Sunday, October 12, 2025

National

ਕੋਰੋਨਾ ਤਰਾਸਦੀ : ਗੰਗਾ ਕੰਢੇ ਦਫ਼ਨ ਲਾਸ਼ਾਂ ਮੀਂਹ ਪੈਣ ਕਾਰਨ ਆਈਆਂ ਬਾਹਰ, ਕੁੱਤਿਆਂ ਨੇ ਕੀਤਾ ਹਮਲਾ

May 13, 2021 03:23 PM
SehajTimes

ਕਾਨਪੁਰ : ਕਾਨਪੁਰ ਨੇੜੇ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦਾ ਅੰਤਮ ਸਸਕਾਰ ਕਰਨ ਲਈ ਨਾ ਤਾਂ ਜਗ੍ਹਾਂ ਬਚੀ ਹੈ ਅਤੇ ਨਾ ਹੀ ਕੋਈ ਹੋਰ ਹੀਲਾ। ਇਥੇ ਸਥਾਨਕ ਇਕ ਸ਼ਖ਼ਸ ਨੇ ਦਸਿਅ ਕਿ ‘ਮੈਂ ਗੰਗਾ ਕੰਢੇ ਹੀ ਪੈਦਾ ਹੋਇਆ ਹਾਂ ਅਤੇ ਇਥੇ ਹੀ ਜਵਾਨ ਹੋਇਆ ਹਾਂ ਪਰ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹਾ ਦਰਦਨਾਕ ਨਜ਼ਾਰਾ ਪਹਿਲਾਂ ਕਦੇ ਨਹੀਂ ਵੇਖਿਆ। ਮੈਂ ਉੱਤਰ ਪ੍ਰਦੇਸ਼ ਦੇ ਉਂਨਾਵ ਸਥਿਤ ਉਸ ਗੰਗਾ ਘਾਟ ਦੇ ਕੰਢੇ ਖੜਾ ਹਾਂ, ਜਿਥੇ ਇਕੱਠੇ 500 ਤੋਂ ਜ਼ਿਆਦਾ ਲਾਸ਼ਾਂ ਦਫ਼ਨ ਹਨ। ਇਹ ਲਾਸ਼ਾਂ ਹਿੰਦੂਆਂ ਦੀਆਂ ਜਾਂ ਮੁਸਲਮਾਨਾਂ ਦੀਆਂ ਹਨ ਤਾਂ ਵੀ ਕੋਈ ਫ਼ਰਕ ਨਹੀਂ ਪੈਂਦਾ, ਕਿਉਂ ਕਿ ਕੋਰੋਨਾ ਵਾਇਰਸ ਚੰਮੜਨ ਵੇਲੇ ਇਹ ਨਹੀਂ ਵੇਖਦਾ ਕਿ ਮਰੀਜ਼ ਕਿਸ ਧਰਮ ਦਾ ਹੈ। ਇਹ ਕਹਿਣਾ ਹੈ ਗੰਗਾ ਕੰਢੇ ਰਹਿਣ ਵਾਲੇ ਉਸ ਸ਼ਖ਼ਸ ਦਾ ਜੋ ਲਾਸ਼ਾਂ ਦੇ ਅੰਬਾਰ ਵੇਖ ਕੇ ਦੰਗ ਰਹਿ ਗਿਆ।’
ਕਾਨਪੁਰ ਤੋਂ 70 ਕਿਲੋਮੀਟਰ ਦੂਰ ਗੰਗਾ ਕੰਢੇ ਇਸ ਵਕਤ ਮੰਜ਼ਰ ਇਹ ਹੈ ਕਿ ਹਰ ਪਾਸੇ ਲਾਸ਼ਾਂ ਦੇ ਅੰਬਾਰ ਲੱਗੇ ਹੋਏ ਹਨ। ਬੀਤੀ ਰਾਤ ਪਈ ਬਰਸਾਤ ਕਾਰਨ ਗੰਗਾ ਕੰਢੇ ਦਫ਼ਨ ਕੀਤੀਆਂ ਲਾਸ਼ਾਂ ਬਾਹਰ ਆ ਗਈਆਂ ਹਨ। ਗੱਲ ਇਥੇ ਹੀ ਨਹੀਂ ਖ਼ਤਮ ਹੋਈ। ਇਨ੍ਹਾਂ ਲਾਸ਼ਾਂ ਉਤੇ ਘਟੋ ਘਟ 50 ਕੁੱਤੇ ਟੁੱਟ ਪਏ ਸਨ। ਹਰ ਤਰਫ਼ ਲਾਸ਼ਾਂ ਦਾ ਅੰਬਾਰ ਅਤੇ ਮਨੁੱਖੀ ਅੰਗ ਖਿਲਰੇ ਪਏ ਹਨ।
ਇਸ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਬੰਧਕੀ ਅਫ਼ਸਰ ਵੀ ਪਹੁੰਚ ਗਏ। ਵੇਖਦੇ ਹੀ ਵੇਖਦੇ ਲਾਸ਼ਾਂ ਉਤੇ ਰੇਤਾ ਪਵਾ ਦਿਤਾ ਗਿਆ। ਸ਼ਾਇਦ ਪ੍ਰਸ਼ਾਸਨ ਦਾ ਮਕਸਦ ਇਹ ਸੀ ਕਿ ਕੋਈ ਲਾਸ਼ਾਂ ਦੀ ਪਹਿਚਾਣ ਅਤੇ ਗਿਣਤੀ ਨਾ ਕਰ ਸਕੇ। ਪੱਤਰਕਾਰਾਂ ਨੂੰ ਵੀ ਲਾਸ਼ਾਂ ਦੇ ਕਰੀਬ ਜਾਣ ਤੋਂ ਰੋਕ ਦਿਤਾ ਗਿਆ।
ਸਥਾਨਕ ਪ੍ਰਸ਼ਾਸਨ ਇੱਕ ਤਰਫ ਲਾਸ਼ਾਂ ਉੱਤੇ ਰੇਤਾ ਪਵਾ ਰਹੇ ਸਨ ਅਤੇ ਦੂਜੇ ਪਾਸੇ ਮੀਡਿਆ ਦੀਆਂ ਖ਼ਬਰਾਂ ਨੂੰ ਹੀ ਝੂਠਾ ਦਸ ਰਹੇ ਸਨ। ਮੀਡਿਆ ਨੇ ਜਦੋਂ ਇਨ੍ਹਾਂ ਤੋਂ ਪੁੱਛਿਆ ਕਿ ਇਸ ਲਾਸ਼ਾਂ ਦੀ ਸਚਾਈ ਕੀ ਹੈ ਤਾਂ ਜਵਾਬ ਮਿਲਿਆ ਕਿ ਇੱਥੇ ਕੋਈ ਲਾਸ਼ ਨਹੀਂ ਹੈ।

Have something to say? Post your comment

 

More in National

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ

ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ‌ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ : ਹਰਮੀਤ ਸਿੰਘ ਕਾਲਕਾ

ਸਿਹਤ, ਸਿੱਖਿਆ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਪਹਿਲਕਦਮੀਆਂ ਕੀਤੀਆਂ : ਮੁੱਖ ਮੰਤਰੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ : ਗੁਰਬਾਣੀ ਨਾਲ ਜੁੜਨ ਲਈ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਪੀਲ

ਮੁੰਬਈ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਏ ਆਈ ਦੁਆਰਾ ਅਪਮਾਨ ’ਤੇ ਐਫ ਆਈ ਆਰ ਦਰਜ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ