Tuesday, April 30, 2024
BREAKING NEWS
ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 04 ਮਈ ਲੋਕ ਸਭਾ ਚੋਣਾ ’ਚ ਭਾਗ ਲੈਣ ਹਿੱਤ ਵੋਟਰ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ਵਧ ਰਹੀ ਗਰਮੀ ਕਾਰਣ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਦੇ ਪੀਣ ਲਈ ਪਾਣੀ ਰੱਖੋ : ਜੰਡ ਖਾਲੜਾਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ

National

ਕੋਰੋਨਾ ਖ਼ਿਲਾਫ਼ Twitter ਨੇ ਭਾਰਤ ਦੀ ਫੜੀ ਬਾਹ, ਦਿਤੇ ਕਰੋੜਾਂ ਡਾਲਰ

May 11, 2021 01:28 PM
SehajTimes

ਨਵੀਂ ਦਿੱਲੀ : Social Media ਕੰਪਨੀ twitter ਨੇ ਭਾਰਤ ਵਿਚ ਕੋਵਿਡ-19 ਸੰਕਟ ਦਾ ਮੁਕਾਬਲਾ ਕਰਨ ਲਈ 1.5 ਕਰੋੜ ਡਾਲਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਟਵਿਟਰ ਦੇ ਸੀ.ਈ.ਓ. ਜੈਕ ਪੈਟ੍ਰਿਕ ਡੋਰਸੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਇਹ ਰਾਸ਼ੀ 3 ਗੈਰ ਸਰਕਾਰੀ ਸੰਗਠਨਾਂ- ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਨੂੰ ਦਾਨ ਕੀਤੀ ਗਈ ਹੈ।
ਕੇਅਰ ਸੰਸਥਾ ਨੂੰ 1 ਇਕ ਕਰੋੜ ਡਾਲਰ ਦਿੱਤੇ ਗਏ ਹਨ, ਜਦੋਂ ਕਿ ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਨੂੰ 25-25 ਲੱਖ ਡਾਲਰ ਦਿੱਤੇ ਗਏ ਹਨ। ਟਵਿਟਰ ਨੇ ਇਕ ਬਿਆਨ ਵਿਚ ਕਿਹਾ, ‘ਸੇਵਾ ਇੰਟਰਨੈਸ਼ਨਲ ਇਕ ਹਿੰਦੂ ਆਸਥਾ ਆਧਾਰਿਤ ਮਨੁੱਖੀ ਅਤੇ ਗੈਰ-ਲਾਭਕਾਰੀ ਸੇਵਾ ਸੰਗਠਨ ਹੈ। ਇਸ ਅਨੁਦਾਨ ਨਾਲ ਸੇਵਾ ਇੰਟਰਨੈਸ਼ਨਲ ਦੇ ‘ਹੈਲਪ ਇੰਡੀਆ ਡਿਫੀਟ ਕੋਵਿਡ-19’ ਮੁਹਿੰਮ ਦੇ ਤਹਿਤ ਆਸਕਸੀਜਨ ਕੰਸਨਟ੍ਰੇਟਰ, ਵੈਂਟੀਲੇਟਰ, ਬਾਈਪੈਪ (ਬਾਈਲੈਵਲ ਪਾਜ਼ੇਟਿਵ ਏਅਰਵੇ ਪ੍ਰੈਸ਼ਰ) ਮਸ਼ੀਨਾਂ ਵਰਗੇ ਜੀਵਨ ਰੱਖਿਅਕ ਉਪਕਰਨਾਂ ਨੂੰ ਖ਼ਰੀਦਿਆ ਜਾਏਗਾ।’
ਬਿਆਨ ਵਿਚ ਕਿਹਾ ਗਿਆ, ‘ਇਹ ਉਪਕਰਨ ਸਰਕਾਰੀ ਹਸਪਤਾਲਾਂ ਅਤੇ ਕੋਵਿਡ-19 ਦੇਖ਼ਭਾਲ ਕੇਂਦਰਾਂ ਅਤੇ ਹਸਪਤਾਲਾਂ ਵਿਚ ਵੰਡੇ ਜਾਣਗੇ।’ ਇਸ ਘੋਸ਼ਣਾ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸੇਵਾ ਇੰਟਰਨੈਸ਼ਨਲ ਦੇ ਉਪ-ਪ੍ਰਧਾਨ ਸੰਦੀਪ ਖੜਕੇਕਰ (ਮਾਰਕੀਟਿੰਗ ਅਤੇ ਫੰਡ ਵਿਕਾਸ) ਨੇ ਇਸ ਦਾਨ ਲਈ ਡੋਰਸੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਸੇਵਾ ਦੇ ਕੰਮਾਂ ਨੂੰ ਮਾਨਤਾ ਮਿਲੀ ਹੈ। ਉਨ੍ਹਾਂ ਦੱਸਿਆ, ‘ਇਹ ਵਾਲੰਟੀਅਰਾਂ ਵੱਲੋਂ ਸੰਚਾਲਿਤ ਇਕ ਗੈਰ-ਲਾਭਕਾਰੀ ਸੰਗਠਨ ਹੈ ਅਤੇ ਅਸੀਂ ਪਵਿੱਤਰ ਹਿੰਦੂ ਮੰਤਰ ‘ਸਰਵ ਭਗਨਤੁ ਸੁਖਿਨ:’ ਦਾ ਪਾਲਣ ਕਰਦੇ ਹੋਏ ਸਾਰਿਆਂ ਦੀ ਸੇਵਾ ਵਿਚ ਵਿਸ਼ਵਾਸ ਰੱਖਦੇ ਹਾਂ।’ ਉਨ੍ਹਾਂ ਦੱਸਿਆ ਕਿ ਸੇਵਾ ਦੀ ਪ੍ਰਸ਼ਾਸਨਿਕ ਲਾਗਤ ਲਗਭਗ 5 ਫ਼ੀਸਦੀ ਹੈ, ਜਿਸ ਦਾ ਅਰਥ ਹੈ ਕਿ ਦਾਨ ਵਿਚ ਮਿਲੇ ਹਰੇਕ 100 ਡਾਲਰ ’ਚੋਂ 95 ਡਾਲਰ ਉਨ੍ਹਾਂ ਲੋਕਾਂ ’ਤੇ ਖਰਚ ਕੀਤੇ ਜਾਂਦੇ ਹਨ, ਜਿਨ੍ਹਾਂ ਲਈ ਦਾਨ ਮਿਲਿਆ ਹੈ।

Have something to say? Post your comment

 

More in National