Tuesday, December 16, 2025

Chandigarh

ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਸਮਾਨ ਨਾਲ ਲੱਦੇ ਓਵਰਲੋਡ ਮੋਟਰਸਾਈਕਲ

August 27, 2024 07:22 PM
SehajTimes

ਐਸ ਏ ਐਸ ਨਗਰ  : ਪੰਜਾਬ ਦੇ ਸਭਤੋਂ ਆਧੁਨਿਕ ਸਹਿਰ ਵਜੋਂ ਜਾਣੇ ਜਾਂਦੇ ਐਸ ਏ ਐਸ ਨਗਰ ਦੀਆਂ ਸੜਕਾਂ ਤੇ ਅਜਿਹੇ ਮੋਟਰਸਾਈਕਲ ਆਮ ਜਾਂਦੇ ਨਜਰ ਆ ਜਾਂਦੇ ਹਨ, ਜਿਹਨਾਂ ਓਪਰ ਰੇਹੜਿਆਂ ਵਾਂਗ ਸਮਾਨ ਲੱਦਿਆ ਹੁੰਦਾ ਹੈ ਅਤੇ ਤੇਜ ਰਫਤਾਰ ਨਾਲ ਚਲਦੇ ਸਮਾਨ ਨਾਲ ਲੱਦੇ ਇਹ ਓਵਰਲੋਡ ਮੋਟਰਸਾਈਕਲ ਸੜਕਾਂ ਤੇ ਚਲਦੇ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਹਨ।
ਸਹਿਰ ਵਿੱਚ ਮੋਟਸਾਈਕਲਾਂ ਨੂੰ ਮੌਡੀਫਾਈ ਕਰਕੇ ਉਹਨਾਂ ਤੇ ਫਿਟ ਕੀਤੀਆਂ ਰੇਹੜੀਆਂ ਤਾਂ ਚਲਦੀਆਂ ਹੀ ਹਨ, ਨਾਲ ਹੀ ਅਜਿਹੇ ਵਿਅਕਤੀ ਵੀ ਹਨ ਜਿਹੜੇ ਮੋਟਰ ਸਾਈਕਲ ਦੇ ਪਿਛਲੇ ਪਾਸੇ ਕੈਰੀਅਰ ਲਗਾ ਕੇ ਉਸ ਤੇ ਬਹੁਤ ਜਿਆਦਾ ਸਾਮਾਨ ਲੱਦ ਲੈਂਦੇ ਹਨ। ਇਸ ਸਾਮਨ ਦਾ ਭਾਰ ਭਾਵੇਂ ਜਿਆਦਾ ਨਹੀਂ ਹੁੰਦਾ ਪਰੰਤੂ ਇਸਦੀ ਫੁਲਾਵਟ ਬਹੁਤ ਜਿਆਦਾ ਹੁੰਦੀ ਹੈ ਅਤੇ ਇਹਨਾਂ ਕਾਰਨ ਹਰ ਸਮੇਂ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆਪਣੀ ਸਮਰਥਾ ਤੋਂ ਕਿਤੇ ਵੱਧ ਸਾਮਾਨ ਲੱਦ ਕੇ ਸੜਕ ਤੇ ਹੋਰਨਾਂ ਵਾਹਨ ਚਾਲਕਾਂ ਲਈ ਖਤਰਾ ਬਣਦੇ ਇਹਨਾਂ ਮੋਟਰਸਾਈਕਲਾਂ ਦੇ ਚਾਲਕਾਂ ਤੇ ਕੋਈ ਕਾਰਵਾਈ ਟ੍ਰੈਫਿਕ ਪੁਲੀਸ ਵਲੋਂ ਨਹੀਂ ਕੀਤੀ ਜਾਂਦੀ ਬਲਕਿ ਟ੍ਰੈਫਿਕ ਪੁਲੀਸ ਦੇ ਮੁਲਾਜਮ ਇਹਨਾਂ ਮੋਟਰਸਾਈਕਲਾਂ ਨੂੰ ਦੇਖ ਕੇ ਮੂੰਹ ਪਾਸੇ ਕਰ ਲੈਂਦੇ ਹਨ, ਜਿਸ ਕਾਰਨ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਤੇ ਵੀ ਸਵਾਲ ਉਠਦੇ ਹਨ।
ਬਹੁਤ ਜਿਆਦਾ ਸਾਮਾਨ ਨਾਲ ਲੱਦੇ ਇਹ ਮੋਟਰਸਾਈਕਲ ਸੜਕਾਂ ਤੇ ਤੇਜ ਰਫਤਾਰ ਚਲਦੇ ਹਨ ਅਤੇ ਇਸ ਦੌਰਾਨ ਇਹਨਾਂ ਓਵਰਲੋਡ ਮੋਟਰਸਾਈਕਲਾਂ ਦੇ ਚਾਲਕ ਖੁਦ ਦੀ ਜਾਨ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਹੋਰਨਾਂ ਲੋਕਾਂ ਦੀ ਜਾਨ ਲਈ ਵੀ ਖਤਰਾ ਪੈਦਾ ਕਰਦੇ ਹਨ। ਇਹਨਾਂ ਮੋਟਰਸਾਈਕਲਾਂ ਤੇ ਲੱਦਿਆਂ (ਜਾਂ ਲਮਕਦਾ) ਸਮਾਨ ਹਰ ਵੇਲੇ ਡਿੰਗੂ ਡਿੰਗੂ ਕਰਦਾ ਹੈ, ਜਿਸ ਕਾਰਨ ਹੋਰਨਾਂ ਵਾਹਨਾਂ ਦੇ ਚਾਲਕ ਇਹਨਾਂ ਮੋਟਰਸਾਈਕਲਾਂ ਦੇ ਨੇੜੇ ਆਉਣ ਹੋਣ ਤੋਂ ਵੀ ਡਰਦੇ ਹਨ।
ਸਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਹਿਰ ਦੀਆਂ ਸੜਕਾਂ ਤੇ ਚਲ ਰਹੇ ਓਵਰਲੋਡ ਮੋਟਰਸਾਈਕਲਾਂ ਨੂੰ ਬੰਦ ਕਰਵਾਇਆ ਜਾਵੇ ਅਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹਨਾਂ ਕਾਰਨ ਵਾਪਰਦੇ ਹਾਦਸਿਆਂ ਕੇ ਰੋਕ ਲੱਗੇ।

Have something to say? Post your comment

 

More in Chandigarh

'ਯੁੱਧ ਨਸ਼ਿਆਂ ਵਿਰੁੱਧ’ ਦੇ 289ਵੇਂ ਦਿਨ ਪੰਜਾਬ ਪੁਲਿਸ ਵੱਲੋਂ 4.5 ਕਿਲੋ ਹੈਰੋਇਨ ਅਤੇ 3.9 ਲੱਖ ਰੁਪਏ ਦੀ ਡਰੱਗ ਮਨੀ ਸਮੇਤ 11 ਨਸ਼ਾ ਤਸਕਰ ਕਾਬੂ

ਮੋਹਾਲੀ ਦੇ ਸੋਹਾਣਾ ‘ਚ ਕਬੱਡੀ ਕੱਪ ਦੌਰਾਨ ਚੱਲੀਆਂ ਗੋਲੀਆਂ

ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼

ਪੰਜਾਬ ਸਰਕਾਰ ਵੱਲੋਂ ਆਈ.ਆਈ.ਟੀ ਰੋਪੜ ਦੇ ਸਹਿਯੋਗ ਨਾਲ ਮਹੱਤਵਪੂਰਨ ਜਲ ਅਧਿਐਨ ਲਈ 1.61 ਕਰੋੜ ਰੁਪਏ ਦੀ ਪ੍ਰਵਾਨਗੀ: ਹਰਪਾਲ ਸਿੰਘ ਚੀਮਾ

ਵਿਜੀਲੈਂਸ ਬਿਊਰੋ ਵੱਲੋਂ ਨਵੰਬਰ ਦੌਰਾਨ 8 ਰਿਸ਼ਵਤਖੋਰੀ ਦੇ ਕੇਸਾਂ ਵਿੱਚ 11 ਵਿਅਕਤੀ ਰੰਗੇ ਹੱਥੀਂ ਕਾਬੂ

ਰਾਜ ਚੋਣ ਕਮਿਸ਼ਨ ਵੱਲੋਂ 16.12.2025 ਨੂੰ ਸੂਬੇ ਦੇ ਕੁਝ ਸਥਾਨਾਂ 'ਤੇ ਦੁਬਾਰਾ ਵੋਟਾਂ ਕਰਵਾਉਣ ਦੇ ਹੁਕਮ

ਅੰਮ੍ਰਿਤਸਰ ਵਿੱਚ ਡਰੱਗ ਮਾਡਿਊਲ ਦਾ ਪਰਦਾਫਾਸ਼; 4 ਕਿਲੋ ਹੈਰੋਇਨ, 3.90 ਲੱਖ ਰੁਪਏ ਦੀ ਡਰੱਗ ਮਨੀ ਤੇ ਇੱਕ ਪਿਸਤੌਲ ਸਮੇਤ ਚਾਰ ਕਾਬੂ

ਪੰਜਾਬ ਭਰ ਵਿੱਚ ਲਗਾਈ ਗਈ ਚੌਥੀ ਰਾਸ਼ਟਰੀ ਲੋਕ ਅਦਾਲਤ

‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ

ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ