Monday, June 16, 2025

National

ਉਤਰਾਖੰਡ ਵਿਚ ਫਿਰ ਬੱਦਲ ਫਟਿਆ, ਨਦੀ ਵਿਚ ਹੜ੍ਹ, ਭਾਰੀ ਤਬਾਹੀ

May 11, 2021 08:27 PM
SehajTimes

ਦੇਵਪ੍ਰਯਾਗ : ਉਤਰਾਖੰਡ ਦੇ ਨਵੀਂ ਟੀਹਰੀ ਵਿਚ ਦਸ਼ਰਥ ਪਰਬਤ ਉਤੇ ਬੱਦਲ ਫਟਣ ਦੀ ਘਟਨਾ ਨਾਲ ਸ਼ਾਂਤੀ ਨਦੀ ਵਿਚ ਹੜ੍ਹ ਆ ਗਿਆ ਜਿਸ ਕਾਰਨ ਦੇਵਪ੍ਰਯਾਗ ਦੇ ਸ਼ਾਂਤੀ ਬਾਜ਼ਾਰ ਨੂੰ ਭਾਰੀ ਨੁਕਸਾਨ ਪੁੱਜਾ ਹੈ। ਆਈਟੀਆਈ ਦਾ ਤਿੰਨ ਮੰਜ਼ਿਲਾ ਭਵਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸ਼ਾਂਤਾ ਨਦੀ ਨਾਲ ਲੱਗੀਆਂ ਦੁਕਾਨਾਂ ਵੀ ਰੜ੍ਹ ਗਈਆਂ। ਦੇਵਪ੍ਰਯਾਗ ਨਗਰ ਤੋਂ ਬੱਸ ਅੱਡੇ ਵਲ ਆਵਾਜਾਈ ਕਰਨ ਵਾਲਾ ਰਸਤਾ ਅਤੇ ਇਕ ਪੁਲ ਪੂਰੀ ਤਰ੍ਹਾਂ ਢਹਿ ਗਏ। ਮਲਬੇ ਵਿਚ ਕਿਸੇ ਦੇ ਦਬਣ ਦੀ ਹਾਲੇ ਖ਼ਬਰ ਨਹੀਂ ਹੈ। ਕੋਰੋਨਾ ਕਰਫ਼ਿਊ ਕਾਰਨ ਆਈਟੀਆਈ ਸਮੇਤ ਦੁਕਾਨਾਂ ਦੇ ਬੰਦ ਰਹਿਣ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣੋਂ ਬਚ ਗਿਆ। ਮੰਗਲਵਾਰ ਤੜਕੇ ਦੇਵਪ੍ਰਯਾਗ ਦੇ ਦਸ਼ਰਥ ਪਰਬਤ ਉਤੇ ਬੱਦਲ ਫਟਿਆ ਜਿਸ ਕਾਰਨ ਇਥੋਂ ਨਿਕਲਣ ਵਾਲੀ ਸ਼ਾਂਤੀ ਨਦੀ ਵਿਚ ਅਚਾਨਕ ਹੜ੍ਹ ਆ ਗਿਆ। ਭਾਰੀ ਮਾਤਰਾ ਵਿਚ ਪਾਣੀ ਨਾਲ ਆਈ ਮਿੱਟੀ ਅਤੇ ਪੱਥਰਾਂ ਨੇ ਸ਼ਾਂਤੀ ਬਾਜ਼ਾਰ ਵਿਚ ਤਬਾਹੀ ਮਚਾ ਦਿਤੀ। ਆਈਟੀਆਈ ਭਵਨ ਵਿਚ ਮੌਜੂਦ ਦਸ ਦੁਕਾਨਾਂ ਪਾਣੀ ਵਿਚ ਰੁੜ੍ਹ ਗਈਆਂ।

Have something to say? Post your comment

 

More in National

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਦੀ ਅਹਿਮਦਾਬਾਦ ਪਲੇਨ ਕ੍ਰੈਸ਼ ਹੋਈ ਮੌਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ‘ਚ ਹੋਇਆ ਕ੍ਰੈਸ਼

ਪੰਜਾਬ ‘ਚ ਹੁਣ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਲੱਗੇਗਾ ਟੈਕਸ

ਹਿਮਾਚਲ ਪ੍ਰਦੇਸ਼ ; ਨੂੰਹ-ਪੁੱਤ ਦਾ ਕਲੇਸ਼ ਪਿਓ ਲਈ ਬਣ ਗਿਆ ‘ਕਾਲ’

ਪੁੱਤ ਦੀ ਮੌਤ ਮਗਰੋਂ ਮਾਂ ਨੇ ਸੋਨਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਜਾਤੀ ਜਨਗਣਨਾ ਦੀਆਂ ਤਰੀਕਾਂ ਦਾ ਹੋਇਆ ਐਲਾਨ

ਹਿਮਾਚਲ ‘ਚ ਭਾਰੀ ਲੈਂਡਸਲਾਈਡ ਲੋਕਾਂ ਨੇ ਭੱਜ ਕੇ ਬਚਾਈ ਜਾਨ

‘ਆਪ੍ਰੇਸ਼ਨ ਸ਼ੀਲਡ’ ਹੋਇਆ ਮੁਲਤਵੀ ਅੱਜ ਨਹੀਂ ਹੋਵੇਗੀ ਮੌਕ ਡਰਿੱਲ