Wednesday, May 13, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਘਣਸ਼ਿਆਮ ਕਾਂਸਲ ਸੇਵਾ ਰਤਨ ਐਵਾਰਡ ਨਾਲ ਸਨਮਾਨਤ 

August 05, 2024 12:46 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਵਿਖੇ ਅੱਖਾਂ ਦਾ ਹਸਪਤਾਲ ਬਣਾਉਣ ਲਈ ਰੋਟਰੀ ਦੇ ਜ਼ਿਲ੍ਹਾ ਗਵਰਨਰ ਰਹੇ ਘਣਸ਼ਿਆਮ ਕਾਂਸਲ ਵੱਲੋਂ ਪਾਏ ਵਡਮੁੱਲੇ ਯੋਗਦਾਨ ਬਦਲੇ ਨੇਤਰ ਬੈਂਕ ਸੰਮਤੀ ਵੱਲੋਂ  ਸੇਵਾ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਘਣਸ਼ਿਆਮ ਕਾਂਸਲ ਵੱਲੋਂ ਕੀਤੇ ਯਤਨਾਂ ਸਦਕਾ ਇੱਕ ਲੱਖ ਅਮਰੀਕਨ ਡਾਲਰ ਰੋਟਰੀ ਇੰਟਰਨੈਸ਼ਨਲ ਵੱਲੋਂ ਅੱਖਾਂ ਦਾ ਹਸਪਤਾਲ ਬਣਾਉਣ ਲਈ ਸਹਿਯੋਗ ਦਿੱਤਾ ਗਿਆ ਹੈ। ਸਨਿੱਚਰਵਾਰ ਨੂੰ ਸੁਨਾਮ ਵਿਖੇ ਸ਼ਹਿਰ ਦੇ ਇੱਕ ਰੈਸਟੋਰੈਂਟ ਵਿਖੇ ਨੇਤਰ ਬੈਂਕ ਸੰਮਤੀ ਵੱਲੋਂ  ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਆਯੋਜਿਤ ਗਿਆ, ਜਿਸ ਵਿੱਚ ਪ੍ਰਬੰਧਕਾਂ ਵੱਲੋਂ ਘਣਸ਼ਿਆਮ ਕਾਂਸਲ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸੁਰੇਸ਼ ਜੈਨ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਲਗਨ ਨਾਲ ਸੇਵਾ ਪ੍ਰਤੀ ਕਾਰਜਸ਼ੀਲ ਨੇਤਰ ਬੈਂਕ ਸੰਮਤੀ ਵਧਾਈ ਦੀ ਪਾਤਰ ਹੈ ਜੋ ਮਨੁੱਖਤਾ ਦੀ ਸੇਵਾ ਲਈ ਅੱਖਾਂ ਦਾ ਬਹੁਤ ਵਧੀਆ ਮੁਫ਼ਤ ਹਸਪਤਾਲ ਬਣਾਉਣ ਜਾ ਰਹੀ ਹੈ। ਜਿੱਥੇ ਹਰ ਕੋਈ ਬਿਨਾਂ ਕਿਸੇ ਭੇਦ ਭਾਵ ਤੋਂ ਆਪਣਾ ਇਲਾਜ ਕਰਵਾ ਸਕੇਗਾ। ਇਸ ਪਵਿੱਤਰ ਕਾਰਜ ਲਈ ਸ਼ਹਿਰ ਦੀ ਹਰ ਸਮਾਜ ਸੇਵੀ ਸੰਸਥਾ ਅਤੇ ਹਰ ਵਿਅਕਤੀ ਇਸ ਨੇਕ ਕਾਰਜ ਲਈ ਭਰਪੂਰ ਸਹਿਯੋਗ ਪਾ ਰਿਹਾ ਹੈ ਇਸ ਤਰ੍ਹਾਂ ਭਾਈਚਾਰਕ ਸਾਂਝ ਲਈ ਸੁਖਾਵਾਂ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਨੇਤਰ ਬੈਂਕ ਸੰਮਤੀ ਕੰਮ ਕਰ ਰਹੀ ਹੈ ਇਸ ਤੋਂ ਲੱਗਦਾ ਹੈ ਕਿ ਪੂਰੇ ਉੱਤਰ ਭਾਰਤ ਵਿੱਚ ਇਹਨਾਂ ਦੇ ਮੁਕਾਬਲੇ ਵਿੱਚ ਕੋਈ ਸੰਸਥਾ ਕੰਮ ਕਰ ਰਹੀ ਹੋਵੇ ਉਨ੍ਹਾਂ ਸੰਸਥਾ ਵੱਲੋਂ 15 ਹਜ਼ਾਰ ਦੇ ਕਰੀਬ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਨੂੰ ਇੱਕ ਰਿਕਾਰਡ ਦੱਸਿਆ।ਇਸ ਤੋਂ ਇਲਾਵਾ ਸੰਮਤੀ ਵੱਲੋਂ ਅੱਖਾਂ ਦਾਨ ਲੈਕੇ ਅੱਗੇ ਲੋੜਵੰਦ ਵਿਅਕਤੀ ਨੂੰ ਅੱਖਾਂ ਲਗਵਾਉਣ ਨਾਲ ਜ਼ਿਲ੍ਹੇ ਸੰਗਰੂਰ ਨੂੰ ਅੰਨ੍ਹੇ ਪਣ ਤੋਂ ਮੁਕਤ ਕਰਨ ਲਈ ਵੀ ਸੰਮਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਹਸਪਤਾਲ ਲਈ ਬਿਲਡਿੰਗ ਦਾਨ ਕਰਨ ਵਾਲੇ ਸੁਰੇਸ਼ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਤੇ ਹਸਪਤਾਲ ਵਿੱਚ ਮਸੀਨਰੀ ਲਈ ਜ਼ਿਲ੍ਹਾ ਰੋਟਰੀ ਗਵਰਨਰ ਘਣਸ਼ਿਆਮ ਕਾਂਸਲ ਜਿਨ੍ਹਾਂ ਨੇ ਰੋਟਰੀ ਤੋਂ ਇੱਕ ਲੱਖ ਅਮਰੀਕਨ ਡਾਲਰ ਦਿੱਤੇ ਹਨ ਦਾ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਵੱਲੋਂ ਵੀ ਸੰਮਤੀ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ  ਰੋਟਰੀ ਦੇ ਜ਼ਿਲ੍ਹਾ ਗਵਰਨਰ ਰਹੇ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਵੱਲੋਂ ਕੁੱਲ 4 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਵੱਖ ਵੱਖ ਸ਼ਹਿਰਾਂ ਵਿਖੇ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਸੁਨਾਮ ਅੱਖਾਂ ਦੇ ਹਸਪਤਾਲ ਲਈ ਇਕ ਲੱਖ ਡਾਲਰ, ਟਾਟਾ ਕੈਂਸਰ ਹਸਪਤਾਲ ਸੰਗਰੂਰ ਨੂੰ 50 ਹਜ਼ਾਰ ਡਾਲਰ,ਸਿਵਲ ਹਸਪਤਾਲ ਧੂਰੀ ਨੂੰ 25 ਹਜ਼ਾਰ ਡਾਲਰ ਫਾਇਰ ਬ੍ਰਿਗੇਡ ਧੂਰੀ ਨੂੰ 35 ਹਜ਼ਾਰ ਡਾਲਰ, ਸਾਲਾਸਰ ਧਰਮਸ਼ਾਲਾ ਵਿਖੇ ਪਖਾਨੇ ਬਣਾਉਣ ਲਈ 25 ਹਜ਼ਾਰ ਡਾਲਰ, ਸਿਵਲ ਹਸਪਤਾਲ ਸਮਾਣਾ ਵਿਖੇ ਰੰਗੀਨ ਐਕਸਰੇ ਮਸ਼ੀਨ ਲਈ 25 ਹਜ਼ਾਰ ਡਾਲਰ ਅਤੇ ਸੁਨਾਮ, ਸੰਗਰੂਰ ਅਤੇ ਧੂਰੀ ਦੇ ਸਕੂਲਾਂ ਨੂੰ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ 50 ਹਜ਼ਾਰ ਡਾਲਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹੋਰ ਫੰਡ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਮੁਹਈਆ ਕਰਵਾਈ ਜਾਵੇਗੀ। ਜਗਦੀਪ ਭਾਰਦਵਾਜ ਨੇ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।ਇਸ ਮੌਕੇ ਹੋਰਨਾਂ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਪ੍ਰਿਤਪਾਲ ਸਿੰਘ ਹਾਂਡਾ, ਅਨਿਲ ਜੁਨੇਜਾ, ਰੋਟਰੀ ਕਲੱਬ ਦੇ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ, ਗੋਪਾਲ ਸ਼ਰਮਾ, ਗਿਆਨ ਸਿੰਘ ਸੰਧੇ, ਪਰਵੀਨ ਜੈਨ, ਪ੍ਰਮੋਦ ਕੁਮਾਰ ਨੀਟੂ, ਰਾਕੇਸ਼ ਕੁਮਾਰ, ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ ਆਦਿ ਹਾਜ਼ਰ ਸਨ।

Have something to say? Post your comment

 

More in Malwa

ਮੁਕਾਬਲੇਬਾਜ਼ੀ ਦੇ ਦੌਰ ਵਿੱਚ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ: ਡਾ. ਜਗਦੀਪ ਸਿੰਘ

ਭਾਜਪਾ ਵੱਲੋਂ ਕੁਸਮ ਮੱਟੂ ਵਾਰਡ ਨੰਬਰ 7 ਤੋਂ ਉਮੀਦਵਾਰ ਐਲਾਨੇ

ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਰ੍ਹਵੀਂ ਜਮਾਤ ਦੇ ਨਤੀਜੇ ‘ਚੋਂ 6 ਮੈਰਿਟਾਂ ਲੈ ਕੇ ਜ਼ਿਲ੍ਹੇ ਚੋਂ ਮੋਹਰੀ

ਸੀ.ਬੀ.ਐਸ.ਈ. 12ਵੀਂ 'ਚ ਬਾਬਾ ਫ਼ਰੀਦ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ: ਸੁਖਮਨਪ੍ਰੀਤ ਕੌਰ 98.4 ਫੀਸਦੀ ਲੈ ਕੇ ਕਾਮਰਸ

ਦਯਾਨੰਦ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਮੈਰਿਟ ਸੂਚੀ ਵਿੱਚ ਬਣਾਇਆ ਸਥਾਨ

ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿੰਗਾਂ ਵਿੱਚ ਦਾਖ਼ਲੇ ਲਈ 31 ਮਈ ਨੂੰ ਹੋਣਗੇ ਟਰਾਇਲ ਖੇਡ ਖੇਤਰ ਦੀਆਂ ਨਵੀਆਂ ਪ੍ਰਤਿਭਾਵਾਂ ਨੂੰ ਲੱਭਣ ਲਈ ਸੁਨਹਿਰੀ ਮੌਕਾ ਹੁੰਦੇ ਹਨ ਟਰਾਇਲ: ਡਾ. ਜਗਦੀਪ ਸਿੰਘ

ਪਟਿਆਲਾ 'ਚ ਫੂਡ ਟੂਰੀਜ਼ਮ ਨੂੰ ਪਰਮੋਟ ਕੀਤਾ ਜਾਵੇਗਾ : ਡੀ ਸੀ ਡਿਪਟੀ ਕਮਿਸ਼ਨਰ ਨੇ ਇਸ ਯੋਜਨਾ 'ਤੇ ਕੰਮ ਕਰਨ ਦੇ ਦਿੱਤੇ ਨਿਰਦੇਸ਼*

ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਨਗਰ ਕੌਂਸਲ ਲਈ ਹੋਣਗੀਆਂ ਚੋਣਾਂ ਡਿਪਟੀ ਕਮਿਸ਼ਨਰ ਅੱਜ ਤੋਂ 16 ਮਈ ਤੱਕ ਨਾਮਜਦਗੀਆਂ ਅਤੇ 26 ਮਈ ਨੂੰ ਪੈਣਗੀਆਂ ਵੋਟਾਂ

10ਵੀਂ ਜਮਾਤ ਦੀ ਟਾਪਰ ਹਰਲੀਨ ਸ਼ਰਮਾ ਮੁੱਖ ਮੰਤਰੀ ਵੱਲੋਂ ਸਨਮਾਨਿਤ

ਸਪੀਕਰ ਸੰਧਵਾਂ ਨੇ ਪਿੰਡ ਟਹਿਣਾ ਅਤੇ ਕੋਟਕਪੂਰਾ ਵਿਖੇ ਲੋਕ ਮਿਲਣੀ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ