Wednesday, April 01, 2026
BREAKING NEWS
ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

Malwa

ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਨੂੰ ਬਿਨ੍ਹਾਂ ਲਾਇਸੰਸ ਤੋ ਰੱਖਣ ਅਤੇ ਵੱਧ ਮਾਤਰਾ ਵਿੱਚ ਰੱਖਣ ਤੇ ਪਾਬੰਦੀ 

August 23, 2024 03:26 PM
SehajTimes

ਫਤਹਿਗੜ੍ਹ ਸਾਹਿਬ : ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਪਰਨੀਤ ਸ਼ੇਰਗਿੱਲ, ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਨੂੰ ਬਿਨ੍ਹਾਂ ਲਾਇਸੰਸ ਤੋ ਰੱਖਣ ਅਤੇ ਮੰਨਜੂਰਸੂਦਾ ਤੋਂ ਵੱਧ ਮਾਤਰਾ ਵਿੱਚ ਰੱਖਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।  ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਵੇਚੇ ਗਏ ਕੈਪਸੂਲ/ਗੋਲੀਆਂ ਦੇ ਬਿੱਲ ਆਦਿ ਦਾ ਰਿਕਾਰਡ ਮੈਨਟੇਨ ਕੀਤਾ ਜਾਵੇ। ਇਹ ਕੈਪਸੂਲ/ਗੋਲੀਆਂ ਸਿਰਫ ਡਾਕਟਰ ਵੱਲੋਂ ਦਿੱਤੀ ਗਈ ਸਲਿੱਪ ਰਾਹੀਂ ਹੀ ਵੇਚੀਆ ਜਾਣ।
 ਜਿਕਰਯੋਗ  ਹੈ ਕਿ ਸੀਨੀਅਰ ਕਪਤਾਨ ਪੁਲਿਸ,ਫਤਹਿਗੜ੍ਹ ਸਾਹਿਬ ਦੇ ਦਫਤਰ ਦੇ ਪੱਤਰ ਨੰ. 1490/ਏ.ਸੀ-3 ਮਿਤੀ 23-7-2024 ਰਾਹੀਂ ਬੇਨਤੀ ਕੀਤੀ ਗਈ ਸੀ ਕਿ ਨਸ਼ੇ ਤਸਕਰਾਂ ਖਿਲਾਫ ਐਸ.ਟੀ.ਐਫ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਕਿ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਦੀ ਵਰਤੋਂ ਲੋਕਾਂ ਵਲੋਂ ਨਸ਼ੇ ਦੇ ਤੌਰ ਤੇ ਕੀਤੀ ਜਾ ਰਹੀ ਹੈ ਜੋ ਕਿ ਸਾਲਟ ਫਿਲਹਾਲ ਐਨ.ਡੀ.ਪੀ.ਐਸ ਐਕਟ ਦੇ ਦਾਇਰੇ ਵਿੱਚ ਨਹੀਂ ਆਉਂਦਾ। ਜਿਸ ਕਾਰਨ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ,ਐਸ.ਟੀ.ਐਫ ਵੱਲੋਂ ਮਿਤੀ 08 ਜੁਲਾਈ 2024 ਨੂੰ ਕੀਤੀ ਗਈ ਕਰਾਇਮ ਮੀਟਿੰਗ ਦੌਰਾਨ ਉਕਤ ਵਿਸ਼ਾ ਨੂੰ ਵਿਚਾਰ ਕੇ ਨਿਰਦੇਸ਼ ਦਿੱਤੇ ਗਏ ਸਨ ਕਿ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਾਇਮ ਕਰਕੇ ਆਪ ਦੇ ਜਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਨੂੰ ਬਿਨ੍ਹਾਂ ਲਾਇਸੰਸ ਰੱਖਣ,ਮੰਨਜੂਰਸੂਦਾ ਮਾਤਰਾ ਤੋਂ ਵੱਧ ਰੱਖਣ/ਵੇਚਣ,ਬਿੱਲਾਂ ਆਦਿ ਦਾ ਰਿਕਾਰਡ ਮੈਨਟੇਨ ਕਰਨ ਅਤੇ ਇਹ ਦਵਾਈ ਸਿਰਫ ਡਾਕਟਰ ਵੱਲੋਂ ਦਿੱਤੀ ਗਈ ਸਲਿੱਪ ਤੋਂ ਬਿਨ੍ਹਾ ਨਹੀਂ ਵੇਚੀ ਜਾ ਸਕਦੀ। ਇਹ ਹੁਕਮ 23 ਅਕਤੂਬਰ 2024 ਤੱਕ ਲਾਗੂ ਰਹਿਣਗੇ।

 
 

Have something to say? Post your comment

 

More in Malwa

ਸੁਨਾਮ ਵਿਖੇ ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਮੌਤ 

ਪੀ.ਆਰ.ਟੀ.ਸੀ ਚੇਅਰਮੈਨ ਹਰਪਾਲ ਜੁਨੇਜਾ ਨੇ ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਮੰਤਰੀ ਬਨਣ ‘ਤੇ ਵਧਾਈ ਦਿੰਦਿਆਂ ਪੀ.ਆਰ.ਟੀ.ਸੀ ਦੀ ਕਾਰਗੁਜਾਰੀ ਤੋਂ ਜਾਣੂ ਕਰਵਾਇਆ

ਹੁਣ, ਅਮਰੀਕਾ ਅਤੇ ਯੂਰਪ ਵਾਂਗ ਪੰਜਾਬ ਵਿੱਚ ਮਹਿਜ਼ 6 ਮਿੰਟਾਂ ਵਿੱਚ ਪੁਲਿਸ ਸਹਾਇਤਾ ਮਿਲੇਗੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਣਕ ਖਰੀਦ ਲਈ ਮੰਡੀਆਂ ਤਿਆਰ, ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਬੱਲੀ ਤੇ ਜੀਦਾ

ਭੈਣ-ਭਰਾ ਦੀ ਐਕਟਿਵਾ ਟਰੈਕਟਰ-ਟਰਾਲੀ ਨਾਲ਼ ਟਕਰਾਉਣ ਕਾਰਨ ਮੌਤ

ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਹੋਏ ਸ਼ਾਮਿਲ, ਵਿਧਾਇਕ ਸੇਖੋਂ ਨੇ ਕੀਤਾ ਸੁਆਗਤ

ਮੰਗਾਂ ਨੂੰ ਲੈਣ ਕੇ ਵਫ਼ਦ ਮੰਤਰੀ ਨੂੰ ਮਿਲਿਆ ਆਂਗਣਵਾੜੀ ਵਰਕਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ

ਸਿਲਵਰ ਓਕਸ ਸਕੂਲ ’ਚ ਪੇਰੈਂਟਸ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ

ਮਹਾਂਵੀਰ ਜੈਯੰਤੀ ਮੌਕੇ' ਸੰਗਤਾਂ ਦਾ ਉਮੜਿਆ ਸੈਲਾਬ

ਦਾਮਨ ਬਾਜਵਾ ਨੇ ਗਗਨਦੀਪ ਕੌਰ ਨੂੰ ਕੀਤਾ ਸਨਮਾਨਿਤ