Tuesday, September 16, 2025

National

ਸੁਪਰਡੰਟ ਥਾਨ ਸਿੰਘ ਬੁੰਗਈ ਸਮੇਤ ਤਿੰਨ ਡਿਊਟੀ ਤੋਂ ਮੁਅੱਤਲ

August 01, 2024 06:19 PM
SehajTimes

ਮਾਮਲਾ ਆਖੰਡ ਪਾਠ ਵਿਭਾਗ ਵੱਲੋਂ 36 ਲੱਖ 69 ਹਜ਼ਾਰ 350 ਗਬਨ ਦਾ

ਨਾੰਦੇੜ : ਸੱਚਖੰਡ ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ਵਿਚ ਸਾਲ 2016 ਤ 2019 ਦਰਿਮਆਨ ਹੋਏ ਅਖੰਡ ਪਾਠ ਘੁਟਾਲੇ ਦਾ ਪਰਦਾਫਾਸ਼ ਹੋਣ ਕਾਰਨ ਜਗਦੀਪ ਸਿੰਘ ਨੰਬਰਦਾਰ ਦੀ ਸ਼ਿਕਾਇਤ ' ਤੇ ਥਾਣਾ ਵਜ਼ੀਰਾਬਾਦ ' ਚ ਸੁਪਰਡੈਂਟ ਠਾਣ ਸਿੰਘ ਬੁੰਗਈ ਸਮੇਤ ਕਥਿਤ 4 ਦੋਸ਼ੀਆ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਸੀ। ਗੁਰਦੁਆਰਾ ਤੱਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਸ਼ਾਸਕ ਡਾਕਟਰ ਵਿਜੇਸਤਬੀਰ ਸਿੰਘ ਨੇ 31 ਜੁਲਾਈ ਨੂੰ ਸੁਪਰਡੈਂਟ ਥਾਨ ਸਿੰਘ ਬੁੰਗਈ ਸਮੇਤ ਤਿੰਨ ਕਰਮਚਾਰੀਆਂ ਨੂੰ ਡਿਊਟੀ ਤੋਂ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 31 ਜੁਲਾਈ ਦੀ ਸ਼ਾਮ ਨੂੰ ਤਿੰਨਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੁਅੱਤਲੇ ਪੱਤਰ ਦੇ ਦਿਤੇ ਗਏ ਹਨ।


ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ਦੇ ਤਤਕਾਲੀ ਕਲਰਕ ਮਹੀਪਾਲ ਸਿੰਘ ਕਰਪਾਲ ਸਿੰਘ ਲਖਾਰੀ ਨੂੰ ਸਾਲ 2022 ਵਿਚ ਹੀ ਡਿਊਟੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ । 31 ਜੁਲਾਈ 2024 ਦੀ ਕਾਰਵਾਈ ਵਿੱਚ-ਹੈਡ ਕਲਰਕ ਧਰਮ ਸਿੰਘ ਮੋਹਨ ਸਿੰਘ ਝਲਦਾਰ , ਸੁਪਰਵਾਈਜ਼ਰ ਰਵਿੰਦਰ ਸਿੰਘ ਹਜੂਰਾ ਸਿੰਘ ਸੁਖਾਈ , ਅਤੇ ਤਤਕਾਲੀ ਇਚਾਰਜ ਸੁਪਰਡੈਂਟ ਥਾਣ ਸਿੰਘ ਜੀਵਨ ਸਿੰਘ ਬੁੰਗਾਈ ਸਾਰੇ ਨਾਂਦੇੜ ਨਿਵਾਸੀ, ਨੂੰ ਮੁਅੱਤਲ ਕੀਤਾ ਗਿਆ ਹੈ।

ਵਿਸ਼ਵ ਪ੍ਰਸਿੱਧ ਸੱਚਖੰਡ ਗੁਰਦੁਆਰੇ ਵਿਖੇ ਹਜ਼ਾਰਾਂ ਸ਼ਰਧਾਲੂ ਆਪਣੀਆ ਮਨੋਕਾਮਨਾਵਾਂ ਪੂਰੀਆ ਕਰਨ ਉਪਰੰਤ ਅਖੰਡ ਪਾਠ ਕਰਵਾਉਂਦੇ ਹਨ। ਉਸ ਗੁਰਦੁਆਰੇ ਵਿੱਚ ਅਖੰਡ ਪਾਠ ਵਿਭਾਗ ਕਮ ਕਰ ਰਿਹਾ ਹੈ। ਇਸ ਅਖੰਡਪਾਠ ਵਿਭਾਗ ਵਿੱਚ ਸਾਲ 2016 ਤ 2019 ਦਰਿਮਆਨ ਸੈਂਕੜੇ ਸ਼ਰਧਾਲੂਆਂ ਨੇ ਅਖੰਡ ਪਾਠ ਕਰਵਾਉਣ ਲਈ ਰਕਮ ਅਦਾ ਕੀਤੀ ਸੀ। ਪਰ ਅਖੰਡ ਪਾਠ ਕਰਵਾਏ ਬਿਨਾਂ ਹੀ ਉਕਤ ਰਕਮ ਦੀ ਗਬਨ ਕਰ ਦਿੱਤੀ ਗਈ ਸੀ । ਜਿਸ ਕਾਰਨ ਬਹੁਤ ਸਾਰੇ ਸ਼ਰਧਾਲੂਆਂ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਨੇ ਗੁਰਦੁਆਰਾ ਬੋਰਡ ਦੇ ਚੇਅਰਮੈਨ ਅਤੇ ਪ੍ਰਬੰਧਕਾਂ ਨੂੰ ਵਾਰਵਾਰ ਸ਼ਿਕਾਇਤ ਕੀਤੀ ਅਤੇ ਜਾਂਚ ਕਮੇਟੀ ਨਿਯੁਕਤ ਕੀਤੀ ਗਈ ਸੀ। ਇਸ ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ 2016 ਤੌ 2019 ਦਰਿਮਆਨ ਅਖੰਡ ਪਾਠ ਵਿਭਾਗ ਵਿੱਚ ਕਰੀਬ 36 ਲੱਖ 69 ਹਜ਼ਾਰ 350 ਰੁਪਏ ਦੀ ਗਬਨ ਹੋਣ ਦਾ ਪਤਾ ਲੱਗਾ ਹੈ।


ਇਸ ਸਬੰਧੀ ਥਾਣਾ ਵਜ਼ੀਰਾਬਾਦ ਵਿਖੇ ਜਗਦੀਪ ਸਿੰਘ ਨੰਬਰਦਾਰ ਦੀ ਸ਼ਿਕਾਇਤ ' ਤੇ ਐਫ. ਆਇ.ਆਰ ਨੰ- 330/2024 ਧਾਰਾ - 420, 406, 34 ਦੇ ਅਨੁਸਾਰ ਗੁਰਦੁਆਰਾ ਬੋਰਡ ਦੇ ਅਖੰਡ ਪਾਠ ਵਿਭਾਗ ਦੇ ਕਲਰਕ ਮਹੀਪਾਲ ਸਿੰਘ ਕਰਪਾਲ ਸਿੰਘ ਲਿਖਾਰੀ , ਨਿਵਾਸੀ, ਨੰਦੀਗ੍ਰਾਮ ਸੋਸਾਇਟੀ ਨਾਂਦੇੜ , ਹੈਡ ਕਲਰਕ ਧਰਮ ਸਿੰਘ ਮੋਹਨ ਸਿੰਘ ਝਲਦਾਰ , ਸੁਪਰਵਾਈਜ਼ਰ ਰਵਿੰਦਰ ਸਿੰਘ ਹਜੂਰਾ ਸਿੰਘ ਸੁਖਾਈ , ਅਬਚਲਨਗਰ ਨਾਂਦੇੜ ਅਤੇ ਤਤਕਾਲੀ ਇਚਾਰਜ ਸੁਪਰਡੈਂਟ ਥਾਣ ਸਿੰਘ ਜੀਵਨ ਸਿੰਘ ਬੁੰਗਾਈ ਨਿਵਾਸੀ, ਚਿਖਲਵਾੜੀ ਨਾੰਂਦੇੜ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ , ਜਿਸ ਦੀ ਅਗਲੀ ਜਾਂਚ ਪੁਲਸ ਇੰਸਪੈਕਟਰ ਪਰਮੇਸ਼ਵਰ ਕਦਮ ਕਰ ਰਹੇ ਹਨ।

Have something to say? Post your comment

 

More in National

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ

ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ‌ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ : ਹਰਮੀਤ ਸਿੰਘ ਕਾਲਕਾ

ਸਿਹਤ, ਸਿੱਖਿਆ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਪਹਿਲਕਦਮੀਆਂ ਕੀਤੀਆਂ : ਮੁੱਖ ਮੰਤਰੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ : ਗੁਰਬਾਣੀ ਨਾਲ ਜੁੜਨ ਲਈ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਪੀਲ

ਮੁੰਬਈ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਏ ਆਈ ਦੁਆਰਾ ਅਪਮਾਨ ’ਤੇ ਐਫ ਆਈ ਆਰ ਦਰਜ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ : ਹਰਮੀਤ ਸਿੰਘ ਕਾਲਕਾ*