Wednesday, November 26, 2025

Malwa

ਕੁਦਰਤ ਦੀ ਬਖ਼ਸੀ ਵਾਤਾਵਰਣ ਸੰਤੁਲਨਤਾ ਬਣਾਈ ਰੱਖਣਾ ਜਰੂਰੀ : ਰਾਕੇਸ ਗਰਗ 

August 08, 2024 02:58 PM
SehajTimes
ਪਟਿਆਲਾ : ਵਿਸ਼ਵ ਵਿੱਚ ਤਪਦੀ ਅਤਿ ਦੀ ਗਰਮੀ ਅਤੇ ਵੱਧਦੇ ਤਾਪਮਾਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਧਰਤੀ ਦੀ ਅਸੰਤੁਲਨਤਾ ਦੇ ਡਰ ਹੋਣ ਕਾਰਨ ਬੂਟੇ ਲਗਾਉਣੇ ਅਤਿ ਜਰੂਰੀ ਹਨ।ਇਹ ਪ੍ਰਗਟਾਵਾ ਡਿਪਟੀ ਕੰਟਰੋਲਰ ਫਾਈਨੈਂਸ ਅਤੇ ਲੇਖਾ ਰਾਕੇਸ਼ ਗਰਗ ਨੇ ਕੀਤਾ।ਉਹ ਇੱਥੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋਂ "ਹਰ ਮਨੁੱਖ ਲਾਵੇ ਦੋ ਰੁੱਖ" ਦੀ ਸ਼ੁਰੂ ਕੀਤੀ ਲਹਿਰ ਤਹਿਤ ਵਿਕਾਸ ਕਾਲੋਨੀ ਪਾਰਕ ਵਿੱਚ ਵੱਖ-ਵੱਖ ਕਿਸਮ ਦੇ 31 ਫ਼ਲਦਾਰ ਛਾਂਦਾਰ ਬੂਟੇ ਲਗਾਉਣ ਮੌਕੇ ਸੰਬੋਧਨ ਕਰ ਰਹੇ ਸਨ। ਡੀ.ਸੀ.ਐਫ.ਏ ਰਾਕੇਸ਼ ਗਰਗ ਨੇ ਕਿਹਾ ਕਿ ਸਾਡੇ ਗਲੇਸ਼ੀਅਰ (ਬਰਫੀਲੇ ਪਹਾੜ) ਬੜੀ ਤੇਜੀ ਨਾਲ ਪਿਘਲ ਰਹੇ ਹਨ, ਉਹਨਾਂ ਨੂੰ ਬਚਾਉਣ ਵਾਸਤੇਬੂਟੇ ਲਗਾਉਣ ਦਾ ਉਪਰਾਲਾ ਅਤਿ ਜਰੂਰੀ ਹੈ।ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਤੋਂ ਬਚਣ ਲਈ ਕੁਦਰਤ ਦੀ ਬਖ਼ਸੀ ਹੋਈ ਵਾਤਾਵਰਣ ਦੀ ਸੰਤੁਲਨਤਾ ਬਣਾਈ ਰੱਖਣੀ ਅਤਿ ਜਰੂਰੀ ਹੈ।
ਇਸ ਮੌਕੇ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪ੍ਰਮਿੰਦਰ ਭਲਵਾਨ ਤੇ ਗਵਰਨਰ ਅਵਾਰਡੀ ਮੈਂਬਰ ਨਸਾ਼ ਮੁਕਤ ਭਾਰਤ ਅਭਿਆਨ ਜਤਵਿੰਦਰ ਗਰੇਵਾਲ ਨੇ ਵੀ ਕੁਦਰਤ ਦੀ ਸੰਭਾਲ ਹਿਤ ਬੂਟੇ ਲਗਾਏ।ਇਸ ਮੌਕੇ ਮਨਜੀਤ ਕੌਰ ਆਜਾਦ, ਆਸ਼ਾ ਸ਼ਰਮਾ ਕਵਿੱਤਰੀ ਬੈਂਕ ਮੈਨੇਜਰ, ਅਮਰਜੀਤ ਕੌਰ, ਅਨੂੰ ਚੋਪੜਾ, ਸੀਨੀਅਰ ਮੀਤ ਪ੍ਰਧਾਨ ਚਰਨਪਾਲ ਸਿੰਘ,ਰਾਮੇਸ਼ ਧੀਮਾਨ ਆਦਿ ਨੇ ਉਘੇ ਸਮਾਜ ਸੇਵੀ ਉਪਕਾਰ ਸਿੰਘ ਦੀ ਅਗਵਾਈ ਵਿੱਚ ਪ੍ਰਣ ਕੀਤਾ ਕੀ ਉਹ ਕੁਦਰਤ ਨਾਲ ਛੇੜ-ਛਾੜ ਨਹੀ ਕਰਨ ਦੇਣਗੇ।ਬਲਕਿ ਵਾਤਾਵਰਣ ਦੀ ਸੰਤੁਲਨਤਾ ਬਣਾਈ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਗੇ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ।

Have something to say? Post your comment

 

More in Malwa

ਸੁਨਾਮ 'ਚ ਬਿਜਲੀ ਪੈਨਸ਼ਨਰਾਂ ਨੇ ਫੂਕੀ ਸਰਕਾਰਾਂ ਦੀ ਅਰਥੀ

ਅਗਰਵਾਲ ਸਭਾ ਨੇ ਏਕਮ ਦਾ ਦਿਹਾੜਾ ਮਨਾਇਆ 

ਰਾਜਨੀਤਕ ਪਰਛਾਵੇਂ ਤੋਂ ਦੂਰ ਰਹੇ "ਪੀਯੂ ਬਚਾਓ ਮੋਰਚਾ" : ਜੋਗਿੰਦਰ ਉਗਰਾਹਾਂ 

ਕਿਸਾਨਾਂ ਨੇ ਸੰਘਰਸ਼ ਦੀ ਰੂਪਰੇਖਾ ਤੇ ਕੀਤੀ ਲਾਮਬੰਦੀ 

ਮੰਤਰੀ ਅਮਨ ਅਰੋੜਾ ਨੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ 

ਮੁੱਖ ਮੰਤਰੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ 142 ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ 71 ਕਰੋੜ ਰੁਪਏ ਦੇ ਚੈੱਕ ਵੰਡੇ

ਸੁਖਬੀਰ ਬਾਦਲ ਨੇ ਰਾਜਨੀਤੀ 'ਚ ਗਲਤ ਪਰੰਪਰਾਵਾਂ ਦੀ ਪਾਈ ਪਿਰਤ : ਪਰਮਿੰਦਰ ਢੀਂਡਸਾ

ਕਲਗੀਧਰ ਸਕੂਲ ਦੇ ਬੱਚਿਆਂ ਨੇ ਲਾਇਆ ਵਿਦਿਅਕ ਟੂਰ 

ਵਿਜੀਲੈਂਸ ਵੱਲੋਂ ਗ੍ਰਿਫਤਾਰ ਡਾਕਟਰ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ 

ਵਲੰਟੀਅਰਾਂ ਨੇ ਕੀਤੀ ਸੁਨਾਮ ਕਾਲਜ ਕੈਂਪਸ ਦੀ ਸਫ਼ਾਈ