Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Malwa

ਸ਼ਹੀਦ ਊਧਮ ਸਿੰਘ ਦੇ ਸ਼ਹਿਰ ਦੀਆਂ ਸੜਕਾਂ ਵੱਲ ਧਿਆਨ ਦੇਵੇ ਸਰਕਾਰ : ਕੌਸ਼ਿਕ 

July 27, 2024 04:46 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੈਂਟਰ ਆਫ ਇੰਡੀਆ ਟਰੇਡ ਯੂਨੀਅਨ (ਸੀਟੂ) ਪੰਜਾਬ ਦੇ ਸੱਦੇ 'ਤੇ ਸੀਟੂ ਜਿਲ੍ਹਾ ਸੰਗਰੂਰ ਵੱਲੋਂ ਸਨਿੱਚਰਵਾਰ ਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ।  ਸਮਾਗਮ ਦੀ ਪ੍ਰਧਾਨਗੀ ਸੀਟੂ ਦੇ ਜਿਲ੍ਹਾ ਸਕੱਤਰ ਇੰਦਰਪਾਲ ਸਿੰਘ ਪੁੰਨਾਵਾਲ ਨੇ ਕੀਤੀ। ਸੀਟੂ ਦੇ ਸੱਦੇ ਤਹਿਤ ਭਰਾਤਰੀ ਜੱਥੇਬੰਦੀਆ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਈਆਂ। ਸ਼ਹੀਦ ਊਧਮ ਸਿੰਘ ਪਾਰਕ ਵਿਖੇ ਆਯੋਜਿਤ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਜਿਲ੍ਹਾ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਤੇ ਕੁੱਲ ਹਿੰਦ ਕਿਸਾਨ ਸਭਾ (ਪੰਜਾਬ) ਦੇ ਸੂਬਾ ਮੀਤ ਪ੍ਰਧਾਨ ਮੇਜਰ ਸਿੰਘ ਪੁੰਨਾਵਾਲ ਆਂਗਨਵਾੜੀ ਵਰਕਰ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ ਨੇ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਕਾਰਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਦੀਆਂ ਸੜਕਾਂ ਅਤੇ ਬੱਸ ਸਟੈਂਡ ਦਾ ਬੁਰਾ ਹਾਲ ਹੈ ਸੜਕਾਂ ਦੀ ਮਾੜੀ ਦਸ਼ਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਨਗਰੀ ਦੇ ਵਿਕਾਸ ਵੱਲ ਸਰਕਾਰ ਧਿਆਨ ਦੇਣ ਨੂੰ ਯਕੀਨੀ ਬਣਾਵੇ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਸੁਨਾਮ ਨੂੰ ਵਿੱਤੀ ਸਹਾਇਤਾ ਵਜੋਂ ਵੱਡੇ ਪੱਧਰ ਤੇ ਫੰਡ ਜਾਰੀ ਕੀਤੇ ਜਾਣ ਅਵਾਰਾ ਪਸ਼ੂਆ ਕਾਰਨ ਹੋ ਰਹੇ ਜਾਨੀ-ਮਾਲੀ ਨੁਕਸਾਨ ਦਾ (ਪੱਕਾ) ਸਥਾਈ ਹੱਲ ਕੀਤਾ ਜਾਵੇ। ਇਸ ਮੌਕੇ ਕੁੱਲ ਹਿੰਦ ਕਿਸਾਨ (ਪੰਜਾਬ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕਾਮਰੇਡ ਜਰਨੈਲ ਸਿੰਘ ਜਨਾਲ, ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਾਸਟਰ ਗੁਰਬਖਸ਼ ਸਿੰਘ ਜਖੇਪਲ, ਚੇਤ ਰਾਮ ਢਿੱਲੋਂ, ਗਿਰਧਾਰੀ ਲਾਲ ਜਿੰਦਲ, ਮਾਸਟਰ ਅਮਰੀਕ ਸਿੰਘ ਖੰਨਾ, ਮਦਨ ਲਾਲ ਬਾਂਸਲ, ਬਚਿੱਤਰ ਸਿੰਘ, ਰੰਗਸ਼ਾਜ ਯੂਨੀਅਨ (ਸੀਟੂ) ਸੁਨਾਮ ਦੇ ਪ੍ਰਧਾਨ ਗੁਰਜੰਟ ਸਿੰਘ, ਐਡਵੋਕੇਟ ਮਿੱਤ ਸਿੰਘ ਜਨਾਲ, ਕੈਮਿਸਟ ਐਸੋਸੀਏਸ਼ਨ ਸੁਨਾਮ ਦੇ ਖਜ਼ਾਨਚੀ ਨਰੇਸ਼ ਕੁਮਾਰ, ਜਗਰੂਪ ਸਿੰਘ ਲੌਂਗੋਵਾਲ, ਕਰਨੈਲ ਸਿੰਘ ਗਿੱਲ, ਪ੍ਰਗਟ ਸਿੰਘ ਗੰਢੂਆਂ, ਸੁਰਜੀਤ ਸਿੰਘ ਜਖੇਪਲ, ਗੁਰਚਰਨ ਸਿੰਘ ਚੌਹਾਨ, ਕਾਮਰੇਡ ਨਿਰਮਲ ਸਿੰਘ, ਕਰਮ ਸਿੰਘ ਉੱਪਲੀ, ਬੱਲਮ ਸਿੰਘ, ਬਚਿੱਤਰ ਸਿੰਘ, ਸਵਿੰਦਰ ਸਿੰਘ ਚੱਠਾ, ਚਮਕੌਰ ਸਿੰਘ, ਲੱਖਵਿੰਦਰ ਸਿੰਘ ਚਹਿਲ, ਹਰਭਗਵਾਨ ਸ਼ਰਮਾ, ਡਾਕਟਰ ਓਮ ਪ੍ਰਕਾਸ਼, ਸੁਰਿੰਦਰ ਸਿੰਘ, ਰੋਹਿਤ ਕੌਸ਼ਿਕ, ਕੈਮਿਸਟ ਐਸੋਸੀਏਸ਼ਨ ਦੇ ਕੇਵਲ ਕ੍ਰਿਸ਼ਨ, ਭਗਵਾਨ ਦਾਸ ਅਰੋੜਾ, ਕਸ਼ਮੀਰੀ ਲਾਲ,  ਰਾਜੀਵ ਕੌਸ਼ਿਕ (ਕਾਕਾ), ਗੁਰਚਰਨ ਸਿੰਘ ਹਾਂਡਾ, ਪਰਮਜੀਤ ਸਿੰਘ ਧਾਲੀਵਾਲ, ਮਾਸਟਰ ਅਮਰੀਕ ਸਿੰਘ ਕੰਡਾ ਹਾਜ਼ਰ ਸਨ।

Have something to say? Post your comment