Sunday, May 05, 2024

National

Farmer Protest : ਕਿਸਾਨ ਆਗੂ 26 ਮਈ ਨੂੰ ਲੈਣਗੇ ਵੱਡਾ ਫ਼ੈਸਲਾ

May 13, 2021 08:53 AM
SehajTimes

ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਵਲੋਂ ਲਾਇਆ ਗਿਆ ਧਰਨਾ ਕੋਰੋਨਾ ਅੱਗੇ ਵੀ ਡਟਿਆ ਹੋਇਆ ਹੈ। ਤਿੰਨ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਜਾਰੀ ਰੱਖਣ ਲਈ ਸੰਯੁਕਤ ਮੋਰਚੇ ਦੇ ਆਗੂ ਇਥੇ ਵਾਰ-ਵਾਰ ਪੁੱਜ ਰਹੇ ਹਨ। ਦੋ ਦਿਨ ਪਹਿਲਾਂ ਗੁਰਨਾਮ ਚੜੂਨੀ ਪੁੱਜੇ ਸਨ ਤੇ ਬੁੱਧਵਾਰ ਨੂੰ ਰਾਕੇਸ਼ ਟਿਕੈਤ ਨੇ ਬਾਈਪਾਸ 'ਤੇ ਤੰਬੂਆਂ ਦਾ ਦੌਰਾ ਕੀਤਾ। ਉਹ ਕਿਸਾਨਾਂ ਨੂੰ ਮਿਲੇ। ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਬੱਸ ਸਟੈਂਡ 'ਤੇ ਤੰਬੂਆਂ ਦਾ ਦੌਰਾ ਕੀਤਾ ਸੀ।
ਉਹ ਅੰਦੋਲਨਕਾਰੀਆਂ ਨੂੰ 26 ਮਈ ਤੋਂ ਬਾਅਦ ਵੱਡਾ ਫ਼ੈਸਲਾ ਲੈਣ ਦੀ ਗੱਲ ਕਹਿ ਰਹੇ ਹਨ। ਇਧਰ, ਪੰਜਾਬ ਤੋਂ ਬੁੱਧਵਾਰ ਨੂੰ ਅੰਦੋਲਨਕਾਰੀਆਂ ਦੀ ਜਥੇਬੰਦੀ ਪੁੱਜੀ। ਕਈ ਬੱਸਾਂ ਤੇ ਨਿੱਜੀ ਵਾਹਨਾਂ 'ਚ ਸਵਾਰ ਹੋ ਕੇ ਪੰਜਾਬ ਗਏ ਅੰਦੋਲਨਕਾਰੀ ਵਾਪਸ ਆਪਣੇ ਤੰਬੂਆਂ 'ਚ ਪੁੱਜੇ। ਇਸ ਵਿਚਾਲੇ ਟਿਕਰੀ ਬਾਰਡਰ ਦੇ ਮੰਚ 'ਤੇ ਪੁੱਜੇ ਪੰਜਾਬ ਦੇ ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਪੰਜਾਬ ਤੋਂ ਅੰਦੋਲਨਕਾਰੀ ਆਪਣਾ ਖੇਤੀ ਵਾਲਾ ਕੰਮ ਨਿਬੇੜ ਕੇ ਵਾਪਸ ਆ ਰਹੇ ਹਨ। ਕੁਝ 15 ਮਈ ਨੂੰ ਇਥੇ ਪੁੱਜਣਗੇ। ੳਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਅੰਦੋਲਨ ਕਾਮਯਾਬ ਹੋਣ ਵਾਲਾ ਹੈ। ਅਸੀਂ ਸਾਰੇ ਸ਼ਾਂਤੀ ਨਾਲ ਬੈਠੇ ਹਾਂ, ਇਹ ਸਾਡੀ ਉਪਲੱਬਧੀ ਹੈ। ਸੰਯੁਕਤ ਮੋਰਚੇ ਨੂੰ ਕੋਈ ਹਰਾ ਨਹੀਂ ਸਕਦਾ।

Have something to say? Post your comment

 

More in National

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂ

ਹਾਈਵੇਅ ਥੱਲੇ ਦੱਬਣ ਨਾਲ 6 ਵਿਆਹ ਵਾਲੇ ਮਹਿਮਾਨਾਂ ਦੀ ਮੌਤ

ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆ

ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ 

ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ

ਮਹਾਕਾਲ ਮੰਦਿਰ ਦੇ ਇੱਕ ਹੋਰ ਪੁਜਾਰੀ ਦੀ ਮੌਤ

ਡੀਐਮਕੇ ਇੱਕ ਪਰਿਵਾਰਿਕ ਪਾਰਟੀ : ਮੋਦੀ

ਛੱਤੀਸਗੜ੍ਹ ’ਚ ਵਾਪਰਿਆ ਭਿਆਨਕ ਹਾਦਸਾ