Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਜ਼ਿਲ੍ਹੇ ਵਿੱਚ ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀ ਕਾਰਜਸ਼ੀਲ

September 05, 2024 03:14 PM
SehajTimes

ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀ ਦੀ ਕਾਰਜਪ੍ਰਣਾਲੀ ਬਾਰੇ ਵਿਚਾਰ ਵਟਾਂਦਰਾ 

ਲਾਵਰਿਸ ਹਾਲਾਤ ਵਿੱਚ ਜਾਂ ਲੋੜਵੰਦ ਬੱਚੇ ਬਾਰੇ ਸੂਚਨਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫੋਨ ਨੰ: 9914310010 ਨੂੰ ਦਿੱਤੀ ਜਾਵੇ

 
ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਐਂਮਰਜੈਂਸੀ ਹਾਲਾਤਾਂ ਵਿੱਚ, ਮਾਤਾ-ਪਿਤਾ ਤੋਂ ਵਿਰਵੇ ਮਿਲੇ 0-6 ਸਾਲ ਤੱਕ ਦੇ ਬੱਚਿਆਂ ਦੀ ਸਾਂਭ-ਸੰਭਾਲ ਦੇ ਲਈ ਅਤੇ ਇਹਨਾਂ ਬੱਚਿਆਂ ਨੂੰ ਅਡਾਪਸ਼ਨ ਪ੍ਰਕਿਰਿਆ ਵਿੱਚ ਪਾਉਣ ਦੇ ਸਬੰਧ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਵੱਲੋਂ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਵਾਟਰ ਨੰਬਰ 30, ਅਫਸਰ ਕਲੌਨੀ ਫਤਹਿਗੜ੍ਹ ਸਾਹਿਬ ਨੂੰ ਸਰਕਾਰੀ ਐੱਸ.ਏ.ਏ. ਸਪੈਸ਼ੇਲਾਈਜ਼ਡ ਅਡਾਪਸ਼ਨ ਏਜੰਸੀ ਵੱਜੋਂ ਘੋਸ਼ਿਤ ਕੀਤਾ ਗਿਆ ਹੈ। ਇਸ ਏਜੰਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ ਹੈ। ਉਕਤ ਸੰਸਥਾ ਬਾਰੇ ਡੀਟੇਲ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਹਿਮੀ ਵੱਲੋਂ ਦੱਸਿਆ ਗਿਆ ਕਿ ਇਸ ਸੰਸਥਾ ਵਿੱਚ 10 ਬੱਚਿਆ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ। ਇਹ ਏਜੰਸੀ ਜੁਵੇਨਾਇਲ ਜਸਟਿਸ ਐਕਟ (ਬੱਚਿਆ ਦੀ ਦੇਖਭਾਲ ਅਤੇ ਸੁਰੱਖਿਆ) 2015, ਸੋਧ 2021, ਜੁਵੇਨਾਇਲ ਜਸਟਿਸ ਰੂਲਜ਼ 2016 ਅਤੇ ਕੇਂਦਰ/ ਰਾਜ ਸਰਕਾਰ ਦੁਆਰਾ ਸਮੇਂ-ਸਮੇਂ ਤੇ ਬਣਾਏ ਉਪਬੰਧਾ ਦੀ ਪਾਲਣਾ ਕਰਨ ਲਈ ਪਾਬੰਦ ਹੋਵੇਗੀ। 
 
ਇਸ ਸਬੰਧੀ ਵਿਭਾਗ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਬਤੋਰ ਮੈਨੇਜਰ/ਕੋਆਰਡੀਨੇਟਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਏਜੰਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਮੂਹ ਜਿਲ੍ਹਾ ਵਾਸਿਆਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਕੋਈ ਲਾਵਰਿਸ ਹਾਲਾਤ ਵਿੱਚ ਜਾਂ ਲੋੜਵੰਦ ਬੱਚੇ ਦੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਸਦੀ ਸੂਚਨਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ (ਫੋਨ ਨੰ: 9914310010) ਨੂੰ ਦਿੱਤੀ ਜਾਵੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਇਸ਼ਾ ਸਿੰਗਲ, ਗੁਰਮੀਤ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ, ਡਾ. ਸਰਿਤਾ ਡੀ.ਐਮ.ਸੀ, ਸਿਵਲ ਸਰਜਨ ਦਫਤਰ, ਰਮਨਦੀਪ ਕੌਰ ਐਸ.ਆਈ. ਨੁਮਾਇੰਦਾ ਐਸ ਐਚ ਓ ਵਿਮਨ ਸੈੱਲ, ਦਲਜੀਤ ਸਿੰਘ ਜੇ.ਆਈ ਪੀ. ਡਬਲਿਊ.ਡੀ ਵਿਭਾਗ ਸਰਹਿੰਦ, ਅਨਿਲ ਗੁਪਤਾ ਚੇਅਰਮੈਨ ਬਾਲ ਭਲਾਈ ਕਮੇਟੀ ਅਤੇ ਨੇਹਾ ਸਿੰਗਲਾ ਸੁਰੱਖਿਆ ਅਫਸਰ (ਐਨ.ਆਈ.ਸੀ) ਹਾਜ਼ਰ ਸਨ।
 
 
 

Have something to say? Post your comment

 

More in Malwa

ਦੇਵਭੂਮੀ ਕੁੱਲੂ ਵਿੱਚ ਗੂੰਜਿਆ ਮਨੁੱਖਤਾ ਦਾ ਦਿਵਯ ਸੰਦੇਸ਼

ਸਰਕਾਰੀ ਮੈਡੀਕਲ ਕਾਲਜ ਦੇ ਮਾਈਕਰੋਬਾਇਓਲੋਜੀ ਵਿਭਾਗ ਨੇ ਵਿਸ਼ਵ ਹੱਥਾਂ ਦੀ ਸਾਫ਼ ਸਫ਼ਾਈ ਦਿਵਸ ਮਨਾਇਆ

ਪਟਿਆਲਾ ਵਿੱਚ ਸਾਉਣੀ ਫਸਲਾਂ ਲਈ ਕਿਸਾਨ ਸਿਖਲਾਈ ਕੈਂਪ

ਪਟਿਆਲਾ ਵਿੱਚ ਨੈਸ਼ਨਲ ਲੋਕ ਅਦਾਲਤ 9 ਮਈ ਨੂੰ

ਦਵਾਈਆਂ ਦੀ ਆਨ ਲਾਈਨ ਵਿਕਰੀ ਤੇ ਭੜਕੇ ਕੈਮਿਸਟ 20 ਮਈ ਨੂੰ 'ਭਾਰਤ ਬੰਦ' ਦਾ ਕੀਤਾ ਐਲਾਨ

ਕੱਚੇ ਅਧਿਆਪਕਾਂ ਨੂੰ ਪੁਲਿਸ ਨੇ ਥਾਣੇ 'ਚ ਡੱਕਿਆ

ਫੋਟੋਗ੍ਰਾਫੀ ਐਸੋਸੀਏਸ਼ਨ ਰਕੇਸ਼ ਕੁਮਾਰ ਟੋਨੀ ਚੋਪੜਾ ਪ੍ਰਧਾਨ ਅਤੇ ਦਿਓਲ ਸਟੂਡੀਓ ਵਾਇਸ ਪ੍ਰਧਾਨ ਨਿਯੁਕਤ

ਬਲਾਕ ਸੰਮਤੀ ਮੈਂਬਰ ਚੰਨਾ ਕੈਂਡ ਤੇ ਗਇਕ ਆਤਮਾ ਬੁੱਢੇਵਾਲੀਆ ਵੱਲੋਂ ਪਾਲੀ ਦੇਤਵਾਲੀ ਨਾਲ ਕੀਤਾ ਗਿਆ ਦੁੱਖ ਸਾਂਝਾ

ਪ੍ਰੈਸ ਆਜ਼ਾਦੀ ਦਿਵਸ ਨੂੰ ਸਮਰਪਿਤ ਮੀਡੀਆ ਕਲੱਬ ਵੱਲੋਂ ਖੂਨਦਾਨ ਕੈਂਪ

ਚੇਅਰਮੈਨ ਮਹਿਤਾ ਵੱਲੋਂ ਗੁਰੂ ਰਵਿਦਾਸ ਧਰਮਸ਼ਾਲਾ ਲਈ ਢਾਈ ਲੱਖ ਦਾ ਐਲਾਨ