Wednesday, December 17, 2025

Malwa

ਸੁਨਾਮ ਕਾਲਜ਼ 'ਚ ਲੱਗਿਆਂ ਤੀਆਂ ਦਾ ਮੇਲਾ 

August 24, 2024 03:28 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਉਚੇਰੀ ਸਿੱਖਿਆ ਵਿਭਾਗ,ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਿੰਸੀਪਲ ਪ੍ਰੋਫੈਸਰ ਮੀਨਾਕਸ਼ੀ ਮੜਕਣ ਦੀ ਅਗਵਾਈ ਹੇਠ ਵਿਦਿਆਰਥਣਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ 'ਤੀਆਂ' ਸੰਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਲੋਕ ਬੋਲੀਆਂ,ਗਿੱਧਾ ਅਤੇ ਲੋਕ ਨਾਚ ਆਦਿ ਦੀ ਪੇਸ਼ਕਾਰੀ ਕੀਤੀ। ਇਸ ਦੌਰਾਨ ਪ੍ਰਿੰਸੀਪਲ ਪ੍ਰੋਫੈਸਰ ਮੀਨਾਕਸ਼ੀ ਮੜਕਣ ਨੇ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਅਜਿਹੇ ਪ੍ਰੋਗਰਾਮ ਨਾਲ ਵਿਦਿਆਰਥੀਆਂ ਦਾ ਆਪਣੇ ਸੱਭਿਆਚਾਰ ਪ੍ਰਤੀ ਮੋਹ ਵੱਧਦਾ ਹੈ। ਵਿਦਿਆਰਥਣਾਂ ਅਤੇ ਮੈਡਮਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਪੀਂਘ ਦਾ ਵੀ ਆਨੰਦ ਮਾਣਿਆ। ਇਸ ਦੌਰਾਨ ਕਾਲਜ ਦਾ ਪੂਰਾ ਮਾਹੌਲ ਸੱਭਿਆਚਾਰਕ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਪ੍ਰੋਗਰਾਮ ਵਿੱਚ ਵਾਈਸ ਪ੍ਰਿੰਸੀਪਲ ਡਾ ਅਚਲਾ,ਯੂਥ ਕੋਆਰਡੀਨੇਟਰ ਪ੍ਰੋ ਰਾਜਵੀਰ ਕੌਰ,ਪ੍ਰੋ ਪਾਰੁਲ, ਪ੍ਰੋ ਸੰਦੀਪ ਕੌਰ, ਡਾ. ਪਰਮਿੰਦਰ ਕੌਰ,ਡਾ ਮਨੀਤਾ ਜੋਸ਼ੀ, ਪ੍ਰੋ ਪ੍ਰਭਜੀਤ ਕੌਰ,ਡਾ ਅਚਲਾ,ਪ੍ਰੋ ਸਿਮਰਨਜੀਤ ਕੌਰ,ਮਨਪ੍ਰੀਤ ਕੌਰ,ਪ੍ਰੋ ਸੁਮੀਤ ਸ਼ਰਮਾ,ਪ੍ਰੋ ਰਜਨੀ, ਪ੍ਰੋ ਮਨਪ੍ਰੀਤ ਕੌਰ ਹਾਂਡਾ, ਪ੍ਰੋ ਮੀਨਾਕਸ਼ੀ ਪੁਰੀ,ਪ੍ਰੋ ਪਰਮਜੀਤ ਕੌਰ,ਪ੍ਰੋ ਅਰਭਾ,ਪ੍ਰੋ ਸ਼ਿਵਾਨੀ,ਪ੍ਰੋ ਸੁਰਿੰਦਰ ਕੌਰ,ਪ੍ਰੋ ਆਂਚਲ,ਪ੍ਰੋ ਸੁਖਜਿੰਦਰ ਕੌਰ, ਮੈਡਮ ਰੁਪਾਲੀ, ਸ਼੍ਰੀਮਤੀ ਕਿਰਨਾਂ, ਸ਼੍ਰੀਮਤੀ ਬਨੀਤਾ, ਰਾਜਵਿੰਦਰ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਰਹੇ।

Have something to say? Post your comment