Tuesday, September 09, 2025

Malwa

ਕਲਗੀਧਰ ਸਕੂਲ ਸੁਨਾਮ ਵਿਖੇ ਮਨਾਈਆਂ ਤੀਆਂ 

August 12, 2024 04:59 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਕਲਗੀਧਰ ਪਬਲਿਕ ਸਕੂਲ ਸੁਨਾਮ ਵਿਖੇ  "ਤੀਆਂ ਤੀਜ਼ ਦੀਆਂ" ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ । ਕੁਦਰਤ ਦੀ ਨਿਆਮਤ ਅਤੇ ਸੁਹਾਵਣੇ ਮੌਨਸੂਨ ਦੀ ਆਮਦ ਦੇ ਪ੍ਰਤੀਕ ਇਸ ਤਿਉਹਾਰ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਸਾਰੀਆਂ ਵਿਦਿਆਰਥਣਾਂ ਤੇ ਅਧਿਆਪਕਾਵਾਂ ਵੱਲੋਂ ਵੱਖ-ਵੱਖ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਤੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪੰਜਾਬੀ ਅਤੇ ਹਿੰਦੀ ਗੀਤਾਂ ਤੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਨੇ ਜਿੱਥੇ ਵੇਖਣ ਵਾਲਿਆਂ ਦਾ ਮਨ ਮੋਹਿਆ, ਉੱਥੇ ਹੀ ਲੋਕ ਗੀਤਾਂ ਨੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ। ਸਕੂਲ ਦੇ ਚੇਅਰਪਰਸਨ ਸ੍ਰੀਮਤੀ ਜਸਵੰਤ ਕੌਰ ਹਰੀਕਾ ਅਤੇ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੌਰ ਗਿੱਲ  ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਪੁਰਾਣੇ ਸੱਭਿਆਚਾਰ ਨਾਲ ਜੋੜ ਕੇ ਰੱਖਦਾ ਹੈ। ਅਜਿਹੇ ਤਿਉਹਾਰ ਹੀ ਪੰਜਾਬੀ ਵਿਰਸੇ ਦੀ ਚੜਦੀ ਕਲਾ ਦਾ ਪ੍ਰਤੀਕ ਹਨ , ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹਨ।ਉਨਾ ਨੇ ਕਿਹਾ ਕਿ ਅੱਜ ਦੇ ਮਾਡਰਨ ਜਮਾਨੇ ਵਿੱਚ ਜਿੱਥੇ ਲੋਕ ਆਪਣੇ ਸੱਭਿਆਚਾਰ ਨੂੰ ਭੁਲਦੇ ਜਾ ਰਹੇ ਹਨ, ਉੱਥੇ ਹੀ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਸੱਭਿਆਚਾਰ ਦੀ ਪਹਿਚਾਣ ਕਰਵਾਉਂਦਾ ਹੈ। ਇਸ ਮੌਕੇ ਤੇ ਸਾਰਿਆਂ ਨੇ ਬੋਲੀਆਂ, ਗਿੱਧਾ, ਭੰਗੜਾ ਪਾਇਆ ਅਤੇ ਪੀਂਘਾਂ ਝੂਟੀਆਂ।ਵਿਦਿਆਰਥਣਾਂ ਵਿੱਚ ਪੰਜਾਬੀ ਪਹਿਰਾਵੇ ਨੂੰ ਉਤਸਾਹਿਤ ਕਰਨ ਲਈ ਉਨਾਂ ਵਿੱਚੋ ਮਿਸ ਤੀਜ ਦਾ ਖਿਤਾਬ ਦਿੱਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ ਨੇ ਵਧਾਈ ਦਿੱਤੀ । ਤੀਆਂ ਦਾ ਇਹ ਪ੍ਰੋਗਰਾਮ ਯਾਦਗਰੀ ਹੋ ਨਿਬੜਿਆ।

Have something to say? Post your comment

Readers' Comments

Ramgarh Jawandha 8/13/2024 7:59:55 AM

Very very nice ☺️ ...... Kalgidhar public school is very very beautiful 🤩

 

More in Malwa

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ 

ਲੜੀਵਾਰ ਗੁਰਮਤਿ ਸਮਾਗਮਾਂ ਦੀ ਗੁਰਦੁਆਰਾ ਟਾਹਲੀ ਸਾਹਿਬ ਤੋਂ ਚੜ੍ਹਦੀ ਕਲਾ ਨਾਲ ਹੋਈ ਅਰੰਭਤਾ

ਚੋਰੀ ਦੇ ਕੇਸ ਵਿੱਚੋਂ ਬਾ-ਇੱਜ਼ਤ ਬਰੀ

ਪ੍ਰਸ਼ਾਸਨ ਨੂੰ ਨਹੀਂ ਦਿਖ ਰਹੇ ਗਰੀਬਾਂ ਦੇ ਡਿੱਗੇ ਘਰ : ਗੋਲਡੀ

ਬੀਤੇ ਦਿਨੀ ਪਿੰਡ ਢੈਂਠਲ ਦੇ ਲਖਵਿੰਦਰ ਸਿੰਘ ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫਤਾਰ

ਪੀੜਤਾਂ ਦੀ ਸਹਾਇਤਾ ਕਰਨ ਲਈ ਰਣਨੀਤੀ ਉਲੀਕੀ : ਨਾਨਕ ਸਿੰਘ ਅਮਲਾ ਸਿੰਘ ਵਾਲਾ

ਸੋਹੀਆਂ ਤੇ ਦੀਵਾਨਾ ਨੇੜੇ ਬੱਸੀਆਂ ਡਰੇਨ ਹਰੀ ਬੂਟੀ ਨਾਲ ਭਰੀ

ਹੜ੍ਹਾਂ ਨਾਲ ਘਿਰੇ ਲੋਕਾਂ ਦੀ ਤੁਰੰਤ ਸਾਰ ਲਈ ਜਾਵੇ, ਪਰ ਹਕੀਕਤ ਵਿਚ ਪੰਜਾਬ ਤੇ ਕੇਂਦਰ ਸਰਕਾਰ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ : ਮੋੜ 

ਹੜਪੀੜਤ ਪਰਿਵਾਰਾਂ ਨੂੰ ਮੁੜ ਖੜਾਂ ਕਰਨ ਲਈ ਹਰ ਵਰਕਰ ਤੇ ਆਗੂ ਸਹਾਇਤਾ ਲਈ ਯੋਗਦਾਨ ਪਾਵੇ : ਰਾਜੂ ਖੰਨਾ

ਵਿਧਾਇਕ ਬਲਕਾਰ ਸਿੱਧੂ ਵੱਲੋਂ ਮੀਂਹ ਪੀੜਤ ਪਿੰਡਾਂ ਦਾ ਦੌਰਾ