Saturday, July 05, 2025

Chandigarh

ਅਹੁਦੇਦਾਰਾਂ ਦੀ ਚੋਣ

August 21, 2024 12:33 PM
SehajTimes

ਐਸ ਏ ਐਸ ਨਗਰ : ਟੀ ਡੀ ਆਈ ਸਿਟੀ ਸੈਕਟਰ 110 ਦੀ ਕਿੰਗ ਸਟਰੀਟ ਮਾਰਕਿਟ ਵੈਲਫੇਅਰ ਐਸੋਸੀਏਸਨ ਦੀ ਇੱਥੇ ਹੋਈ ਚੋਣ ਦੌਰਾਨ ਸ੍ਰ਼ ਸਿਕੰਦਰ ਸਿੰਘ ਬਾਜਵਾ ਨੂੰ ਪ੍ਰਧਾਨ ਅਤੇ ਸ੍ਰ਼ ਸੁਰਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਐਸੋਸੀਏਸਨ ਦੇ ਬੁਲਾਰੇ ਨੇ ਦੱਸਿਆ ਕਿ ਐਸੋਸੀਏਸਨ ਦੀ ਮੀਟਿੰਗ ਦੌਰਾਨ ਸ੍ਰ਼ ਸਿਕੰਦਰ ਸਿੰਘ ਬਾਜਵਾ ਅਤੇ ਸ੍ਰ਼ ਸੁਰਿੰਦਰ ਸਿੰਘ ਵਲੋਂ ਪਿਛਲੇ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਉਪਰੰਤ ਚੇਅਰਪਰਸਨ ਸਰਦਾਰ ਪ੍ਰੇਮ ਸਿੰਘ ਦੀ ਅਗਵਾਈ ਹੇਠ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ ਸਰਵਸੰਮਤੀ ਨਾਲ ਦੂਜੀ ਵਾਰ ਸ੍ਰ਼ ਸਿਕੰਦਰ ਸਿੰਘ ਬਾਜਵਾ ਨੂੰ ਪ੍ਰਧਾਨ ਅਤੇ ਸ੍ਰ਼ ਸੁਰਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿੱਚ ਕਿੰਗ ਸਟਰੀਟ ਮਾਰਕਿਟ ਵੈਲਫੇਅਰ ਐਸੋਸੀਏਸਨ ਦੇ 26 ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਐਸ ਕੇ ਸਰਮਾ ਅਤੇ ਐਸਕੇ ਭੋਰੀਵਾਲ ਨੂੰ ਜਨਰਲ ਸੱਕਤਰ, ਸੁਨੀਲ ਬੱਬਰ ਨੂੰ ਸਕੱਤਰ ਅਤੇ ਸਚਿਨ ਗੋਇਲ ਨੂੰ ਵਿੱਤ ਖਜਾਂਚੀ ਚੁਣਿਆ ਗਿਆ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਐਸੋਸੀਏਸਨ ਦੇ ਮੈਂਬਰ ਗੁਰਦਿਆਲ ਸਿੰਘ, ਬਾਬਰ ਸਿੰਘ ਸਿੱਧੂ, ਰਮਨਜੀਤ ਸਿੰਘ, ਵਨੀਤ ਸੂਦ, ਡਾਕਟਰ ਸਕਤੀ ਸਰਮਾ, ਰਣਵੀਰ ਸਿੰਘ, ਅਮਿਤ ਬਾਂਸਲ, ਅਮਨਪ੍ਰੀਤ ਸਿੰਘ ਸੇਖੋ, ਰਜਿੰਦਰ ਸਿੰਘ, ਗੁਰ ਫਤਿਹ ਸਿੰਘ, ਸਾਹਿਲ ਕੁਮਾਰ, ਸੁਸਲ ਸਿੰਗਲਾ, ਪੁਨੀਤ ਸਿੰਘ, ਰਮੇਸ ਚੰਦ, ਮਨਜੀਤ ਸਿੰਘ ਅਤੇ ਰਜੱਤ ਮਨਕੋਇਆ ਵੀ ਹਾਜਿਰ ਸਨ।

Have something to say? Post your comment

 

More in Chandigarh

ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਸਤਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ

ਪੰਜਾਬ ਸਾਲਾਨਾ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਭਾਸ਼ਾ ਦਾ ਝੰਡਾ ਬੁਲੰਦ ਕਰ ਰਿਹਾ ਹੈ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਯੁੱਧ ਨਸ਼ਿਆਂ ਵਿਰੁਧ ਦਾ 125ਵਾਂ ਦਿਨ: 2.3 ਕਿਲੋ ਹੈਰੋਇਨ ਸਮੇਤ 101 ਨਸ਼ਾ ਤਸਕਰ ਕਾਬੂ

ਨਾਬਾਲਗ ਲੜਕੀ ਦਾ ਜਬਰੀ ਵਿਆਹ ਰੁਕਿਆ; ਡਾ. ਬਲਜੀਤ ਕੌਰ ਦੀ ਦਖ਼ਲਅੰਦਾਜੀ ਨਾਲ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਕੀਤੀ ਕਾਰਵਾਈ

ਸ਼੍ਰੀਮਤੀ ਅੰਜੂ ਚੰਦਰ ਨੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

ਡਿਪਟੀ ਮੇਅਰ ਬੇਦੀ ਨੇ ਟੀਡੀਆਈ ਸੈਕਟਰ 74 ਦੇ ਦੌਰੇ ਉਪਰੰਤ ਵਸਨੀਕਾਂ ਨੂੰ ਦਿੱਤਾ ਹੱਲ ਦਾ ਭਰੋਸਾ

ਐਸ.ਐਸ.ਪੀ. ਦਫ਼ਤਰ ਨੂੰ ਰਿਸ਼ਵਤ ਦੇਣ ਦੀ ਕੋਸਿ਼ਸ਼ ਦੇ ਦੋਸ਼ ਹੇੇਠ ਡੀਐਸਪੀ ਫਰੀਦਕੋਟ ਰਾਜਨਪਾਲ ਮੁਅੱਤਲ ਅਤੇ ਗ੍ਰਿਫ਼ਤਾਰ

ਵਿਧਾਇਕ ਕੁਲਵੰਤ ਸਿੰਘ ਨੇ ਨਗਰ ਨਿਗਮ ਮੋਹਾਲੀ ਵਿਖੇ ਪੁੱਜ ਕੇ ਹੜਤਾਲੀ ਸਫਾਈ ਕਾਮਿਆ ਦੀ ਹੜਤਾਲ ਖਤਮ ਕਰਵਾਈ

ਵਿਧਾਇਕ ਕੁਲਵੰਤ ਸਿੰਘ ਵੱਲੋਂ 20 ਲਾਭਪਾਤਰੀਆਂ ਨੂੰ ਵੰਡੇ ਗਏ 42 ਲੱਖ ਦੇ ਕਰਜ਼ਾ ਮੁਆਫੀ ਪ੍ਰਮਾਣ ਪੱਤਰ