Tuesday, September 16, 2025

Education

ਡਰਾਇੰਗ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਲਈ ਸੰਘਰਸ਼ ਯੁਨੀਅਨ ਸੂਬਾ ਪ੍ਰਧਾਨ ਵਲੋਂ ਵੱਖ ਵੱਖ ਜ਼ਿਲ੍ਹਿਆਂ 'ਚ ਕੀਤੀ ਗਈ ਮੀਟਿੰਗ

August 22, 2024 03:03 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਅਧਿਆਪਕਾਂ ਸੰਘਰਸ਼ ਯੂਨੀਅਨ  ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਜੀ ਦੀ ਅਗਵਾਈ ਹੇਠ ਵੱਖ ਵੱਖ ਜਿਲ੍ਹਿਆਂ ਵਿੱਚ ਮੀਟਿੰਗ ਹੋਈ। ਜਿਸ ਵਿੱਚ ਸਾਰੇ ਆਗੂਆਂ ਨੇ ਫੈਸਲਾ ਲਿਆ ਹੈ ਕਿ ਆਉਣ ਵਾਲੀ 1 ਸਤੰਬਰ2024 ਦਿਨ ਐਤਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ (ਅਨੰਦਪੁਰ ਸਾਹਿਬ) ਵਿਖੇ ਧਰਨਾ ਲਗਾਇਆ ਜਾਵੇਗਾ। ਕਿਉਕਿ ਪਿਛਲੇ ਢਾਈ ਸਾਲਾਂ ਤੋਂ ਸਰਕਾਰ ਬੇਰੋਜ਼ਗਾਰਾਂ ਨੂੰ ਲਾਰੇ ਤੇ ਲਾਰੇ ਲਾਉਂਦੀ ਆ ਰਹੀ ਹੈ। 2021 ਵਿੱਚ ਕਾਂਗਰਸ ਸਰਕਾਰ ਨੇ ਡਰਾਇੰਗ ਵਿਸ਼ੇ ਦੀਆਂ 250 ਪੋਸਟਾਂ ਕੱਢੀਆਂ ਸਨ ਪਰ 2018 ਦੇ ਸਰਵਿਸ ਰੂਲਾਂ ਵਾਲੀ ਉੱਚ ਯੋਗਤਾ ਬੀ.ਏ ਬੀ.ਐਡ+ਡਿਪਲੋਮਾ+ ਪੀ ਐਸ ਟੈਟ ਕਰ ਦਿੱਤੀ। ਜਿਸ ਨਾਲ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਹ ਸਰਕਾਰ ਨੇ ਬੇਰੁਜਗਾਰਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਹੈ। ਪਿਛਲੇ ਸਮੇਂ ਤੋਂ ਸਰਕਾਰ ਨਾਲ 100 ਦੇ ਕਰੀਬ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਹੱਲ ਨਹੀਂ ਨਿਕਲਿਆ ਸਗੋਂ ਸਰਕਾਰ ਲਾਰੇ ਤੇ ਲਾਰਾ ਲਾਉਂਦੀ ਆ ਰਹੀ ਹੈ। ਡਿਪਲੋਮਾ ਹੋਲਡਰਾਂ ਦੀ ਮੰਗ ਹੈ ਕਿ ਡਰਾਇੰਗ ਅਧਿਆਪਕ ਦੀ ਭਰਤੀ ਲਈ ਪਹਿਲਾਂ ਵਾਲੀ ਯੋਗਤਾ ਦਸਵੀਂ +ਦੋ ਸਾਲ ਦਾ ਆਰਟ ਐਂਡ ਕਰਾਫਟ ਦਾ ਡਿਪਲੋਮਾ ਹੋਣੀ ਚਾਹੀਦੀ ਹੈ। ਯੂਨੀਅਨ ਇੱਕ ਬਹੁਤ ਵੱਡੇ ਇਕੱਠ ਦੇ ਰੂਪ ਵਿੱਚ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕਰਨ ਜਾ ਰਹੀ ਹੈ। ਜਿੰਨਾ ਸਮਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਸਮਾਂ ਯੂਨੀਅਨ ਦਾ ਕੋਈ ਵੀ ਨੁਮਾਇੰਦਾ ਓਥੋਂ ਨਹੀਂ ਉਠੇਗਾ। ਇਸ ਸਮੇਂ ਰਮਨਦੀਪ ਕੌਰ ਪ੍ਰਧਾਨ ਜਿਲ੍ਹਾ ਲੁਧਿਆਣਾ ਮਾਲੇਰਕੋਟਲਾ, ਬਿਕਰਮਜੀਤ ਸਿੰਘ ਮਾਲੇਰਕੋਟਲਾ(ਮੀਤ ਪ੍ਰਧਾਨ), ਅਮਨਦੀਪ ਕੌਰ, ਤੁਬੱਸਮ ਮਾਲੇਰਕੋਟਲਾ, ਮਨਪ੍ਰੀਤ ਸਿੰਘ ਜੰਡਿਆਲੀ, ਮਨਪ੍ਰੀਤ ਸਿੰਘ, ਗੁਰਜੀਤ ਕੌਰ ਤੱਖਰ ਮੁੱਖ ਸਲਾਹਕਾਰ ਹਰਜੀਤ ਸਿੰਘ ਜੁਨੇਜਾ ਹਾਜ਼ਰ ਸਨ।

Have something to say? Post your comment

 

More in Education

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ

ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸ

ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ‘ਚ ਵੜਿਆ ਪਾਣੀ

ਅਕੇਡੀਆ ਸਕੂਲ 'ਚ ਪੰਜਾਬੀ ਭਾਸ਼ਨ ਮੁਕਾਬਲੇ ਕਰਵਾਏ 

ਅਕੇਡੀਆ ਸਕੂਲ 'ਚ ਜਨਮ ਅਸ਼ਟਮੀ ਮਨਾਈ 

ਦੇਸ ਦੀਆਂ 50 ਸਰਵੋਤਮ ਸਟੇਟ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋਈ ਪੰਜਾਬੀ ਯੂਨੀਵਰਸਿਟੀ

ਚੰਗੇ ਰੋਜ਼ਗਾਰ ਪ੍ਰਾਪਤ ਕਰਨ ਲਈ ਲਾਇਬ੍ਰੇਰੀ ਦੀ ਹੁੰਦੀ ਹੈ ਵਿਸ਼ੇਸ਼ ਮਹੱਤਤਾ :  ਰਚਨਾ ਭਾਰਦਵਾਜ

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਇਮਤਿਹਾਨਾਂ ’ਚੋਂ ਸ਼ਾਨਦਾਰ ਸਥਾਨ ਹਾਸਲ ਕੀਤੇ

ਗੰਗਾ ਡਿਗਰੀ ਕਾਲਜ ਵਿਖੇ ਨਸ਼ਾ ਮੁਕਤ ਪੰਜਾਬ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ

ਕਲਗੀਧਰ ਸਕੂਲ ਦੀ ਮੁੱਕੇਬਾਜ਼ੀ 'ਚ ਚੜ੍ਹਤ