Monday, May 20, 2024

National

ਯੂਪੀ ਵਿਚ ਜ਼ਹਿਰੀਲੀ ਸ਼ਰਾਬ ਨੇ ਨਿਗਲੀਆਂ 24 ਜਾਨਾਂ

May 12, 2021 06:10 PM
SehajTimes

ਲਖਨਊ : ਯੂਪੀ ਵਿਚ ਕੋਰੋਨਾ ਦੇ ਕਹਿਰ ਵਿਚਾਲੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਵੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਅੰਬੇਦਨਗਰ, ਬਦਾਊਂ ਅਤੇ ਆਜ਼ਮਗੜ੍ਹ ਵਿਚ ਸ਼ਰਾਬ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਦਿਨਾਂ ਵਿਚ 24 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਿੰਦਗੀ-ਮੌਤ ਵਿਚਾਲੇ ਝੂਮ ਰਹੇ ਹਨ। ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨੀਂ ਆਜ਼ਮਗੜ੍ਹ ਦੇ ਮਿਤੂਪੁਰ ਬਾਜ਼ਾਰ ਵਿਚ ਸ਼ਰਾਬ ਪੀਣ ਦੇ ਬਾਅਦ ਦੋ ਦਰਜਨ ਤੋਂ ਵੱਧ ਲੋਕਾਂ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਦੇ ਬਾਅਦ ਸਾਰਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਅਤੇ ਮੰਗਲਵਾਰ ਤਕ 18 ਜਣਿਆਂ ਦੀ ਮੌਤ ਹੋ ਗਈ ਸੀ। ਪੁਲਿਸ ਜਾਂਚ ਕਰ ਰਹੀ ਹੈ ਅਤੇ ਵੇਖ ਰਹੀ ਹੈ ਕਿ ਇਸ ਧੰਦੇ ਦਾ ਅਸਲੀ ਸੰਚਾਲਕ ਕੌਣ ਹੈ। 

Have something to say? Post your comment