧਨ ਨੂੰ ਮੰਜੂਰੀ ਦਿੱਤੀ

ਹਰਿਆਣਾ ਕੈਬੀਨੇਟ ਨੇ ਏਸੀਬੀ ਦਾ ਨਾਮ ਬਦਲਕੇ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ, ਹਰਿਆਣਾ ਕਰਣ ਨੂੰ ਦਿੱਤੀ ਮੰਜੂਰੀ

ਜੇਕਰ ਕੋਈ ਡਾਕਟਰ ਗੈਰ-ਕਾਨੂੰਨੀ ਗਰਭਪਾਤ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ : ਸੁਧੀਰ ਰਾਜਪਾਲ

ਖੋਰੀ ਪਿੰਡ ਵਿੱਚ ਉੱਪ-ਸਿਹਤ ਕੇਂਦਰ ਦੀ ਮੰਜੂਰੀ ਲਈ ਸਿਹਤ ਮੰਤਰੀ ਦਾ ਪ੍ਰਗਟਾਇਆ ਧੰਨਵਾਦ

ਸ਼ਰਾਬ ਦੀ ਦੁਕਾਨਾਂ ਦੀ ਨੀਲਾਮੀ ਵਿੱਚ ਕਿਸੇ ਵੀ ਤਰ੍ਹਾ ਦੀ ਧਮਕੀ ਜਾਂ ਦਖਲਅੰਦਾਜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡਾ. ਸੁਮਿਤਾ ਮਿਸ਼ਰਾ

ਆਰਟੀਐਸ ਕਮੀਸ਼ਨ ਨੇ ਬਿਜਲੀ ਵਿਭਾਗ ਦੇ ਕਰਮਚਾਰੀ 'ਤੇ ਲਗਾਇਆ ਜੁਰਮਾਨਾ

ਰਾਸ਼ਟਰੀ ਖੇਡ 2025 ਵਿੱਚ ਨੈਟਬਾਲ ਵਿੱਚ ਗੋਲਡ ਮੈਡਲ ਜਿੱਤਣ 'ਤੇ ਸਿਹਤ ਮੰਤਰੀ ਆਰਤੀ ਸਿੰਘ ਰਾਚ ਨੇ ਕਰਮਚਾਰੀ ਨੂੰ ਕੀਤਾ ਸਨਮਾਨਿਤ