Wednesday, February 12, 2025

Malwa

ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਇਕ ਲੱਖ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼

July 16, 2024 12:29 PM
SehajTimes

ਪਟਿਆਲਾ : ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਧਰਤੀ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਤੇ ਪੰਜਾਬ ਦੇ ਵਾਤਾਵਰਨ ਹਰਿਆ ਭਰਿਆ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਤੇ 'ਰੰਗਲਾ ਪੰਜਾਬ' ਮੁਹਿੰਮ ਤਹਿਤ ਦੇਸ਼ ਦੀ ਨਾਮਵਰ ਜੀ.ਐਸ.ਏ. ਇੰਡਸਟਰੀਜ਼ (ਐਗਰੀਜੋ਼ਨ) ਦੌਲਤਪੁਰ ਪਟਿਆਲਾ ਨੇ ਇੱਕ ਨਿਵੇਕਲੀ ਪਹਿਲ ਤਹਿਤ ਇਕ ਲੱਖ ਪੌਦਾ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ, ਪੰਜਾਬੀ ਲੋਕ ਗਾਇਕ ਕਰਮਜੀਤ ਅਨਮੋਲ, ਵਿਧਾਇਕ ਗੁਰਲਾਲ ਘਨੌਰ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ,ਐਸ.ਐਸ.ਪੀ ਵਰੁਣ ਸ਼ਰਮਾ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਸਪੁੱਤਰ ਹਰਜਸ਼ਨ ਪਠਾਣਮਾਜਰਾ ਨੇ ਪੌਦੇ ਲਗਾ ਕੇ ਅਤੇ ਗੱਡੀਆਂ ਨੂੰ ਰਵਾਨਾ ਕਰਕੇ ਕੀਤੀ। ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਹਰਿਆਲੀ ਵਧਾਉਣ ਸਬੰਧੀ ਕੀਤੇ ਐਲਾਨ ਤੋਂ ਬਾਅਦ ਜ਼ਿਲ੍ਹੇ ਅੰਦਰ  ਬੂਟੇ ਲਗਾਉਣ ਦੀ ਮੁਹਿੰਮ ਵੱਡੇ ਪੱਧਰ ‘ਤੇ ਸੁਰੂ ਹੋ ਗਈ ਹੈ। ਜੀ.ਐਸ.ਏ ਇੰਡਸਟਰੀਜ਼ ਐਗਰੀਜ਼ੋਨ ਵਲੋਂ ਅੱਜ ਇਕ ਲੱਖ ਬੂਟੇ ਵੰਡ ਕੇ ਇਕ ਨਿਵੇਕਲੀ ਪਹਿਲ ਕੀਤੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ 'ਆਓ ਰੁੱਖ ਲਗਾਈਏ, ਧਰਤੀ ਮਾਂ ਨੂੰ ਬਚਾਈਏ' ਦੇ ਨਾਅਰੇ ਅਧੀਨ ਲੋਕਾਂ ਨੂੰ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਪਹਿਲ ਕਦਮੀ ਨੂੰ ਗਲੋਬਲ ਵਾਰਮਿੰਗ ਨਾਲ ਲੜਨ ਲਈ ਵਾਤਾਵਰਣ ਪੱਖੀ ਪਹੁੰਚ ਕਰਾਰ ਦਿੰਦਿਆਂ ਨੇ ਕਿਹਾ ਕਿ ਜੀ. ਐਸ. ਇੰਡਸਟਰੀਜ਼ (ਐਗਰੀਜ਼ੋਨ) ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਖਾਲੀ ਥਾਵਾਂ ਟਿਊਬਵੈਲਾ, ਸਰਕਾਰੀ ਖਾਲੀ ਥਾਵਾਂ 'ਚ 15 ਲੱਖ ਦੇ ਕਰੀਬ ਬੂਟੇ ਲਗਾਏ ਜਾਣਗੇ। ਲੋਕ ਗਾਇਕ ਕਰਮਜੀਤ ਅਨਮੋਲ ਨੇ ਪੰਜਾਬ ਦੇ ਲੋਕਾਂ ਨੂੰ ਅੱਗੇ ਆਉਣ ਅਤੇ ਪੌਦੇ ਲਗਾਉਣ ਦੀ ਇਸ ਮੁਹਿੰਮ ਨੂੰ ਜਨਤਕ ਲਹਿਰ 'ਚ ਬਦਲਣ ਲਈ ਐਗਰੀਜ਼ੋਨ ਦੇ ਇਸ ਉਪਰਾਲੇ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ।ਐਗਰੀਜ਼ੋਨ ਦੇ ਐਮ.ਡੀ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਦੂਸ਼ਿਤ ਹੋ ਰਿਹਾ ਵਾਤਾਵਰਣ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਮਨੁੱਖ ਦੇ ਆਉਣ ਵਾਲੇ ਜੀਵਨ ਲਈ ਖ਼ਤਰਨਾਕ ਹੈ।ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਭਗਤ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ 'ਚ ਸ਼ਿਰਕਤ 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਮੌਕੇ ਹੋਏ ਨਤਮਸਤਕ

ਦਾਮਨ ਬਾਜਵਾ ਨੇ ਧਾਰਮਿਕ ਸਮਾਗਮਾਂ 'ਚ ਹਾਜ਼ਰੀ ਭਰੀ

ਪਟਿਆਲਾ ਹੈਰੀਟੇਜ ਫੈਸਟੀਵਲ 2025 ; ਪਟਿਆਲਾ ਹੈਰੀਟੇਜ ਤੇ ਸਰਸ ਮੇਲੇ ਦੀ ਮੇਜ਼ਬਾਨੀ ਕਰਨ ਲਈ ਪਟਿਆਲਾ ਤਿਆਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲਿਆ ਤਿਆਰੀਆਂ ਦਾ ਜਾਇਜ਼ਾ

ਭਗਵਾਨ ਸਿੰਘ ਕੰਬੋਜ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਭਗਤ ਰਵਿਦਾਸ ਜੀ ਦੀ ਬਾਣੀ ਤੋਂ ਸੇਧ ਲੈਣ ਦੀ ਲੋੜ : ਲੌਂਗੋਵਾਲ 

ਸੰਦੋੜ ਵਿਖੇ ਭਗਤ ਰਵਿਦਾਸ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਛਾਜਲਾ ਕਬੱਡੀ ਕੱਪ ਤੇ ਢੰਡੋਲੀ ਦੀ ਟੀਮ ਦਾ ਕਬਜ਼ਾ 

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਸਿੱਖਿਆ ਵਿਭਾਗ ਦੇ ਕਾਊਂਸਲਰਾਂ ਦੀ ਕਰਵਾਈ ਕਾਨਫ਼ਰੰਸ

ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਪਿੱਛੇ ਸੌੜੀ ਸਿਆਸਤ : ਢੀਂਡਸਾ