Monday, November 03, 2025

Majha

ਜ਼ੋਨਲ ਪੱਧਰ ਦਾ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਕਰਵਾਇਆ ਗਿਆ

September 01, 2024 06:34 PM
Manpreet Singh khalra

ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ, ਅੰਮ੍ਰਿਤਸਰ ਖਾਨਕੋਟ ਭਵਨ ਵਿਖੇ  ਜ਼ੋਨਲ ਪੱਧਰ ਦਾ ਸੰਤ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਇੱਕ ਵਾਰੀ ਮੋਹਿਤ ਗੁਪਤਾ ਜੀ ਦੀ ਹਜ਼ੂਰੀ ਵਿੱਚ ਆਯੋਜਿਤ ਹੋਇਆ। ਜਿਸ ਵਿੱਚ ਸੰਤ ਨਿਰੰਕਾਰੀ ਮੰਡਲ ਦੀਆਂ ਕੁੱਲ 40 ਬ੍ਰਾਂਚਾਂਤੋਂ ਇੰਗਲਿਸ਼ ਮੀਡੀਅਮ ਸੰਤ ਸਮਾਗਮ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਅਵਸਰ 'ਤੇ ਬੱਚਿਆਂ ਨੇ ਸੰਪੂਰਣ ਅਵਤਾਰ ਬਾਣੀ, ਸੰਪੂਰਣ ਹਰਦੇਵ ਬਾਣੀ ਦੇ ਸ਼ਬਦਾਂ,  ਅੰਤਾਕਸ਼ਰੀ, ਗੀਤ, ਗਰੁੱਪ ਗੀਤ ਅਤੇ ਸਪੀਚ ਆਦਿ ਗਤੀਵਿਧੀਆਂ ਨਾਲ ਸਤਿਗੁਰੂ ਦਾ ਸੰਦੇਸ਼ ਬੜੇ ਹੀ ਸੁਚੱਜੇ ਢੰਗ ਨਾਲ ਦਿੱਤਾ।

ਡਾਕਟਰ ਮੋਹਿਤ ਗੁਪਤਾ ਜੀ ਚੰਡੀਗੜ੍ਹ ਨੇ ਆਪਣੇ ਪ੍ਰਵਚਨਾਂ ਵਿੱਚ ਫ਼ੁਰਮਾਇਆ ਕਿ ਅਸੀਂ ਇਸ ਮਨੁੱਖਾ ਜੀਵਨ ਵਿੱਚ ਰਹਿੰਦਿਆਂ ਸਤਿਗੁਰੂ ਕੋਲੋਂ ਨਿਰੰਕਾਰ ਪ੍ਰਮਾਤਮਾ ਦੇ ਦਰਸ਼ਨ ਕਰ ਸਕਦੇ ਹਾਂ। ਜਦੋਂ ਪ੍ਰਮਾਤਮਾ ਘਟ-ਘਟ ਵਿੱਚ ਨਜ਼ਰ ਆਉਣ ਲਗਦਾ ਹੈ ਤਾਂ ਸਾਨੂੰ ਬੱਚਿਆਂ ਨੂੰ ਵੀ ਨਿਰੰਕਾਰ ਦਾ ਹੀ ਰੂਪ ਸਮਝਣਾ ਚਾਹੀਦਾ ਹੈ ਹਰ ਤਰ੍ਹਾਂ ਦੇ ਭੇਦਭਾਵ ਹਿਰਦਿਆਂ ਚੋਂ ਖ਼ਤਮ ਹੋ ਜਾਂਦੇ ਹਨ ਤੇ ਪਰ ਉਪਕਾਰ ਦੀ ਭਾਵਨਾ ਦਾ ਜਨਮ ਹੁੰਦਾ ਹੈ। ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਹਰ ਇਨਸਾਨ ਨੂੰ ਪ੍ਰਮਾਤਮਾ ਨਾਲ ਜੋੜ ਕੇ ਇਨਸਾਨੀਅਤ ਦਾ ਸਬਕ ਪੜ੍ਹਾ ਰਹੇ ਹਨ। ਇਸ ਮੌਕੇ 'ਤੇ ਸੰਤ ਨਿਰੰਕਾਰੀ ਮੰਡਲ, ਅੰਮ੍ਰਿਤਸਰ 13 ਏ ਦੇ ਜ਼ੋਨਲ ਇੰਚਾਰਜ ਸ੍ਰੀ ਰਾਕੇਸ਼ ਸੇਠੀ ਜੀ ਨੇ ਦੱਸਿਆ ਕਿ ਸਤਿਗੁਰੂ ਮਾਤਾ ਜੀ ਦੀ ਸਿੱਖਿਆ ਹੈ ਬੱਚੇ ਵੀ ਨਿਰੰਕਾਰ ਦਾ ਹੀ ਰੂਪ ਹਨ ਇਸੇ ਵਿਸ਼ਾਲ ਸੋਚ ਦਾ ਨਤੀਜਾ ਹੈ ਕਿ ਅੱਜ ਹਰ ਨਿਰੰਕਾਰੀ ਪਰਿਵਾਰ ਵਿੱਚ ਬੱਚਿਆਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਤੇ ਨਿਰੰਕਾਰੀ ਘਰ ਸਵਰਗ ਦਾ ਨਕਸ਼ਾ ਬਣ ਗਏ ਹਨ। ਸਤਿਗੁਰੂ ਦੀ ਸਿੱਖਿਆ ਨੂੰ ਅਪਨਾ। ਇਸ ਅਵਸਰ 'ਤੇ ਬ੍ਰਾਂਚ ਸੰਯੋਜਕ ਅੰਮ੍ਰਿਤਸਰ ਮਹਾਤਮਾ ਸੂਰਜ ਪ੍ਰਕਾਸ਼ ਜੀ ਨੇ ਵੱਖ-ਵੱਖ ਬ੍ਰਾਂਚਾਂ ਤੋਂ ਆਈ ਸਮੂਹ ਸੰਗਤ ਦਾ ਸਵਾਗਤ ਅਤੇ ਧੰਨਵਾਦ ਕੀਤਾ।

Have something to say? Post your comment

 

More in Majha

ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਮੇਤ ਸੱਤ ਵਿਅਕਤੀ 15 ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ

ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਨੌਂ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਹੁਨਰ ਵਿੱਚ ਹੋਰ ਨਿਖਾਰ ਲਿਆਉਣ ਲਈ "ਦਿ ਇੰਗਲਿਸ਼ ਐੱਜ" ਪ੍ਰੋਗਰਾਮ ਸ਼ੁਰੂ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ

ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 4 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਸੰਭਾਵੀ ਅੱਤਵਾਦੀ ਹਮਲਾ ਟਲਿ਼ਆ; ਅੰਮ੍ਰਿਤਸਰ ਵਿੱਚ ਆਰ.ਪੀ.ਜੀ. ਅਤੇ ਲਾਂਚਰ ਸਮੇਤ ਦੋ ਗ੍ਰਿਫ਼ਤਾਰ

ਤਸਕਰੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਚਾਰ ਗਲੋਕ ਪਿਸਤੌਲਾਂ, 2 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ

ਅੰਮ੍ਰਿਤਸਰ ਵਿੱਚ ਸੰਖੇਪ ਮੁਕਾਬਲੇ ਉਪਰੰਤ ਗੈਂਗਸਟਰ ਜਸਵੀਰ ਸਿੰਘ ਉਰਫ ਲੱਲਾ ਕਾਬੂ; ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਹਥਿਆਰ ਅਤੇ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼; 10 ਪਿਸਤੌਲਾਂ, 500 ਗ੍ਰਾਮ ਅਫੀਮ ਸਮੇਤ ਤਿੰਨ ਕਾਬੂ

ਦੀਵਾਲੀ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਭਰ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ ਅਲਰਟ ਵਧਾਉਣ ਦੇ ਹੁਕਮ